ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

PM ਮੋਦੀ ਨੇ ਮਹਾਂਬਲੀਪੁਰਮ ਦੇ ਸਮੁੰਦਰੀ ਕੰਢੇ ’ਤੇ ਅੱਧਾ ਘੰਟਾ ਚੁੱਕਿਆ ਕੂੜਾ

PM ਮੋਦੀ ਨੇ ਮਹਾਂਬਲੀਪੁਰਮ ਦੇ ਸਮੁੰਦਰੀ ਕੰਢੇ ’ਤੇ ਅੱਧਾ ਘੰਟਾ ਚੁੱਕਿਆ ਕੂੜਾ

ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਅੱਜ ਸਵੇਰੇ–ਸਵੇਰੇ ਜਿੱਥੇ ਮਾਮੱਲਾਪੁਰਮ ਦੇ ਸਮੁੰਦਰੀ ਕੰਢੇ ਉੱਤੇ ਸੈਰ ਕੀਤੀ, ਉੱਥੇ ਉਨ੍ਹਾਂ ਇਸ ਮੌਕੇ ਖ਼ੁਦ ਕੂੜਾ ਵੀ ਚੁੱਕਿਆ। ਉਨ੍ਹਾਂ ਅੱਧੇ ਘੰਟੇ ਤੋਂ ਵੀ ਵੱਧ ਸਮਾਂ ਖ਼ੁਦ ਕੂੜਾ ਚੁਗਿਆ।

 

 

ਸ੍ਰੀ ਮੋਦੀ ਦੇ ਹੱਥ ਵਿੱਚ ਪੌਲੀਥੀਨ ਦਾ ਇੱਕ ਲਿਫ਼ਾਫ਼ਾ ਫੜਿਆ ਹੋਇਆ ਸੀ; ਉਹ ਉਸ ਵਿੱਚ ਸਾਰਾ ਕੂੜਾ ਪਾਉਂਦੇ ਜਾ ਰਹੇ ਸਨ, ਜੋ ਵੀ ਉਨ੍ਹਾਂ ਨੂੰ ਕੰਢੇ ਦੇ ਲਾਗਲੇ ਇਲਾਕੇ ਵਿੱਚ ਪਿਆ ਦਿਸਦਾ ਸੀ।

 

 

ਇਹ ਜਗ੍ਹਾ ਉਸ ਹੋਟਲ ਦੇ ਬਿਲਕੁਲ ਲਾਗੇ ਸਥਿਤ ਹੈ, ਜਿੱਥੇ ਰਾਤੀਂ ਸ੍ਰੀ ਮੋਦੀ ਅਤੇ ਚੀਨ ਦੇ ਰਾਸ਼ਟਰਪਤੀ ਸ੍ਰੀ ਸ਼ੀ ਜਿਨਪਿੰਗ ਠਹਿਰੇ ਹੋਏ ਹਨ।

 

 

 

ਕਾਫ਼ੀ ਸਾਰਾ ਕੂੜਾ ਚੁਗ਼ ਕੇ ਉਨ੍ਹਾਂ ਉਹ ਲਿਫ਼ਾਫ਼ਾ ਉਨ੍ਹਾਂ ਹੋਟਲ ਦੇ ਇੱਕ ਸਟਾਫ਼ ਮੈਂਬਰ ਜੈਰਾਜ ਨੂੰ ਸੌਂਪ ਦਿੱਤਾ। ਇਸ ਬਾਰੇ ਸ੍ਰੀ ਮੋਦੀ ਨੇ ਖ਼ੁਦ ਆਪਣੇ ਟਵਿਟਰ ਅਕਾਊਂਟ ਉੱਤੇ ਜਾਣਕਾਰੀ ਦਿੱਤੀ। ਖ਼ਬਰ ਏਜੰਸੀਆਂ ਨੇ ਵੀ ਇਸ ਦੀ ਵਿਡੀਓ ਸ਼ੇਅਰ ਕੀਤੀ।

 

 

ਸ੍ਰੀ ਮੋਦੀ ਨੇ ਆਪਣੇ ਟਵੀਟ ਰਾਹੀਂ ਆਖਿਆ ਕਿ ਸਾਨੂੰ ਜਨਤਕ ਸਥਾਨਾਂ ਨੂੰ ਸਾਫ਼ ਕਰਨਾ ਯਕੀਨੀ ਬਣਾਉਣਾ ਚਾਹੀਦਾ ਹੈ ਤੇ ਸਾਨੂੰ ਸੈਰ ਕਰ ਕੇ ਖ਼ੁਦ ਵੀ ਚੁਸਤ ਤੇ ਤੰਦਰੁਸਤ ਬਣਨਾ ਚਾਹੀਦਾ ਹੈ।

 

 

ਜਿਹੜਾ ਵਿਡੀਓ ਸ੍ਰੀ ਮੋਦੀ ਨੇ ਖ਼ੁਦ ਟਵਿਟਰ ਉੱਤੇ ਸ਼ੇਅਰ ਕੀਤਾ ਹੈ; ਉਸ ਵਿੱਚ ਉਨ੍ਹਾਂ ਦੇ ਹੱਥ ਵਿੱਚ ਪੌਲੀਥੀਨ ਦਾ ਇੱਕ ਲਿਫ਼ਾਫ਼ਾ ਫੜਿਆ ਹੋਇਆ ਹੈ; ਜਿਸ ਵਿੱਚ ਉਹ ਕੂੜਾ ਪਾਉਂਦੇ ਜਾ ਰਹੇ ਹਨ। ਇਸ ਗੱਲ ਦੀ ਆਲੋਚਨਾ ਵੀ ਦੇਸ਼ ਭਰ ਵਿੱਚ ਸ਼ੁਰੂ ਹੋ ਗਈ ਹੈ ਕਿ ਜਦੋਂ ਉਹ ਖ਼ੁਦ ਪਲਾਸਟਿਕ ਤੇ ਪੌਲੀਥੀਨ ਦੇ ਬੈਗ ਵਰਤਣ ਤੋ਼ ਮਨ੍ਹਾ ਕਰਦੇ ਹਨ, ਫਿਰ ਉਹ ਖ਼ੁਦ ਕਿਉਂ ਇਹ ਲਿਫ਼ਾਫ਼ਾ ਵਰਤ ਰਹੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PM Modi collected garbage at Mahabalipuram beach