ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

PM ਮੋਦੀ ਵੱਲੋਂ 5 ਅਪ੍ਰੈਲ ਰਾਤੀਂ 9 ਵਜੇ ਭਾਰਤ ਦੀ ਮਹਾਂ–ਸ਼ਕਤੀ ਜਾਗ੍ਰਿਤ ਕਰਨ ਦਾ ਸੱਦਾ

PM ਮੋਦੀ ਵੱਲੋਂ 5 ਅਪ੍ਰੈਲ ਰਾਤੀਂ 9 ਵਜੇ ਭਾਰਤ ਦੀ ਮਹਾਂ–ਸ਼ਕਤੀ ਜਾਗ੍ਰਿਤ ਕਰਨ ਦਾ ਸੱਦਾ

‘ਹੋਰ ਮੁਲਕ ਵੀ ਕਰ ਰਹੇ ਨੇ ਭਾਰਤ ਦੀਆਂ ਤਾਲ਼ੀਆਂ ਤੇ ਥਾਲ਼ੀਆਂ ਦੀ ਰੀਸ’

 

 

ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਅੱਜ ਲੌਕਡਾਊਨ ਦੌਰਾਨ ਆਮ ਲੋਕਾਂ ਵੱਲੋਂ ਦਿੱਤੇ ਜਾ ਰਹੇ ਸਹਿਯੋਗ ਲਈ ਸ਼ੁਕਰੀਆ ਅਦਾ ਕੀਤਾ। ਉਨ੍ਹਾਂ ਕਿਹਾ ਕਿ ਜਿਵੇਂ ਦੇਸ਼ ਦੇ ਕਰੋੜਾਂ ਲੋਕਾਂ ਨੇ ਕੋਰੋਨਾ–ਜੰਗ ਦੌਰਾਨ ਪੁਲਿਸ, ਸਿਹਤ ਤੇ ਹੋਰ ਸੇਵਾ–ਕਰਮਚਾਰੀਆਂ ਦਾ ਤਾਲ਼ੀਆਂ ਤੇ ਥਾਲ਼ੀਆਂ ਵਜਾ ਕੇ ਸੁਆਗਤ ਕੀਤਾ ਸੀ; ਉਹ ਹੁਣ ਦੁਨੀਆ ਵਿੱਚ ਇੱਕ ਮਿਸਾਲ ਬਣ ਚੁੱਕਾ ਹੈ ਤੇ ਹੋਰ ਮੁਲਕ ਵੀ ਇਸ ਦੀ ਰੀਸ ਕਰ ਰਹੇ ਹਨ।

 

 

ਸ੍ਰੀ ਮੋਦੀ ਨੇ ਕਿਹਾ ਕਿ 5 ਅਪ੍ਰੈਲ ਨੂੰ ਰਾਤੀਂ 9:00 ਵਜੇ 9 ਮਿੰਟਾਂ ਲਈ ਸਮੂਹ ਦੇਸ਼ ਵਾਸੀ ਆਪੋ–ਆਪਣੇ ਘਰਾਂ ਦੀਆਂ ਲਾਈਟਾਂ ਬੰਦ ਕਰ ਦੇਣ ਤੇ ਆਪਣੇ ਘਰਾਂ ਦੇ ਬੂਹੇ ਜਾਂ ਬਾਲਕੋਨੀ ’ਚ ਖਲੋ ਕੇ ਦੀਵੇ, ਮੋਮਬੱਤੀਆਂ, ਬੈਟਰੀਆਂ ਤੇ ਮੋਬਾਇਲ ਫ਼ੋਨਾਂ ਦੀਆਂ ਫ਼ਲੈਸ਼–ਲਾਈਟਾਂ ਬਾਲ਼ ਕੇ ਆਪਣੇ ਦੇਸ਼ ਦੀ ਅੰਦਰੂਨੀ ਰੌਸ਼ਨੀ ਨੂੰ ਉਜਾਗਰ ਕਰਨਾ ਹੈ, ਭਾਰਤ ਦੀ ਮਹਾਂ–ਸ਼ਕਤੀ ਨੂੰ ਜਾਗ੍ਰਿਤ ਕਰਨਾ ਹੈ।

 

 

ਉਨ੍ਹਾਂ ਕਿਹਾ ਕਿ ਇਸ ਦੌਰਾਨ ਸੋਸ਼ਲ–ਡਿਸਟੈਂਸਿੰਗ ਦੀ ਪੂਰੀ ਪਾਲਣਾ ਕੀਤੀ ਜਾਵੇ। ਕਿਤੇ ਕੋਈ ਇਕੱਠ ਨਾ ਕੀਤਾ ਜਾਵੇ। ਸ੍ਰੀ ਮੋਦੀ ਨੇ ਕਿਹਾ ਕਿ ਪਹਿਲਾਂ ਵੀ ਬਹੁਤ ਵਾਰ ਸਮੂਹ ਦੇਸ਼–ਵਾਸੀਆਂ ਨੇ ਅਜਿਹੀ ਮਹਾਂ–ਸ਼ਕਤੀ ਦਾ ਅਹਿਸਾਸ ਕਰਵਾਇਆ ਹੈ। 

 

 

ਸ੍ਰੀ ਮੋਦੀ ਨੇ ਕਿਹਾ ਕਿ ਜਦੋਂ ਸਾਰੇ ਲੋਕ ਇੰਝ ਮਿਲ ਕੇ ਕੁਝ ਵੀ ਕਰਦੇ ਹਨ, ਤਾਂ ਸਮਾਜ ਵਿੱਚ ਇੱਕ ਨਵੀਂ ਊਰਜਾ ਪੈਦਾ ਹੁੰਦੀ ਹੈ। ਕੋਰੋਨਾ ਦਾ ਹਨੇਰਾ ਦੂਰ ਕਰਨ ਲਈ ਦੇਸ਼ ਨੂੰ ਅਜਿਹੀ ਰੌਸ਼ਨੀ ਦੀ ਬਹੁਤ ਜ਼ਰੂਰਤ ਹੈ।

 

 

ਸ੍ਰੀ ਮੋਦੀ ਨੇ ਕਿਹਾ ਕਿ ਲੌਕਡਾਊਨ ’ਚ ਆਮ ਜਨਤਾ ਦਾ ਸਹਿਯੋਗ ਬਹੁਤ ਜ਼ਰੂਰੀ ਹੈ। ਕੋਰੋਨਾ ਵਿਰੁੱਧ ਜੰਗ ਦੌਰਾਨ ਆਪਾਂ ਸਭ ਨੇ ਸਾਰੇ ਨਿਯਮਾਂ ਦੀ ਪਾਲਣਾ ਲਈ ਡਟਣਾ ਹੈ। ਕੋਰੋਨਾ ਨੂੰ ਹਰ ਹਾਲਤ ’ਚ ਹਰਾਉਣਾ ਹੈ।

 

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਗ਼ਰੀਬ ਲੋਕਾਂ ਉੱਤੇ ਲੌਕਡਾਊਨ ਦਾ ਬਹੁਤ ਜ਼ਿਆਦਾ ਅਸਰ ਪਿਆ ਹੈ। ਉਨ੍ਹਾਂ ਨੂੰ ਆਪਾਂ ਸਭਨਾਂ ਨੇ ਮਿਲ ਕੇ ਨਿਰਾਸ਼ਾ ਵਿੱਚੋਂ ਬਾਹਰ ਕੱਢ ਕੇ ਆਸ ਦੇ ਇੱਕ ਨਵੇਂ ਸੰਸਾਰ ’ਚ ਲੈ ਕੇ ਜਾਣਾ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PM Modi calls to awaken Super Power on 5th April at 9 PM