ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪ੍ਰਧਾਨ ਮੰਤਰੀ ਮੋਦੀ ਨੇ ਉੜੀਸਾ ਦਾ ਕੀਤਾ ਹਵਾਈ ਸਰਵੇਖਣ

ਪ੍ਰਧਾਨ ਮੰਤਰੀ ਮੋਦੀ ਨੇ ਉੜੀਸਾ ਦਾ ਕੀਤਾ ਹਵਾਈ ਸਰਵੇਖਣ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੜੀਸਾ ਵਿਚ ਚੱਕਰਵਾਤ ਫੇਨੀ ਕਾਰਨ ਹੋਈ ਤਬਾਹੀ ਦੇਖਣ ਲਈ ਸੋਮਵਾਰ ਨੂੰ ਹਵਾਈ ਸਰਵੇਖਣ ਕੀਤਾ। ਉੜੀਸਾ ਦੇ ਰਾਜਪਾਲ ਗਣੇਸ਼ੀ ਲਾਲ ਅਤੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਇੱਥੇ ਬੀਜੂ ਪਟਨਾਇਕ ਅੰਤਰਰਾਸ਼ਟਰੀ ਹਵਾਈ ਅੱਡੇ ਉਤੇ ਮੋਦੀ ਦਾ ਸਵਾਗਤ ਕੀਤਾ।

 

ਪ੍ਰਧਾਨ ਮੰਤਰੀ ਮੋਦੀ ਇੱਥੇ ਪਹੁੰਚਣ ਬਾਅਦ ਚੱਕਰਵਾਤ ਤੋਂ ਸਭ ਤੋਂ ਪ੍ਰਭਾਵਿਤ ਪੁਰੀ ਜ਼ਿਲ੍ਹੇ ਅਤੇ ਹੋਰ ਪ੍ਰਭਾਵਿਤ ਖੇਤਰਾਂ ਦਾ ਜਾਇਜ਼ਾ ਲੈਣ ਲਈ ਸਿੱਧੇ ਆਪਣੇ ਹੈਲੀਕਾਪਟਰ ਵਿਚ ਗਏ। ਉੜੀਸਾ ਦੇ ਤਟ ਉਤੇ ਪਿਛਲੇ ਸ਼ੁੱਕਰਵਾਰ ਪਹੁੰਚੇ ਚੱਕਰਵਾਤ ਫੇਨੀ ਕਾਰਨ ਘੱਟ ਤੋਂ ਘੱਟ 34 ਲੋਕਾਂ ਦੀ ਮੌਤ ਹੋ ਗਈ ਅਤੇ ਸੈਕੜੇ ਲੋਕ ਪਾਣੀ ਸੰਕਟ ਤੇ ਬਿਜਲੀ ਸੰਕਟ ਦਾ ਸਾਹਮਣਾ ਕਰ ਰਹੇ ਹਨ।

 

ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਟਵੀਟ ਕੀਤਾ ਸੀ ਕਿ ਕੱਲ੍ਹ ਸਵੇਰੇ ਉੜੀਸਾ ਜਾਊਗਾ, ਜਿੱਥੇ ਮੈਂ ਚੱਕਰਵਾਤ ਫੇਨੀ ਕਾਰਨ ਪੈਦਾ ਹੋਈ ਸਥਿਤੀ ਦੀ ਸਮੀਖਿਆ ਕਰਾਂਗਾ ਅਤੇ ਉਚ ਅਧਿਕਾਰੀਆਂ ਨਾਲ ਮੀਟਿੰਗ ਕਰਾਂਗਾ। ਕੇਂਦਰ ਜਾਰੀ ਰਾਹਤ ਤੇ ਬਚਾਅ ਕੰਮਾਂ ਵਿਚ ਹਰ ਸੰਭਵ ਮਦਦ ਮੁਹੱਈਆ ਕਰਾਉਣ ਨੂੰ ਲੈ ਕੇ ਵਚਨਬੱਧ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PM Modi conducts aerial survey of cyclone fani ravaged areas in Odisha