ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ ਜਾ ਰਿਹਾ ਪਾਣੀ ਸਾਡੇ ਖੇਤਾਂ ਵਿਚ ਜਾਵੇਗਾ : ਮੋਦੀ

ਪਾਕਿ ਜਾ ਰਿਹਾ ਪਾਣੀ ਸਾਡੇ ਖੇਤਾਂ ਵਿਚ ਜਾਵੇਗਾ : ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜਸਥਾਨ ਵਿਚ ਰੈਲੀ ਦੌਰਾਨ ਪਾਕਿਸਤਾਨ ਨੂੰ ਲੈ ਕੇ ਵੱਡਾ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ 23 ਮਈ ਨੂੰ ਜਦੋਂ ਫਿਰ ਇਕ ਵਾਰ ਮੋਦੀ ਸਰਕਾਰ ਬਣੇਗੀ, ਤਾਂ ਜੋ ਪਾਣੀ ਅੱਜ ਪਾਕਿਸਤਾਨ ਜਾ ਰਿਹਾ ਹੈ ਉਹ ਪਾਣੀ ਹਿੰਦੁਸਤਾਨ ਦੇ ਖੇਤਾਂ ਵਿਚ ਜਾਵੇਗਾ।

 

ਰੈਲੀ ਨੂੰ ਸੰਬੋਧਨ ਕਰਦੇ ਹੋਏ ਮੋਦੀ ਨੇ ਕਿਹਾ ਕਿ ਅੱਜ ਪੂਰੀ ਦੁਨੀਆ ਭਾਰਤ ਦੀ ਆਵਾਜ਼ ਸੁਣ ਰਹੀ ਹੈ। ਦੁਨੀਆ ਵਿਚ ਭਾਰਤ ਦਾ ਡੰਕਾ ਬਜ ਰਿਹਾ ਹੈ। ਉਹ ਦਿਨ ਪਹਿਲਾਂ ਹੀ ਭਾਰਤ ਨੇ ਬਹੁਤ ਵੱਡੇ ਦੁਸ਼ਮਣ ਅੱਤਵਾਦੀਆਂ ਦਾ ਸਰਗਨਾ ਮਸੂਦ ਅਜਹਰ ਨੂੰ ਦੁਨੀਆ ਦੀ ਸਭ ਤੋਂ ਵੱਡੀ ਸੰਸਥਾ ਨੇ ਵਿਸ਼ਵ ਅੱਤਵਾਦੀ ਐਲਾਨ ਕੀਤਾ ਹੈ।

 

ਪਾਕਿਸਤਾਨ ਵਿਚ ਬੈਠਾ ਅੱਤਵਾਦੀਆਂ ਦਾ ਇਹ ਆਕਾ ਕਈ ਸਾਲਾਂ ਤੋਂ ਭਾਰਤ ਨੂੰ ਦੁੱਖ ਦੇ ਰਿਹਾ ਸੀ। ਇਨ੍ਹਾਂ ਅੱਤਵਾਦੀਆਂ ਵੱਲੋਂ ਦਿੱਤੇ ਜਖਮਾਂ ਕਾਰਨ ਮੇਰੇ ਰਾਜਸਥਾਨ ਦੀਆਂ ਅਨੇਕਾਂ ਬਹਾਦਰ ਮਾਵਾਂ ਨੇ ਆਪਣੀ ਭਰਾ ਪੁੱਤ ਗੁਆਏ ਹਨ। ਪ੍ਰੰਤੂ ਹੁਣ ਇਨ੍ਹਾਂ ਅੱਤਵਾਦੀਆਂ ਦਾ ਪਾਕਿਸਤਾਨ ਵਿਚ ਮੌਜ ਕਰਨਾ ਮੁਸ਼ਕਲ ਹੋ ਗਿਆ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਮਸੂਦ ਉਤੇ ਫੈਸਲੇ ਉਤੇ ਖੁਸ਼ੀ ਮੰਨਾਉਣ ਦੀ ਬਜਾਏ ਕਾਂਗਰਸ ਆਪਣਾ ਮਜਾਕ ਉਡਾਣ ਵਿਚ ਲੱਗੀ ਹੈ। ਕਾਂਗਰਸ ਕਹਿ ਰਹੀ ਹੈ ਕਿ ਮਸੂਦ ਅਜਹਰ ਨੂੰ ਚੋਣਾਂ ਵਿਚ ਹੀ ਕਿਉਂ ਅੱਤਵਾਦੀ ਐਲਾਨਿਆ ਗਿਆ। ਇਹ ਕੀ ਭਾਜਪਾ ਨੇ ਕੀਤਾ ਹੈ? ਸਾਡੇ ਮੁੱਖ ਦਫ਼ਤਰ ਵਿਚ ਇਸਦਾ ਫੈਸਲਾ ਹੋਇਆ ਕੀ।

 

ਉਨ੍ਹਾਂ ਦੋਸ਼ ਲਗਾਇਆ ਕਿ ਕਾਂਗਰਸ ਨੂੰ ਪ੍ਰੇਸ਼ਾਨੀ ਹੈ ਕਿ ਚੋਣਾਂ ਚਲ ਰਹੀਆਂ ਹਨ ਅਤੇ ਅਬੁ ਧਾਬੀ ਦੇ ਕ੍ਰਾਊਨ ਪ੍ਰਿੰਸ ਮੈਨੂੰ ਐਵਾਰਡ ਦੇ ਰਹੇ ਹਨ। ਮੋਦੀ ਨੇ ਕਿਹਾ ਕਿ ਮੈਂ ਕਾਂਗਰਸ ਤੋਂ ਇਹ ਜਾਣਨਾ ਚਾਹੁੰਦਾ ਹਾਂ ਕਿ ਕੀ ਸੰਯੁਕਤ ਰਾਸ਼ਟਰ ਨੂੰ ਇਹ ਐਲਾਨ ਕਰਨ ਤੋਂ ਪਹਿਲਾਂ ਉਨ੍ਹਾਂ ਤੋਂ ਪੁੱਛਣਾ ਚਾਹੀਦਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PM Modi in Rajasthan Rally says Pak water will go to our fields