ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਜ਼ਾਦੀ ਦਿਵਸ ਦੀਆਂ ਮੁਬਾਰਕਾਂ: PM ਮੋਦੀ ਨੇ ਲਹਿਰਾਇਆ 6ਵੀਂ ਵਾਰ ਲਾਲ ਕਿਲੇ ਤੋਂ ਤਿਰੰਗਾ

ਆਜ਼ਾਦੀ ਦਿਵਸ ਦੀਆਂ ਮੁਬਾਰਕਾਂ: PM ਮੋਦੀ ਨੇ ਲਹਿਰਾਇਆ 6ਵੀਂ ਵਾਰ ਲਾਲ ਕਿਲੇ ਤੋਂ ਤਿਰੰਗਾ

ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਲੋਕ ਸਭਾ ਚੋਣਾਂ ਜਿੱਤਣ ਤੋਂ ਬਾਅਦ ਲਗਾਤਾਰ ਦੂਜੀ ਵਾਰ ਆਪਣੀ ਐੱਨਡੀਏ ਸਰਕਾਰ ਕਾਇਮ ਹੋਣ ਪਿੱਛੋਂ ਅੱਜ ਪਹਿਲੀ ਵਾਰ ਸਵੇਰੇ 7:30 ਵਜੇ ਲਾਲ ਕਿਲੇ ਦੀ ਫ਼ਸੀਲ ਤੋਂ ਝੰਡਾ ਲਹਿਰਾਇਆ। ਉਂਝ ਉਨ੍ਹਾਂ ਲਈ ਦੇਸ਼ ਦੇ ਆਜ਼ਾਦੀ ਦਿਵਸ ਮੌਕੇ ਲਾਲ ਕਿਲੇ ਤੋਂ ਦੇਸ਼ ਦਾ ਝੰਡਾ ਲਹਿਰਾਉਣ ਦਾ ਇਹ 6ਵਾਂ ਮੌਕਾ ਸੀ।

 

 

ਆਪਣੇ ਸੰਬੋਧਨ ਦੀ ਸ਼ੁਰੂਆਤ ਸ੍ਰੀ ਮੋਦੀ ਨੇ 73ਵੇਂ ਆਜ਼ਾਦੀ ਦਿਵਸ ਅਤੇ ਰੱਖੜੀ ਦੇ ਪਵਿੱਤਰ ਤਿਉਹਾਰ ਦੀਆਂ ਸ਼ੁਭ–ਕਾਮਨਾਵਾਂ ਤੋਂ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇ 10 ਹਫ਼ਤਿਆਂ ਦੌਰਾਨ ਹੀ ਧਾਰਾਵਾਂ 370, 35–ਏ ਖ਼ਤਮ ਕੀਤੀਆਂ ਗਈਆਂ ਹਨ, ਤਿੰਨ ਤਲਾਕ ਦਾ ਬਾਕਾਇਦਾ ਖ਼ਾਤਮਾ ਕੀਤਾ ਗਿਆ ਹੈ, ਕਿਸਾਨਾਂ ਦੇ ਲਾਹੇ ਲਈ ਬਹੁਤ ਯੋਜਨਾਵਾਂ ਉਲੀਕੀਆਂ ਗਈਆਂ ਹਨ।

 

 

ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਪਾਣੀ ਦਾ ਸੰਕਟ ਖ਼ਤਮ ਕਰਨ ਲਈ ਨਵੇਂ ਜਲ–ਮੰਤਰਾਲੇ ਦਾ ਗਠਨ ਕੀਤਾ ਗਿਆ ਹੈ। ਦੇਸ਼ ਦੇ ਸਾਰੇ ਸੂਬਿਆਂ ਨਾਲ ਮਿਲ ਕੇ ਪਾਣੀ ਨੂੰ ਬਚਾਉਣ ਤੇ ਉਸ ਵਿਚਲਾ ਦੂਸ਼ਣ ਖ਼ਤਮ ਕਰਨ ਦੇ ਉਪਰਾਲੇ ਕੀਤੇ ਜਾ ਰਹੇ ਹਨ।

 

 

ਇਸ ਸਰਬ–ਸਾਂਝੇ ਸਾਲਾਨਾ ਸਮਾਰੋਹ ਦੌਰਾਨ ਸ੍ਰੀ ਮੋਦੀ ਅਕਸਰ ਆਪਣੀ ਸਰਕਾਰ ਦੇ ਉਦੇਸ਼ਮੁਖੀ ਪ੍ਰੋਜੈਕਟਾਂ ‘ਸਵੱਛ ਭਾਰਤ’, ‘ਆਯੁਸ਼ਮਾਨ ਭਾਰਤ’ ਅਤੇ ਭਾਰਤ ਦੇ ਪਹਿਲੇ ਮਨੁੱਖੀ ਪੁਲਾੜ ਮਿਸ਼ਨ ਬਾਰੇ ਗੱਲਾਂ ਕਰਦੇ ਆਏ ਹਨ। ਨਾਲ ਹੀ ਉਹ ਆਪਣੀ ਕਮਾਂਡ ਹੇਠ ਦੇਸ਼ ਦੇ ਪ੍ਰਦਰਸ਼ਨ ਨੂੰ ਵੀ ਪ੍ਰਮੁੱਖਤਾ ਨਾਲ ਪੇਸ਼ ਕਰਦੇ ਰਹੇ ਹਨ।

 

 

ਰਾਸ਼ਟਰ ਦੇ ਨਾਂਅ ਆਪਣੇ ਪਿਛਲੇ ਹਫ਼ਤੇ ਦੇ ਸੰਬੋਧਨ ਵਿੱਚ ਸ੍ਰੀ ਮੋਦੀ ਕਸ਼ਮੀਰ ਵਾਦੀ ਦੇ ਲੋਕਾਂ ਦੇ ਵਿਕਾਸ ਅਤੇ ਸ਼ਾਂਤੀ ਦਾ ਵਾਅਦਾ ਕੀਤਾ ਸੀ। ਸੂਬੇ ਨੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ‘ਜੰਮੂ–ਕਸ਼ਮੀਰ’ ਅਤੇ ‘ਲੱਦਾਖ’ ਵਿੱਚ ਵੰਡੇ ਜਾਣ ਤੋਂ ਬਾਅਦ ਉਨ੍ਹਾਂ ਸਾਰੇ ਖ਼ਦਸ਼ੇ ਦੂਰ ਕਰਨ ਦਾ ਵਾਅਦਾ ਕੀਤਾ ਸੀ।

 

 

ਆਜ਼ਾਦੀ ਦਿਹਾੜੇ ਦੀ ਪੂਰਵ–ਸੰਧਿਆ ਮੌਕੇ ਜੰਮੂ ਕਸ਼ਮੀਰ ਦੇ ਵਧੀਕ ਡੀਜੀਪੀ ਮੁਨੀਰ ਖ਼ਾਨ ਨੇ ਕਿਹਾ ਹੈ ਕਿ ਸੂਬੇ ਵਿੱਚ ਹਾਲਾਤ ਕਾਬੂ ਹੇਠ ਹਨ। ਜੰਮੂ ’ਚ ਪਾਬੰਦੀਆਂ ਪੂਰੀ ਤਰ੍ਹਾਂ ਹਟਾ ਦਿੱਤੀਆਂ ਗਈਆਂ ਹਨ; ਜਦ ਕਿ ਕਸ਼ਮੀਰ ਵਿੱਚ ਕੁਝ ਥਾਵਾਂ ਉੱਤੇ ਹਾਲੇ ਪਾਬੰਦੀਆਂ ਜਾਰੀ ਰਹਿਣਗੀਆਂ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PM Modi hoisted tricolor on Lal Qila s rampart