ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

PM ਮੋਦੀ ਵੱਲੋਂ ਦੇਸ਼ ’ਚ ਹੀ ਰੱਖਿਆ ਤਕਨਾਲੋਜੀ ਵਿਕਸਤ ਕਰਨ ’ਤੇ ਜ਼ੋਰ

PM ਮੋਦੀ ਵੱਲੋਂ ਦੇਸ਼ ’ਚ ਹੀ ਰੱਖਿਆ ਤਕਨਾਲੋਜੀ ਵਿਕਸਤ ਕਰਨ ’ਤੇ ਜ਼ੋਰ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਵਿੱਚ ਰੱਖਿਆ ਉਦਯੋਗ ਨੂੰ ਮਜ਼ਬੂਤ ਅਤੇ ਸਵੈ-ਨਿਰਭਰ ਬਣਾਉਣ ਬਾਰੇ ਵਿਚਾਰ ਕਰਨ ਲਈ ਇੱਕ ਵਿਸਤ੍ਰਿਤ ਮੀਟਿੰਗ ਕੀਤੀ ਤਾਕਿ ਦੇਸ਼ ਦੀਆਂ ਹਥਿਆਰਬੰਦ ਫੋਰਸਾਂ ਦੀਆਂ ਥੋੜ੍ਹੀ ਅਤੇ ਲੰਬੀ ਮਿਆਦ ਦੀਆਂ ਜ਼ਰੂਰਤਾਂ ਪੂਰੀਆਂ ਕੀਤੀਆਂ ਜਾ ਸਕਣ ਅਤੇ ਕੋਵਿਡ-19 ਦੇ ਸੰਦਰਭ ਵਿੱਚ ਅਰਥਵਿਵਸਥਾ ਨੂੰ ਹੁਲਾਰਾ ਮਿਲ ਸਕੇ

 

 

ਇਹ ਵਿਚਾਰ-ਚਰਚਾ ਅਸਲਾ ਫੈਕਟਰੀਆਂ ਦੇ ਕੰਮਕਾਜ ਵਿੱਚ ਸੁਧਾਰ, ਹਥਿਆਰਾਂ ਦੀ ਖਰੀਦ ਦੇ ਕੰਮ ਨੂੰ ਨਿਯਮਬੱਧ ਕਰਨ, ਸੋਮਿਆਂ ਦੀ ਅਲਾਟਮੈਂਟ, ਖੋਜ ਅਤੇ ਵਿਕਾਸ /ਇਨੋਵੇਸ਼ਨ ਨੂੰ ਉਤਸ਼ਾਹਿਤ ਕਰਨ, ਨਾਜ਼ੁਕ ਰੱਖਿਆ ਟੈਕਨੋਲੋਜੀਆਂ ਵਿੱਚ ਨਿਵੇਸ਼ ਨੂੰ ਉਤਸ਼ਾਹਿਤ ਕਰਨ ਅਤੇ ਬਰਾਮਦਾਂ ਨੂੰ ਉਤਸ਼ਾਹਿਤ ਕਰਨ ਦੁਆਲੇ ਕੇਂਦ੍ਰਿਤ ਰਹੀ

 

 

ਪ੍ਰਧਾਨ ਮੰਤਰੀ ਨੇ ਰੱਖਿਆ ਅਤੇ ਏਅਰੋਸਪੇਸ ਖੇਤਰਾਂ ਵਿੱਚ ਭਾਰਤ ਨੂੰ ਡਿਜ਼ਾਈਨ ਅਤੇ ਉਤਪਾਦ ਦੇ ਮਾਮਲੇ ਵਿੱਚ ਦੁਨੀਆ ਦੇ ਪ੍ਰਮੁੱਖ ਦੇਸ਼ਾਂ ਵਿੱਚ ਸ਼ਾਮਲ ਕਰਨ ਉੱਤੇ ਜ਼ੋਰ ਦਿੱਤਾ, ਜਿਸ ਵਿੱਚ ਜਨਤਕ ਅਤੇ ਨਿੱਜੀ ਖੇਤਰ ਦੀ ਸਰਗਰਮ ਭਾਈਵਾਲੀ ਹੋਵੇ ਅਤੇ ਇਹ ਸਵੈ-ਨਿਰਭਰਤਾ ਅਤੇ ਬਰਾਮਦਾਂ ਦੇ ਦੋਹਰੇ ਉਦੇਸ਼ ਨੂੰ ਪੂਰਾ ਕਰਨ ਉਨ੍ਹਾਂ ਰੱਖਿਆ ਖੇਤਰ ਵਿੱਚ ਘਰੇਲੂ ਅਤੇ ਵਿਦੇਸ਼ੀ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ਪ੍ਰਸਤਾਵਿਤ ਸੁਧਾਰਾਂ ਦਾ ਜਾਇਜ਼ਾ ਲਿਆ

 

 

ਇਸ ਗੱਲ ਉੱਤੇ ਵਿਚਾਰ ਹੋਈ ਕਿ ਰੱਖਿਆ ਖਰਚਿਆਂ ਨੂੰ ਘੱਟ ਕੀਤਾ ਜਾਵੇ ਅਤੇ ਬੱਚਤ ਨੂੰ ਰਣਨੀਤਿਕ ਰੱਖਿਆ ਪੂੰਜੀ ਨੂੰ ਚੈਨੇਲਾਈਜ਼ ਕਰਨ ਲਈ ਵਰਤਿਆ ਜਾਵੇ ਰੱਖਿਆ ਖਰੀਦ ਅਮਲ ਨਾਲ ਸਬੰਧਿਤ ਮੁੱਦੇ, ਆਫਸੈੱਟ (offset) ਨੀਤੀਆਂ, ਸਪੇਅਰ ਪਾਰਟਸ ਦਾ ਦੇਸੀਕਰਨ, ਟੈਕਨੋਲੋਜੀ ਦੇ ਤਬਾਦਲੇ, ਵਿਸ਼ਵ ਓਈਐੱਮਜ਼ ਨੂੰ ਭਾਰਤ ਵਿੱਚ ਨਿਰਮਾਣ ਸੁਵਿਧਾਵਾਂ ਸਥਾਪਿਤ ਕਰਨ ਲਈ ਉਤਸ਼ਾਹਿਤ ਕਰਨ, ਅੰਤਰਰਾਸ਼ਟਰੀ ਸਪਲਾਈ ਚੇਨ ਵਿੱਚ ਭਾਰਤ ਦੀ ਮੌਜੂਦਗੀ ਦਾ ਪ੍ਰਸਾਰ ਕਰਨ ਬਾਰੇ ਵੀ ਚਰਚਾ ਹੋਈ ਭਾਰਤ ਨੂੰ ਰੱਖਿਆ ਨਿਰਮਾਣ ਵਿੱਚ ਵਿਸ਼ਵ ਆਗੂ ਵਜੋਂ ਉਭਾਰਨ, ਬਰਾਮਦ ਕੁਆਲਟੀ ਵਲ ਧਿਆਨ ਦੇਣ ਅਤੇ ਸਟੇਟ ਆਫ ਦਿ ਆਰਟ ਉਪਕਰਣ/ ਸਿਸਟਮ /ਪਲੇਟਫਾਰਮ ਉੱਤੇ ਵੀ ਜ਼ੋਰ ਦਿੱਤਾ ਗਿਆ

 

 

ਪ੍ਰਧਾਨ ਮੰਤਰੀ ਨੇ ਹਦਾਇਤ ਕੀਤੀ ਕਿ ਭਾਰਤ ਨੂੰ ਦਰਾਮਦਾਂ ਉੱਤੇ ਨਿਰਭਰਤਾ ਘਟਾਉਣੀ ਚਾਹੀਦੀ ਹੈ ਅਤੇ "ਮੇਕ ਇਨ ਇੰਡੀਆ" ਨੂੰ ਅੱਗੇ ਲੈ ਕੇ ਜਾਣਾ ਚਾਹੀਦਾ ਹੈ ਤਾਕਿ ਉਹ ਅਤਿ ਆਧੁਨਿਕ ਰੱਖਿਆ ਉਪਕਰਣਾਂ ਦੇ ਡਿਜ਼ਾਈਨ ਤਿਆਰ ਕਰ ਸਕੇ, ਉਨ੍ਹਾਂ ਨੂੰ ਵਿਕਸਿਤ ਕਰ ਸਕੇ ਅਤੇ ਨਿਰਮਾਣ ਕਰ ਸਕੇ

 

 

ਉਨ੍ਹਾਂ ਨੇ ਰੱਖਿਆ ਉਤਪਾਦਾਂ ਦੀ ਬਰਾਮਦ ਨੂੰ ਉਤਸ਼ਾਹਿਤ ਕਰਨ ਲਈ ਪਹਿਲਕਦਮੀਆਂ ਉੱਤੇ ਜ਼ੋਰ ਦਿੱਤਾ ਤਾਕਿ ਵਿਸ਼ਵ ਰੱਖਿਆ ਉਤਪਾਦਾਂ ਵਿੱਚ ਸਾਡਾ ਉਦਯੋਗ ਹਿੱਸਾ ਲੈ ਸਕੇ ਅਤੇ ਇਕ ਅਜਿਹਾ ਮਾਹੌਲ ਬਣ ਸਕੇ ਜੋ ਕਿ ਖੋਜ ਅਤੇ ਵਿਕਾਸ, ਇਨੋਵੇਸ਼ਨ, ਭਾਰਤੀ ਆਈਪੀ ਮਲਕੀਅਤ ਨੂੰ ਉਤਸ਼ਾਹਿਤ ਕਰ ਸਕੇ

 

 

ਮੀਟਿੰਗ ਵਿੱਚ ਰੱਖਿਆ ਮੰਤਰੀ, ਗ੍ਰਹਿ ਮੰਤਰੀ, ਵਿੱਤ ਮੰਤਰੀ ਅਤੇ ਵਿੱਤ ਰਾਜ ਮੰਤਰੀ ਤੋਂ ਇਲਾਵਾ ਭਾਰਤ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਨੇ ਹਿੱਸਾ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PM Modi emphasizes to develop Defence Technology in the Country