ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਾਰਜ ਫ਼ਰਨਾਂਡੇਜ਼ ਦੇ ਦੇਹਾਂਤ ’ਤੇ ਪੀਐਮ ਮੋਦੀ, ਰਾਹੁਲ ਗਾਂਧੀ ਨੇ ਪ੍ਰਗਟਾਇਆ ਦੁੱਖ

ਦੇਸ਼ ਦੇ ਸਾਬਕਾ ਰੱਖਿਆ ਮੰਤਰੀ ਜਾਰਜ ਫ਼ਰਨਾਂਡੇਜ਼ ਦੇ ਅਕਾਲ ਚਲਾਣੇ ਤੇ ਪੀਐਮ ਮੋਦੀ ਨੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਨੇ ਟਵੀਟ ਕੀਤਾ, ‘ਜਾਰਜ ਸਾਹਬ ਨੇ ਭਾਰਤ ਦੀ ਸਿਆਸੀ ਅਗਵਾਈ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਕੀਤਾ। ਬੇਖੌਫ਼, ਇਮਾਨਦਾਰ ਤੇ ਦੂਰਅੰਦੇਸ਼ੀ। ਉਨ੍ਹਾਂ ਨੇ ਸਾਡੇ ਦੇਸ਼ ਲਈ ਇੱਕ ਮਹੱਤਵਪੂਰਨ ਯੋਗਦਾਨ ਦਿੱਤਾ। ਉਹ ਗਰੀਬੀ ਅਤੇ ਹਾਸ਼ੀਏ ਦੇ ਅਧਿਕਾਰਾਂ ਲਈ ਸਭ ਤੋਂ ਪ੍ਰਭਾਵਤੀ ਆਵਾਜ਼ਾਂ ਚੋਂ ਇੱਕ ਸਨ। ਉਨ੍ਹਾਂ ਦੇ ਦਿਹਾਂਤ ਨਾਲ ਦੁਖੀ ਹਾਂ।’

 

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ

https://www.facebook.com/hindustantimespunjabi/

 

 

 

ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਵੀ ਸਾਬਕਾ ਰੱਖਿਆ ਮੰਤਰੀ ਜਾਰਜ ਫ਼ਰਨਾਂਡੇਜ਼ ਦੇ ਦੇਹਾਂਤ ਤੇ ਡੂੱਘਾ ਦੁੱਖ ਪ੍ਰਗਟਾਇਆ ਹੈ।

 

ਬਿਹਾਰ ਸਰਕਾਰ ਨੇ ਦੇਸ਼ ਦੇ ਸਾਬਕਾ ਰੱਖਿਆ ਮੰਤਰੀ ਜਾਰਜ ਫ਼ਰਨਾਂਡੇਜ਼ ਦੇ ਦੇਹਾਂਤ ਤੇ ਦੁੱਖ ਪ੍ਰਗਟਾਉਂਦਿਆਂ ਦੋ ਦਿਨਾਂ ਸੂਬਾਈ ਸੋਗ ਦਾ ਐਲਾਨ ਕੀਤਾ ਹੈ। ਅੰਤਿਮ ਸਸਕਾਰ ਚ ਹਿੱਸਾ ਲੈਣ ਮੁੱਖ ਮੰਤਰੀ ਨੀਤੀਸ਼ ਕੁਮਾਰ ਭਲਕੇ ਦਿੱਲੀ ਜਾਣਗੇ।

 

 

ਇਸਦੇ ਨਾਲ ਹੀ ਕੇਂਦਰੀ ਮੰਤਰੀ ਨਿਤੀਨ ਗਡਕਰੀ ਨੇ ਵੀ ਸਾਬਕਾ ਰੱਖਿਆ ਮੰਤਰੀ ਜਾਰਜ ਫ਼ਰਨਾਂਡੇਜ਼ ਦੇ ਅਕਾਲ ਚਲਾਣੇ ਦੇ ਡੂੱਘਾ ਦੁੱਖ ਪ੍ਰਗਟਾਇਆ ਹੈ।

 

 

ਰਾਹੁਲ ਗਾਂਧੀ ਨੇ ਪ੍ਰਗਟਾਇਆ ਦੁੱਖ


ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸਾਬਕਾ ਰੱਖਿਆ ਮੰਤਰੀ ਜਾਰਜ ਫ਼ਰਨਾਂਡੇਜ਼ ਦੇ ਦੇਹਾਂਤ ਤੇ ਦੁੱਖ ਪ੍ਰਗਟਾਇਆ ਹੈ। ਰਾਹੁਲ ਨੇ ਫ਼ੇਸਬੁੱਕ ਪੋਸਟ ਚ ਕਿਹਾ, ‘ਸਾਬਕਾ ਸਾਂਸਦ ਤੇ ਸਾਬਕਾ ਕੇਂਦਰੀ ਮੰਤਰੀ ਜਾਰਜ ਫ਼ਰਨਾਂਡੇਜ਼ ਦੇ ਦੇਹਾਂਤ ਬਾਰੇ ਸੁਣ ਕੇ ਦੁੱਖ ਹੋਇਆ। ਦੁੱਖ ਦੇ ਇਸ ਸਮੇਂ ਚ ਉਨ੍ਹਾਂ ਦੇ ਪਰਿਵਾਰ ਅਤੇ ਮਿਤਰਾਂ ਪ੍ਰਤੀ ਮੇਰੀ ਭਾਵਨਾਵਾਂ ਹਨ।’

 

 
 
 

 

ਦੱਸਣਯੋਗ ਹੈ ਕਿ ਦੇਸ਼ ਦੇ ਸਾਬਕਾ ਰੱਖਿਆ ਮੰਤਰੀ ਜਾਰਜ ਫ਼ਰਨਾਂਡੇਜ਼ ਦਾ ਅੱਜ ਮੰਗਲਵਾਰ ਨੂੰ 88 ਸਾਲ ਦੀ ਉਮਰ ਚ ਸਵਾਈਨ ਫ਼ਲੂ ਕਾਰਨ ਦੇਹਾਂਤ ਹੋ ਗਿਆ। ਉਹ ਪਿਛਲੇ ਲੰਮੇ ਸਮੇਂ ਤੋਂ ਅਲਜ਼ਾਈਮਰ ਦੀ ਬੀਮਾਰੀ ਨਾਲ ਪੀੜਤ ਸਨ ਤੇ ਹਾਲ ਹੀ ਕੁਝ ਦਿਨਾਂ ਪਹਿਲਾਂ ਉਨ੍ਹਾਂ ਨੂੰ ਸਵਾਈਨ ਫ਼ਲੂ ਹੋ ਗਿਆ ਸੀ । ਉਨ੍ਹਾਂ ਨੇ ਦਿੱਲੀ ਚ ਆਖਰੀ ਸਾਹ ਲਏ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ

https://twitter.com/PunjabiHT

 

ਦੱਸਦੇਈਏ ਕਿ ਜਾਰਜ ਫ਼ਰਨਾਂਡੇਜ਼ ਰਾਜਸਭਾ ਅਤੇ ਲੋਕਸਭਾ ਦੇ ਮੈਂਬਰ ਵੀ ਰਹਿ ਚੁੱਕੇ ਸਨ। ਉਨ੍ਹਾਂ ਨੇ ਸਮਤਾ ਪਾਰਟੀ ਦੀ ਸਥਾਪਨਾ ਕੀਤੀ ਸੀ। ਅਟਲ ਬਿਹਾਰੀ ਵਾਜਪਾਈ ਦੀ ਸਰਕਾਰ 'ਚ ਰੱਖਿਆ ਮੰਤਰੀ ਤੋਂ ਇਲਾਵਾ ਉਹ ਸੰਚਾਰ ਮੰਤਰੀ, ਉਦਯੋਗ ਮੰਤਰੀ, ਰੇਲ ਮੰਤਰੀ ਆਦਿ ਵਰਗੇ ਅਹਿਮ ਮੰਤਰਾਲਿਆਂ ਦਾ ਵੀ ਅਹੁਦਾ ਸੰਭਾਲ ਚੁੱਕੇ ਸਨ।

 

ਜਾਰਜ ਫ਼ਰਨਾਂਡੇਜ਼ 14ਵੀਂ ਲੋਕਸਭਾ ਚ ਮੁਜ਼ੱਫ਼ਰਪੁਰ ਤੋਂ ਜਨਤਾ ਦਲ (ਯੂਨਾਈਟਿਡ) ਦੀ ਟਿਕਟ ਤੇ ਸਾਂਸਦ ਚੁਣੇ ਗਏ ਸਨ। ਉਹ ਸਾਲ 1998 ਤੋਂ 2004 ਤੱਕ ਦੀ ਰਾਸ਼ਟਰੀ ਲੋਕਤਾਂਤਰਿਕ ਗਠਜੋੜ ਦੀ ਕੇਂਦਰੀ ਸਰਕਾਰ ਚ ਰੱਖਿਆ ਮੰਤਰੀ ਸਨ। ਉਹ 1967 ਤੋਂ 2004 ਤੱਕ 9 ਲੋਕਸਭਾ ਚੋਣਾਂ ਜਿੱਤ ਕੇ ਸਾਂਸਦ ਮੈਂਬਰ ਬਣੇ।

 

/

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PM Modi expressed regret over former Defense Minister George Fernandezs death