ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

PM ਮੋਦੀ ਆਸੀਆਨ ਤੇ RCEP ਸਿਖ਼ਰ ਸੰਮੇਲਨਾਂ ਲਈ ਥਾਈਲੈਂਡ ਰਵਾਨਾ

PM ਮੋਦੀ ਆਸੀਆਨ ਤੇ RCEP ਸਿਖ਼ਰ ਸੰਮੇਲਨਾਂ ਲਈ ਥਾਈਲੈਂਡ ਰਵਾਨਾ

ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਆਪਣੇ ਤਿੰਨ–ਦਿਨਾ ਵਿਦੇਸ਼ ਦੌਰੇ ਲਈ ਥਾਈਲੈਂਡ ਰਵਾਨਾ ਹੋ ਗਏ ਹਨ। ਉੱਥੇ ਉਹ ‘ਐਸੋਸੀਏਸ਼ਨ ਆੱਫ਼ ਸਾਊਥ–ਈਸਟ ਏਸ਼ੀਅਨ ਨੇਸ਼ਨਜ਼’ (ਆਸੀਆਨ – ASEAN), ਪੂਰਬੀ ਏਸ਼ੀਆ ਅਤੇ ਖੇਤਰੀ ਵਿਆਪਕ ਆਰਥਿਕ ਭਾਈਵਾਲ਼ੀ (RCEP) ਸਿਖ਼ਰ ਸੰਮੇਲਨਾਂ ਵਿੱਚ ਭਾਗ ਲੈਣਗੇ।

 

 

ਦਰਅਸਲ, ਪਾਕਿਸਤਾਨ ਤੇ ਚੀਨ ਨਾਲ ਚੱਲ ਰਹੇ ਤਣਾਅ ਕਾਰਨ ਭਾਰਤ ਨੂੰ ਹੁਣ ਹੋਰਨਾਂ ਦੇਸ਼ਾਂ ਦੇ ਸਹਿਯੋਗ ਦੀ ਜ਼ਰੂਰਤ ਹੈ। ਇਸੇ ਲਈ ਹੁਣ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਖ਼ੁਦ ਅਜਿਹੇ ਮੰਚਾਂ ਉੱਤੇ ਜਾ ਕੇ ਸਭ ਨੂੰ ਅੱਤਵਾਦ ਵਿਰੁੱਧ ਡਟ ਕੇ ਟੱਕਰ ਲੈਣ ਲਈ ਪ੍ਰੇਰਦੇ ਹਨ।

 

 

ਮਲੇਸ਼ੀਆ ਭਾਵੇਂ ਭਾਰਤ ਦੇ ਗੁਆਂਢੀ ਦੇਸ਼ ਵਰਗਾ ਹੀ ਹੈ ਪਰ ਸੰਯੁਕਤ ਰਾਸ਼ਟਰ ’ਚ ਉਸ ਨੇ ਕਸ਼ਮੀਰ ਮੁੱਦੇ ’ਤੇ ਪਾਕਿਸਤਾਨ ਦਾ ਸਾਥ ਦਿੱਤਾ ਸੀ। ਅਜਿਹੀਆਂ ਸਾਰੀਆਂ ਸਮੀਕਰਣਾਂ ਨੂੰ ਠੀਕਠਾਕ ਤੇ ਦਰੁਸਤ ਕਰਨ ਲਈ ਸ੍ਰੀ ਮੋਦੀ ਹੁਣ ਥਾਈਲੈਂਡ ਪੁੱਜੇ ਗਏ ਹਨ।

 

 

ਆਸੀਆਨ ਇੱਕ ਅਜਿਹੀ ਜੱਥੇਬੰਦੀ ਹੈ, ਜੋ ਏਸ਼ੀਆ–ਪ੍ਰਸ਼ਾਂਤ ਖੇਤਰ ਦੇ ਬਸਤੀਵਾਦੀ ਦੇਸ਼ਾਂ ਦੇ ਵਧਦੇ ਤਣਾਅ ਦੌਰਾਨ ਸਿਆਸੀ ਤੇ ਸਮਾਜਕ ਸਥਿਰਤਾ ਨੂੰ ਹੱਲਾਸ਼ੇਰੀ ਦੇਣ ਲਈ ਸਥਾਪਤ ਕੀਤੀ ਗਈ ਸੀ।

 

 

ਆਸੀਆਨ ਦਾ ਆਦਰਸ਼–ਵਾਕ (ਮੌਟੋ) ‘ਵਨ ਵਿਜ਼ਨ, ਵਨ ਆਇਡੈਂਟਿਟੀ, ਵਨ ਕਮਿਊਨਿਟੀ’ ਭਾਵ ‘ਇੱਕ ਦ੍ਰਿਸ਼ਟੀਕੋਦ, ਇੱਕ ਸ਼ਨਾਖ਼ਤ, ਇੱਕ ਭਾਈਚਾਰਾ’ ਹੈ।

 

 

ਆਸੀਆਨ ਦਿਵਸ ਹਰ ਸਾਲ 8 ਅਗਸਤ ਨੂੰ ਮਨਾਇਆ ਜਾਂਦਾ ਹੈ। ਆਸੀਆਨ ਦਾ ਸਕੱਤਰੇਤ ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ’ਚ ਹੈ।

ਇੰਡੋਨੇਸ਼ੀਆ ਤੋਂ ਇਲਾਵਾ, ਮਲੇਸ਼ੀਆ, ਫ਼ਿਲੀਪੀਨਜ਼, ਸਿੰਗਾਪੁਰ, ਥਾਈਲੈਂਡ, ਬਰੂਨੇਈ, ਵੀਅਤਨਾਮ, ਲਾਓਸ, ਮਿਆਂਮਾਰ ਤੇ ਕੰਬੋਡੀਆ ਇਸ ਜੱਥੇਬੰਦੀ ਦੇ ਮੈਂਬਰ ਦੇਸ਼ ਹਨ।

 

 

ਆਸੀਆਨ ਦੀ ਸਥਾਪਨਾ ਬੈਂਕਾਕ ਵਿਖੇ 1967 ’ਚ ਹੋਈ ਸੀ; ਜਦੋਂ ਇਸ ਦੇ ਬਾਨੀ ਦੇਸ਼ਾਂ ਨੇ ਹਸਤਾਖਰ ਕਰ ਕੇ ਇਸ ਸੰਸਥਾ ਨਾਲ ਜੁੜੇ ਰਹਿਣ ਦਾ ਸੰਕਲਪ ਲਿਆ ਸੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PM Modi departs for Thailand to take part in ASEAN RCEP Summits