ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ ਨਾਲ ਗੱਲਬਾਤ 'ਤੇ ਕੀ ਹੈ ਭਾਰਤ ਦਾ ਪੱਖ, PM ਮੋਦੀ ਨੇ ਟਰੰਪ ਨੂੰ ਦਸਿਆ

ਜੰਮੂ-ਕਸ਼ਮੀਰ ਬਾਰੇ ਭਾਰਤ ਦੇ ਫੈਸਲੇ ਤੋਂ ਬਾਅਦ ਪਾਕਿਸਤਾਨ ਵੱਲੋਂ ਲਗਾਤਾਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਮਾਮਲਾ ਦੋਵਾਂ ਦੇਸ਼ਾਂ ਦਰਮਿਆਨ ਯੁੱਧ ਵਰਗੀ ਸਥਿਤੀ ਪੈਦਾ ਕਰ ਸਕਦੀ ਹੈ। ਇਸ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਅਮਰੀਕੀ ਰਾਸ਼ਟਰਪਤੀ ਨਾਲ ਫ਼ੋਨ' ਤੇ ਗੱਲ ਕੀਤੀ ਤੇ ਕਿਹਾ ਕਿ ਖਿੱਤੇ ਦੇ ਕੁਝ ਨੇਤਾਵਾਂ ਦੁਆਰਾ ਭਾਰਤ ਵਿਰੁੱਧ ਹਿੰਸਾ ਲਈ ਭੜਕਾਉਣ ਅਤੇ ਬਿਆਨਬਾਜ਼ੀ ਸ਼ਾਂਤੀ ਦੇ ਅਨੁਕੂਲ ਨਹੀਂ ਹੈ। ਇਕ ਤਰ੍ਹਾਂ ਦੇਖਿਆ ਜਾਵੇ ਤਾਂ ਪੀਐੱਮ ਮੋਦੀ ਨੇ ਟਰੰਪ ਨਾਲ ਫ਼ੋਨ ’ਤੇ ਹੋਈ ਗੱਲਬਾਤ ਚ ਪਾਕਿਸਤਾਨ ਬਾਰੇ ਆਪਣਾ ਪੱਖ ਸਾਫ ਕਰ ਦਿੱਤਾ।

 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਲਗਭਗ ਅੱਧੇ ਘੰਟੇ ਤਕ ਡੋਨਾਲਡ ਟਰੰਪ ਨਾਲ ਗੱਲਬਾਤ ਕੀਤੀ। ਇਸ ਗੱਲਬਾਤ ਦੌਰਾਨ ਉਨ੍ਹਾਂ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਭਾਰਤ ਵਿਰੋਧੀ ਬਿਆਨਾਂ ਦਾ ਅਸਿੱਧੇ ਤੌਰ 'ਤੇ ਜ਼ਿਕਰ ਕਰਦਿਆਂ ਕਿਹਾ ਕਿ ਭਾਰਤ ਖਿਲਾਫ ਹਿੰਸਾ ਲਈ ਇਸ ਤਰ੍ਹਾਂ ਭੜਕਾਉਣਾ ਸ਼ਾਂਤੀ ਦੇ ਅਨੁਕੂਲ ਨਹੀਂ ਹੈ।

 

ਪ੍ਰਧਾਨ ਮੰਤਰੀ ਦਫਤਰ ਤੋਂ ਜਾਰੀ ਬਿਆਨ ਅਨੁਸਾਰ ਮੋਦੀ ਅਤੇ ਟਰੰਪ ਵਿਚਾਲੇ ਗੱਲਬਾਤ 30 ਮਿੰਟ ਤੱਕ ਚਲੀ ਜਿਸ ਦੌਰਾਨ ਦੋਵਾਂ ਨੇ ਦੁਵੱਲੇ ਅਤੇ ਖੇਤਰੀ ਮੁੱਦਿਆਂ ਉੱਤੇ ਵਿਚਾਰ ਵਟਾਂਦਰੇ ਕੀਤੇ। ਗੱਲਬਾਤ ਇੱਕ "ਨਿੱਘੇ ਅਤੇ ਚੰਗੇ ਢੰਗ" ਨਾਲ ਹੋਈ ਜੋ ਦੋਵਾਂ ਨੇਤਾਵਾਂ ਦੇ ਆਪਸੀ ਸਬੰਧਾਂ ਬਾਰੇ ਦੱਸਦੀ ਹੈ।

 

ਦਰਅਸਲ, 5 ਅਗਸਤ ਨੂੰ ਭਾਰਤ ਸਰਕਾਰ ਵੱਲੋਂ ਲਏ ਗਏ ਫੈਸਲੇ ਮਤਲਬ ਜੰਮੂ-ਕਸ਼ਮੀਰ ਤੋਂ ਆਰਟੀਕਲ 370 ਹਟਾਏ ਜਾਣ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਦੀ ਸਥਿਤੀ ਬਣੀ ਹੋਈ ਹੈ। ਜੰਮੂ-ਕਸ਼ਮੀਰ ਪੁਨਰਗਠਨ ਬਿੱਲ ਪਾਸ ਕਰਕੇ ਸਰਕਾਰ ਨੇ ਸੂਬੇ ਨੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਚ ਵੰਡ ਦਿੱਤਾ ਹੈ ਜਿਸ ਤੋਂ ਬਾਅਦ ਪਾਕਿਸਤਾਨ ਚ ਬੇਚੈਨੀ ਪੈਦਾ ਹੋ ਗਈ ਹੈ। ਇਹੀ ਕਾਰਨ ਹੈ ਕਿ ਪੀਐਮ ਮੋਦੀ ਨੇ ਟਰੰਪ ਨਾਲ ਗੱਲਬਾਤ ਕੀਤੀ ਅਤੇ ਆਪਣਾ ਪੱਖ ਸਪੱਸ਼ਟ ਕੀਤਾ।

 

ਖੇਤਰੀ ਸਥਿਤੀ ਦੇ ਸੰਦਰਭ ਚ ਮੋਦੀ ਨੇ ਕਿਹਾ ਕਿ ਇਸ ਖਿੱਤੇ ਵਿੱਚ ਕੁਝ ਨੇਤਾਵਾਂ ਵੱਲੋਂ ਭਾਰਤ ਵਿਰੁੱਧ ਹਿੰਸਾ ਲਈ ਭੜਕਾਉਣਾ ਅਤੇ ਬਿਆਨਬਾਜ਼ੀ ਸ਼ਾਂਤੀ ਦੇ ਪੱਖ ਵਿੱਚ ਨਹੀਂ ਹੈ। ਮੋਦੀ ਨੇ ਅੱਤਵਾਦ ਅਤੇ ਹਿੰਸਾ ਮੁਕਤ ਵਾਤਾਵਰਣ ਬਣਾਉਣ ਅਤੇ ਸਰਹੱਦ ਪਾਰ ਤੋਂ ਅੱਤਵਾਦ ਨੂੰ ਰੋਕਣ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ।

 

ਰਿਲੀਜ਼ ਵਿਚ ਕਿਹਾ ਗਿਆ ਹੈ, "ਪ੍ਰਧਾਨ ਮੰਤਰੀ ਨੇ ਗਰੀਬੀ, ਅਨਪੜ੍ਹਤਾ ਅਤੇ ਬਿਮਾਰੀ ਵਿਰੁੱਧ ਇਸ ਸੰਘਰਸ਼ ਦਾ ਸਮਰਥਨ ਕਰਨ ਵਾਲੇ ਕਿਸੇ ਵੀ ਦੇਸ਼ ਨਾਲ ਸਹਿਯੋਗ ਕਰਨ ਦੇ ਭਾਰਤ ਦੇ ਸੰਕਲਪ ਨੂੰ ਦੁਹਰਾਇਆ।"

 

ਦਰਅਸਲ, ਹਾਲ ਹੀ ਵਿੱਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਅਮਰੀਕਾ ਫੇਰੀ ਦੌਰਾਨ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਸੀ ਕਿ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਜੰਮੂ-ਕਸ਼ਮੀਰ ਦੇ ਮੁੱਦੇ ‘ਤੇ ਵਿਚੋਲਗੀ ਕਰਨ ਲਈ ਕਿਹਾ ਸੀ। ਹਾਲਾਂਕਿ, ਇਸ ਦਾਅਵੇ ਨੂੰ ਉਸੇ ਦਿਨ ਹੀ ਵ੍ਹਾਈਟ ਹਾਊਸ ਨੇ ਨਕਾਰ ਦਿੱਤਾ ਸੀ। ਧਾਰਾ 370 ਅਤੇ ਇਸ ਤੋਂ ਬਾਅਦ ਹੁਣ ਭਾਰਤ ਦਾ ਸਪਸ਼ਟ ਫੈਸਲਾ ਹੈ ਕਿ ਭਾਰਤ ਇਸ ਮੁੱਦੇ ‘ਤੇ ਕਿਸੇ ਵੀ ਤੀਜੀ ਧਿਰ ਦੀ ਦਖਲਅੰਦਾਜ਼ੀ ਦੇ ਸਖ਼ਤ ਖਿਲਾਫ ਹੈ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PM Modi conveys India clear stand to Donald Trump on dialogue with Pak