ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਦੀ ਨੇ ਜਿਨਪਿੰਗ ਨੂੰ ਕਿਹਾ, ਪਾਕਿ ਨੂੰ ਅੱਤਵਾਦ ਖਿਲਾਫ਼ ਠੋਸ ਕਦਮ ਚੁੱਕਣੇ ਪੈਣਗੇ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ SCO ਸਿਖਰ ਸੰਮੇਲਨ ’ਚ ਗੱਲਬਾਤ ਦੌਰਾਨ ਪਾਕਿਸਤਾਨ ਚ ਸਰਹੱਦ ਪਾਰ ਪੈਦਾ ਹੋਣ ਵਾਲੇ ਅੱਤਵਾਦ ਦਾ ਮੁੱਦਾ ਚੁੱਕਿਆ ਤੇ ਕਿਹਾ ਕਿ ਭਾਰਤ ਉਮੀਦ ਕਰਦਾ ਹੈ ਕਿ ਗੱਲਬਾਤ ਬਹਾਲ ਕਰਨ ਲਈ ਅੱਤਵਾਦ ਮੁਕਤ ਵਾਤਾਵਰਨ ਤਿਆਰ ਕਰਨ ਲਈ ਪਾਕਿਸਤਾਨ ਠੋਸ ਕਦਮ ਚੁੱਕੇਗਾ।

 

ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਲ (SCO) ਸਿਖਰ ਸੰਮੇਲਨ ਤੋਂ ਵੱਖ ਬਿਸ਼ਕੇਕ ਚ ਮੋਦੀ ਨੇ ਜਿਨਪਿੰਗ ਨਾਲ ਮੁਲਾਕਾਤ ਕੀਤੀ ਤੇ ਦੋਪੱਖੀ ਸਬੰਧਾਂ ਤੇ ਵਿਸਥਾਰ ਚਰਚਾ ਕੀਤੀ। ਬੈਠਕ ਮਗਰੋਂ ਵਿਦੇਸ਼ ਸਕੱਤਰ ਵਿਜੇ ਗੋਖਲੇ ਨੇ ਪੱਤਰਕਾਰਾਂ ਨੂੰ ਕਿਹਾ ਕਿ ਦੋਨਾਂ ਆਗੂਆਂ ਵਿਚਾਲੇ ਹੋਈ ਗੱਲਬਾਤ ਦੌਰਾਨ ਪਾਕਿਸਤਾਨ ’ਤੇ ਵਿਸਥਾਰ ਨਾਲ ਗੱਲ ਹੋਈ।

 

ਉਨ੍ਹਾਂ ਕਿਹਾ ਕ ਪਾਕਿਸਤਾਨ ਸਬੰਧੀ ਭਾਰਤ ਦਾ ਪੱਖ ਬਰਾਬਰ ਹੈ ਤੇ ਉਹ ਗੁਆਂਢੀ ਦੇਸ਼ ਦੇ ਨਾਲ ਸ਼ਾਂਤੀ ਸਬੰਧ ਚਾਹੁੰਦਾ ਹੈ। ਉਨ੍ਹਾਂ ਇਹ ਵੀ ਦਸਿਆ ਕਿ ਮੋਦੀ ਨੇ ਜਿਨਪਿੰਗ ਨੂੰ ਕਿਹਾ ਕਿ ਭਾਰਤ ਨੇ ਪਾਕਿਸਤਾਨ ਨਾਲ ਸਬੰਧਾਂ ਚ ਸੁਧਾਰ ਕਰਨ ਲਈ ਕਦਮ ਚੁੱਕੇ ਸਨ ਪਰ ਉਨ੍ਹਾਂ ਸਾਰਿਆਂ ’ਤੇ ਪਾਕਿ ਨੇ ਪਾਣੀ ਫਿਰ ਦਿੱਤਾ।


ਇਸ ਦੇ ਨਾਲ ਹੀ ਮੋਦੀ ਨੇ ਜਿਨਪਿੰਗ ਨੂੰ ਕਿਹਾ, ਪਾਕਿਸਤਾਨ ਨੂੰ ਅੱਤਵਾਦ ਮੁਕਤ ਵਾਤਾਵਰਨ ਤਿਆਰ ਕਰਨ ਦੀ ਲੋੜ ਹੈ ਪਰ ਹਾਲੇ ਸਾਨੂੰ ਅਜਿਹਾ ਕੁੱਝ ਨਜ਼ਰ ਨਹੀਂ ਆ ਰਿਹਾ ਹੈ। ਅਸੀਂ ਪਾਕਿਸਤਾਨ ਤੋਂ ਠੋਸ ਕਦਮ ਚੁੱਕਣ ਦੀ ਉਮੀਦ ਕਰਦੇ ਹਾਂ।
 

ਪੀਐਮ ਮੋਦੀ ਨੇ SCO ਸਿਖਰ ਸੰਮੇਲਨ ਚ ਚੀਨੀ ਰਾਸ਼ਟਰਪਤੀ ਨਾਲ ਹੋਈ ਬੈਠਕ ਨੂੰ ਕਾਮਯਾਬ ਕਰਾਰ ਦਿੱਤਾ ਹੈ। ਮੋਦੀ ਨੇ ਟਵੀਟ ਕੀਤਾ ਕਿ ਰਾਸ਼ਟਰਪਤੀ ਨਾਲ ਮੁਲਾਕਾਤ ਬੇਹੱਦ ਸਫ਼ਲ ਰਹੀ। ਅਸੀਂ ਹਰੇਕ ਮੁੱਦੇ ਤੇ ਗੱਲਬਾਤ ਕੀਤੀ ਤੇ ਇਕ ਦੂਜੇ ਨਾਲ ਮਿਲ ਕੇ ਕੰਮ ਕਰਦੇ ਰਹਾਂਗੇ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PM Modi holds extremely fruitful meeting with Xi Jinping on sidelines of SCO summit