ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

PM ਮੋਦੀ ਨੇ ਵਰਚੁਅਲ ਰਾਈਫਲ ਚੁੱਕ ਲਾਏ ਨਿਸ਼ਾਨੇ, ਫੋਟੋ ਵਾਇਰਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਦੋਸ਼ ਲਗਾਇਆ ਕਿ ਪਿਛਲੀਆਂ ਸਰਕਾਰਾਂ ਦੀਆਂ ਨੀਤੀਆਂ ਕਾਰਨ ਦੇਸ਼ ਆਜ਼ਾਦੀ ਤੋਂ ਬਾਅਦ ਰੱਖਿਆ ਨਿਰਮਾਣ ਅਤੇ ਉਤਪਾਦਨ ਦੇ ਖੇਤਰ ਆਪਣੀ ਪੂਰੀ ਸਮਰੱਥਾ ਦੀ ਵਰਤੋਂ ਨਹੀਂ ਕਰ ਪਾਇਆ ਹੈ ਤੇ ਹਥਿਆਰਾਂ ਦਾ ਦਰਾਮਦ ਬਣ ਕੇ ਰਹਿ ਗਿਆ ਹੈ

 

ਮੋਦੀ ਨੇ ਅੱਜ ਲਖਨਵੂ ਚ ਏਸ਼ੀਆ ਦੀ ਸਭ ਤੋਂ ਵੱਡੀ ਰੱਖਿਆ ਪ੍ਰਦਰਸ਼ਨੀ ਡੈਫ ਐਕਸਪੋ (ਰੱਖਿਆ ਹਥਿਆਰਾਂ ਦੀ ਮੰਡੀ) ਦਾ ਉਦਘਾਟਨ ਕੀਤਾਐਕਸਪੋ ਦੌਰਾਨ ਮੋਦੀ ਨੇ ਵਰਚੁਅਲ ਰਾਈਫਲ ਪ੍ਰਣਾਲੀ ਨੂੰ ਜਾਂਚਣ ਲਈ ਖੁੱਦ ਨਿਸ਼ਾਨਾ ਲਗਾਇਆ। ਉਨ੍ਹਾਂ ਨੇ ਬਿਨਾਂ ਕੋਈ ਗੋਲੀ ਵਰਤੇ ਹੀ ਇਸ ਵਰਚੁਅਲ ਰਾਈਫਲ ਨਾਲ ਇਕ ਤੋਂ ਬਾਅਦ ਇਕ ਕਈ ਨਿਸ਼ਾਨੇ ਲਗਾਏ।

 

ਪ੍ਰਧਾਨ ਮੰਤਰੀ ਮੋਦੀ ਨੇ ਪ੍ਰਦਰਸ਼ਨੀ ਮੌਜੂਦ ਇਕ ਰੋਬੋਟ ਨਾਲ ਵੀ ਹੱਥ ਮਿਲਾਇਆ ਤੇ ਅਧਿਕਾਰੀਆਂ ਤੋਂ ਆਧੁਨਿਕ ਹਥਿਆਰਾਂ ਦੀਆਂ ਬਾਰੀਕੀਆਂ ਜਾਣੀਆਂਬਦਲਦੇ ਸਮੇਂ ਦੇ ਨਾਲ ਹਰ ਦੇਸ਼ ਰੱਖਿਆ ਖੇਤਰ ਵਿੱਚ ਤਕਨਾਲੋਜੀ ਦੀ ਵਰਤੋਂ ਵਧਾ ਰਿਹਾ ਹੈ। ਸਿਮੂਲੇਸ਼ਨ ਦੀ ਵਰਤੋਂ ਕਰਦਿਆਂ ਸਿਪਾਹੀ ਅਤੇ ਅਧਿਕਾਰੀ ਬਿਨਾਂ ਕਿਸੇ ਅਸਲਾ ਦੇ ਖਰਚ ਕੀਤੇ ਅਭਿਆਸ ਕਰਦੇ ਹਨ। ਫਾਇਦਾ ਇਹ ਹੈ ਕਿ ਗੋਲੀਆਂ, ਗਨਪਾਊਡਰ ਜਾਂ ਹੋਰ ਚੀਜ਼ਾਂ ਰੱਖਿਆ ਅਭਿਆਸ ਲਈ ਨਹੀਂ ਵਰਤੀਆਂ ਜਾਂਦੀਆਂ। ਇਸਦੇ ਲਈ ਸਿਰਫ ਕੰਪਿਊਟਰ ਅਤੇ ਵਰਚੁਅਲ ਹਥਿਆਰ ਵਰਤੇ ਜਾਂਦੇ ਹਨ।

 

ਮੋਦੀ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਦੀਆਂ ਨੀਤੀਆਂ ਕਾਰਨ ਦੇਸ਼ ਰੱਖਿਆ ਨਿਰਮਾਣ ਅਤੇ ਉਤਪਾਦਨ ਆਪਣੀ ਪੂਰੀ ਤਾਕਤ ਦਾ ਆਸ ਮੁਤਾਬਕ ਪੂਰਾ ਫਾਇਦਾ ਨਹੀਂ ਲੈ ਸਕਿਆ ਤੇ ਹਥਿਆਰਾਂ ਨੂੰ ਬਰਾਮਦ ਕਰਨ ਵਾਲਾ ਹੀ ਬਣ ਕੇ ਰਹਿ ਗਿਆ। ਦੁਨੀਆ ਦੀ ਦੂਜੀ ਸਭ ਤੋਂ ਵੱਡੀ ਆਬਾਦੀ, ਦੁਨੀਆ ਦੀ ਦੂਜੀ ਸਭ ਤੋਂ ਵੱਡੀ ਫੌਜ ਅਤੇ ਦੁਨੀਆ ਦੀ ਸਭ ਤੋਂ ਵੱਡਾ ਲੋਕਤੰਤਰ, ਕਦੋਂ ਤੱਕ ਸਿਰਫ ਤੇ ਸਿਰਫ ਦਰਾਮਦ ਦੇ ਭਰੋਸਾ ਰਹਿ ਸਕਦਾ ਹੈ।

 

ਉਨ੍ਹਾਂ ਕਿਹਾ ਕਿ 2014 ਤੋਂ ਬਾਅਦ ਰੱਖਿਆ ਖੇਤਰ ਨੀਤੀਗਤ ਤਬਦੀਲੀਆਂ ਅਤੇ ਸੁਧਾਰਾਂ ਦੀ ਇੱਕ ਲੜੀ ਤੇਜ਼ ਕੀਤੀ ਗਈ ਸੀ ਕਿਉਂਕਿ ਦਰਾਮਦ ਦਾ ਬਿੱਲ ਨਿਰੰਤਰ ਵੱਧ ਰਿਹਾ ਹੈਦੇਸ਼ ਨੇ ਹੁਣ 50 ਖਰਬ ਡਾਲਰ ਦਾ ਅਰਥਚਾਰਾ ਬਣਨ ਦਾ ਸੁਫਨਾ ਦੇਖਣਾ ਸ਼ੁਰੂ ਕਰ ਦਿੱਤਾ ਹੈ

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਰੱਖਿਆ ਖੇਤਰ ਦਬਦਬੇ ਲਈ ਤਾਕਤ ਹਾਸਲ ਨਹੀਂ ਕਰਨਾ ਚਾਹੁੰਦਾ ਬਲਕਿ ਉਹ ਵਿਸ਼ਵ ਸ਼ਾਂਤੀ ਬਣਾਈ ਰੱਖਣ ਯੋਗਦਾਨ ਅਤੇ ਸਹਿਯੋਗ ਦੇਣਾ ਚਾਹੁੰਦਾ ਹੈਭਾਰਤ ਇਕ ਅਜਿਹੇ ਖੇਤਰ ਹੈ ਜਿਥੇ ਉਸਨੂੰ ਆਪਣੀ ਰੱਖਿਆ ਕਰਨੀ ਪਵੇਗੀ, ਆਪਣੇ ਮਿੱਤਰ ਦੇਸ਼ਾਂ ਦੀ ਰੱਖਿਆ ਕਰਨਾ ਵੀ ਸਾਡੀ ਜ਼ਿੰਮੇਵਾਰੀ ਹੈਸਾਡੀ ਤਾਕਤ ਦੂਜੇ ਦੇਸ਼ਾਂ ਦੇ ਵਿਰੁੱਧ ਨਹੀਂ ਹੈ

 

ਮੋਦੀ ਨੇ ਕਿਹਾ, ਸਾਡਾ ਅੱਜ ਦਾ ਮੰਤਰ ਹੈ ਮੇਕ ਇਨ ਇੰਡੀਆ, ਮੇਕ ਫਾਰ ਇੰਡੀਆ ਅਤੇ ਫੋਰ ਵਰਲਡਜਿਹੜੇ ਲੋਕ ਰੱਖਿਆ ਅਤੇ ਅਰਥਚਾਰੇ ਵਰਗੇ ਵਿਸ਼ਿਆਂ ਤੋਂ ਜਾਣੂ ਹਨ, ਉਹ ਜ਼ਰੂਰ ਜਾਣਦੇ ਹਨ ਕਿ ਭਾਰਤ ਸਿਰਫ ਇਕ ਮਾਰਕੀਟ ਨਹੀਂ ਹੈਭਾਰਤ ਪੂਰੀ ਦੁਨੀਆ ਲਈ ਇਕ ਅਥਾਹ ਅਵਸਰ ਵੀ ਹੈ

 

ਇਸ ਮੌਕੇ ਉੱਤਰ ਪ੍ਰਦੇਸ਼ ਦੇ ਰਾਜਪਾਲ ਅਨੰਦੀਬੇਨ ਪਟੇਲ, ਰੱਖਿਆ ਮੰਤਰੀ ਰਾਜਨਾਥ ਸਿੰਘ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ, ਰੱਖਿਆ ਰਾਜ ਮੰਤਰੀ ਸ਼੍ਰੀਪਦ ਯੈਸੋ ਨਾਇਕ, ਚੀਫ਼ ਆਫ਼ ਡਿਫੈਂਸ ਸਟਾਫ ਅਤੇ ਤਿੰਨ ਸੇਵਾਵਾਂ ਦੇ ਮੁੱਖੀ ਵੀ ਮੌਜੂਦ ਸਨ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PM Modi Fires With Virtual Rifle In Lucknow Defence Expo 2020 At Virtual Shooting Range