ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੀਨ ਨਾਲ ਸਰਹੱਦੀ ਵਿਵਾਦ ਕਾਰਨ PM ਮੋਦੀ ਦਾ ਮੂਡ ਖ਼ਰਾਬ: ਟਰੰਪ

ਚੀਨ ਨਾਲ ਸਰਹੱਦੀ ਵਿਵਾਦ ਕਾਰਨ PM ਮੋਦੀ ਦਾ ਮੂਡ ਖ਼ਰਾਬ: ਟਰੰਪ

ਭਾਰਤ ਦੀ ਚੀਨ ਨਾਲ ਸਰਹੱਦੀ ਵਿਵਾਦ ਉੱਤੇ ਵਿਚੋਲਗੀ ਦੀ ਪੇਸ਼ਕਸ਼ ਕਰਨ ਵਾਲੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਇਸ ਬਾਰੇ ਗੱਲ ਕੀਤੀ ਹੈ ਪਰ ਚੀਨ ਨਾਲ ਬਣੇ ਵਿਵਾਦ ਕਾਰਨ ਉਹ ਵਧੀਆ ਰੌਂਅ (ਮੂਡ) ’ਚ ਨਹੀਂ ਹਨ। ਨਾਲ ਹੀ ਉਨ੍ਹਾਂ ਇੱਕ ਵਾਰ ਫਿਰ ਵਿਚੋਲਗੀ ਦੀ ਗੱਲ ਦੁਹਰਾਈ।

 

 

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਭਾਰਤ ਤੇ ਚੀਨ ਵਿਚਾਲੇ ਵੱਡਾ ਸੰਘਰਸ਼ ਚੱਲ ਰਿਹਾ ਹੈ, 140 ਕਰੋੜ ਦੀ ਆਬਾਦੀ ਵਾਲੇ ਦੋ ਵੱਡੇ ਦੇਸ਼, ਜਿਨ੍ਹਾਂ ਦੀ ਫ਼ੌਜੀ ਤਾਕਤ ਬਹੁਤ ਮਜ਼ਬੂਤ ਹੈ, ਭਾਰਤ ਖੁਸ਼ ਨਹੀਂ ਹੈ ਅਤੇ ਸ਼ਾਇਦ ਚੀਨ ਵੀ ਖੁਸ਼ ਨਹੀਂ ਹੈ।

 

 

ਸ੍ਰੀ ਟਰੰਪ ਨੇ ਅੱਗੇ ਕਿਹਾ ਕਿ ਮੈਂ ਤੁਹਾਨੂੰ ਦੱਸ ਸਕਦਾ ਹਾਂ ਕਿ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲ ਕੀਤੀ ਹੈ ਪਰ ਚੀਨ ਨਾਲ ਹੁਣੇ ਜੋ ਵਿਵਾਦ ਹੋਇਆ ਹੈ, ਉਸ ਨੂੰ ਲੈ ਕੇ ਉਹ ਚੰਗੇ ਰੌਂਅ ’ਚ ਨਹੀਂ ਹਨ।

 

 

ਵ੍ਹਾਈਟ ਹਾਊਸ ਦੇ ਓਵਲ ਆਫ਼ਿਸ ਵਿੱਚ ਵੀਰਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ੍ਰੀ ਟਰੰਪ ਨੇ ਕਿਹਾ ਕ ਭਾਰਤ ਤੇ ਚੀਨ ਵਿਚਾਲੇ ਇਹ ਵੱਡਾ ਵਿਵਾਦ ਬਣਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੈਂ ਤੁਹਾਡੇ ਪ੍ਰਧਾਨ ਮੰਤਰੀ ਨੂੰ ਬਹੁਤ ਪਸੰਦ ਕਰਦਾ ਹਾਂ, ਉਹ ਬਹੁਤ ਵਧੀਆ ਇਨਸਾਨ ਹਨ।

 

 

ਭਾਰਤ ਅਤੇ ਚੀਨ ’ਚ ਬਣੇ ਤਣਾਅਪੂਰਨ ਮਾਹੌਲ ਵਿੱਚ ਦੋਵੇਂ ਦੇਸ਼ਾਂ ਵਿਚਾਲੇ ਵਿਚੋਲਗੀ ਕਰਨ ਦੇ ਸੁਆਲ ਉੱਤੇ ਰਾਸ਼ਟਰਪਤੀ ਸ੍ਰੀ ਟਰੰਪ ਨੇ ਕਿਹਾ ਕਿ ਜੇ ਉਹ ਅਜਿਹਾ ਸੋਚਦੇ ਹਨ ਕਿ ਮੇਰੀ ਵਿਚੋਲਗੀ ਹੋਣ ਜਾਂ ਵਿਚੋਲਗੀ ਕਰਨ ਨਾਲ ਕੋਈ ਮਦਦ ਮਿਲਦੀ ਹੈ, ਤਾਂ ਮੈਂ ਅਜਿਹਾ ਜ਼ਰੂਰ ਕਰਾਂਗਾ, ਭਾਵੇਂ ਭਾਰਤ ਨੇ ਪਹਿਲਾਂ ਹੀ ਟਰੰਪ ਦੀ ਵਿਚੋਲਗੀ ਦਾ ਸੁਝਾਅ ਠੁਕਰਾਅ ਦਿੱਤਾ ਹੈ।

 

 

ਅਮਰੀਕੀ ਰਾਸ਼ਟਰਪਤੀ ਟਰੰਪ ਦੀ ਪੇਸ਼ਕਸ਼ ਉੱਤੇ ਭਾਰਤ ਆਪਣਾ ਪ੍ਰਤੀਕਰਮ ਪ੍ਰਗਟਾ ਚੁੱਕਾ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਕਿਸੇ ਵੀ ਤੀਜੀ ਧਿਰ ਦੇ ਦਖ਼ਲ ਦੀ ਕੋਈ ਲੋੜ ਨਹੀਂ ਹੈ। ਸ਼ਾਂਤੀ ਨਾਲ ਮੁੱਦਾ ਸੁਲਝਾਉਣ ਲਈ ਅਸੀਂ ਚੀਨ ਦੇ ਸੰਪਰਕ ਵਿੱਚ ਹਾਂ।

 

 

ਚੀਨ ਨਾਲ ਭਾਰਤ ਦੇ ਸਰਹੱਦੀ ਵਿਵਾਦ ਉੱਤੇ ਰਾਸ਼ਟਰਪਤੀ ਟਰੰਪ ਨੇ ਦੋ ਦਿਨ ਪਹਿਲਾਂ ਬੁੱਧਵਾਰ ਨੂੰ ਵਿਚੋਲਗੀ ਦੀ ਪੇਸ਼ਕਸ਼ ਕੀਤੀ ਸੀ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਤਦ ਆਖਿਆ ਸੀ ਕਿ ਅਮਰੀਕਾ, ਭਾਰਤ ਤੇ ਚੀਨ ਵਿਚਾਲੇ ਸਰਹੱਦੀ ਵਿਵਾਦ ਦੇ ਮੁੱਦੇ ਉੱਤੇ ਵਿਚੋਲਗੀ ਕਰਨ ਲਈ ਤਿਆਰ ਹੈ।

 

 

ਪਰ ਇੱਧਰ ਭਾਰਤ ਨੇ ਹੁਣ ਇਹ ਆਖਿਆ ਹੈ ਕਿ ਬੀਤੇ ਦਿਨਾਂ ਦੌਰਾਨ ਅਮਰੀਕੀ ਰਾਸ਼ਟਰਪਤੀ ਸ੍ਰੀ ਟਰੰਪ ਅਤੇ ਸੀ ਨਰਿੰਦਰ ਮੋਦੀ ਵਿਚਾਲੇ ਕੋਈ ਗੱਲਬਾਤ ਨਹੀਂ ਹੋਈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PM Modi in a bad mood due to Border Dispute with China says Trump