ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਪਰੀਕਸ਼ਾ ਪੇ ਚਰਚਾ’ - ਚੰਦਰਯਾਨ ਮਿਸ਼ਨ ਫੇਲ ਹੋਣ ਮਗਰੋਂ ਮੈਨੂੰ ਨੀਂਦ ਨਹੀਂ ਆਈ : PM ਮੋਦੀ

ਅਗਲੀਆਂ ਬੋਰਡ ਤੇ ਦਾਖ਼ਲਾ ਪ੍ਰੀਖਿਆਵਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਅੱਜ ਦੇਸ਼ ਦੇ ਵਿਦਿਆਰਥੀਆਂ ਤੇ ਵਿਦਿਆਰਥਣਾਂ ਨਾਲ ਗੱਲਬਾਤ ਕੀਤੀ। ਰਾਜਧਾਨੀ ਦਿੱਲੀ ਦੇ ਤਾਲਕਟੋਰਾ ਇਨਡੋਰ ਸਟੇਡੀਅਮ ’ਚ ਪ੍ਰਧਾਨ ਮੰਤਰੀ ਨੇ ਵਿਦਿਆਰਥੀਆਂ ਨਾਲ ‘ਪਰੀਕਸ਼ਾ ਪੇ ਚਰਚਾ’ ਕੀਤੀ। ਪੀਐਮ ਮੋਦੀ ਨੇ ਵਿਦਿਆਰਥੀਆਂ ਨੂੰ ਪ੍ਰੀਖਿਆ ਦੇ ਤਣਾਅ ਤੋਂ ਬਚਣ ਲਈ ਕਈ ਸੁਝਾਅ ਦਿੱਤੇ। ਮੋਦੀ ਨੇ ਚੰਦਰਯਾਨ-2 ਦੀ ਉਦਾਹਰਣ ਦੇ ਕੇ ਵਿਦਿਆਰਥੀਆਂ ਨੂੰ ਦੱਸਿਆ ਕਿ ਕਿਵੇਂ ਅਸਫਲਤਾ ਨਾਲ ਨਜਿੱਠਿਆ ਜਾਵੇ।
 

 

ਇਸ ਤੋਂ ਪਹਿਲਾਂ ਮੋਦੀ ਨੇ ਪ੍ਰਦਰਸ਼ਨੀਆਂ ਦਾ ਜਾਇਜ਼ਾ ਲਿਆ। ਇਸ ਪ੍ਰੋਗਰਾਮ ਦਾ ਉਦੇਸ਼ ਇਹ ਯਕੀਨੀ ਬਣਾਉਣਾ ਸੀ ਕਿ ਵਿਦਿਆਰਥੀ ਤਣਾਅਮੁਕਤ ਹੋ ਕੇ ਆਉਣ ਵਾਲੀਆਂ ਬੋਰਡਾਂ ਅਤੇ ਦਾਖਲਾ ਪ੍ਰੀਖਿਆਵਾਂ 'ਚ ਹਿੱਸਾ ਲੈਣ। ਇਸ ਪ੍ਰੋਗਰਾਮ 'ਚ ਲਗਭਗ 2000 ਵਿਦਿਆਰਥੀਆਂ ਨੇ ਹਿੱਸਾ ਲਿਆ, ਜਿਨ੍ਹਾਂ ਵਿਚੋਂ 1050 ਵਿਦਿਆਰਥੀਆਂ ਦੀ ਚੋਣ ਲੇਖ ਮੁਕਾਬਲੇ ਰਾਹੀਂ ਕੀਤੀ ਗਈ ਸੀ।
 

 

ਪੀਐਮ ਮੋਦੀ ਨੇ ਕਿਹਾ ਕਿ ਪਿਛਲੀ ਸਦੀ ਦੇ ਅੰਤਮ ਸਮੇਂ ਅਤੇ ਇਸ ਸਦੀ ਦੀ ਸ਼ੁਰੂਆਤ 'ਚ ਵਿਗਿਆਨ ਅਤੇ ਟੈਕਨੋਲਾਜੀ ਨੇ ਜ਼ਿੰਦਗੀ ਬਦਲ ਦਿੱਤੀ ਹੈ। ਇਸ ਲਈ ਟੈਕਨੋਲਾਜੀ ਦਾ ਡਰ ਕਦੇ ਵੀ ਆਪਣੀ ਜ਼ਿੰਦਗੀ 'ਚ ਨਹੀਂ ਆਉਣ ਦੇਣਾ ਚਾਹੀਦਾ। ਟੈਕਨੋਲਾਜੀ ਨੂੰ ਆਪਣਾ ਦੋਸਤ ਮੰਨੋ। ਬਦਲਦੀ ਟੈਕਨੋਲਾਜੀ ਬਾਰੇ ਸਾਨੂੰ ਪਹਿਲਾਂ ਤੋਂ ਜਾਣਕਾਰੀ ਇਕੱਤਰ ਕਰਨੀ ਚਾਹੀਦੀ ਹੈ, ਇਹ ਜ਼ਰੂਰੀ ਹੈ।
 

 

ਉਨ੍ਹਾਂ ਕਿਹਾ ਕਿ ਸਮਾਰਟਫੋਨ 'ਤੇ ਜਿੰਨਾ ਸਮਾਂ ਖਰਾਬ ਕਰਦੇ ਹੋ, ਉਸ 'ਚੋਂ 10% ਘੱਟ ਕਰ ਕੇ ਆਪਣੇ ਮਾਂ, ਪਿਤਾ, ਦਾਦਾ, ਦਾਦੀ ਨਾਲ ਬਤੀਤ ਕਰੋ। ਟੈਕਨੋਲਾਜੀ ਸਾਨੂੰ ਖਿੱਚ ਕੇ ਲੈ ਜਾਵੇ, ਸਾਨੂੰ ਇਸ ਤੋਂ ਬੱਚ ਕੇ ਰਹਿਣਾ ਚਾਹੀਦਾ ਹੈ। ਸਾਡੇ ਅੰਦਰ ਇਹ ਭਾਵਨਾ ਹੋਣੀ ਚਾਹੀਦੀ ਹੈ ਕਿ ਮੈਂ ਆਪਣੀ ਇੱਛਾ ਅਨੁਸਾਰ ਟੈਕਨੋਲਾਜੀ ਦੀ ਵਰਤੋਂ ਕਰਾਂਗਾ।
 

 

ਪੀਐਮ ਮੋਦੀ ਨੇ ਕਿਹਾ ਕਿ ਅੱਜ ਦੀ ਪੀੜ੍ਹੀ ਘਰ ਤੋਂ ਗੂਗਲ ਕਰਕੇ ਇਹ ਜਾਣ ਲੈਂਦੀ ਹੈ ਕਿ ਉਸ ਦੀ ਟਰੇਨ ਸਮੇਂ 'ਤੇ ਹੈ ਜਾਂ ਨਹੀਂ। ਨਵੀਂ ਪੀੜ੍ਹੀ ਉਹ ਹੈ ਜੋ ਕਿਸੇ ਹੋਰ ਤੋਂ ਪੁੱਛਣ ਦੀ ਬਜਾਏ ਤਕਨੀਕ ਦੀ ਮਦਦ ਨਾਲ ਜਾਣਕਾਰੀ ਇਕੱਤਰ ਕਰ ਲੈਂਦੀ ਹੈ। ਇਸ ਦਾ ਮਤਲਬ ਹੈ ਕਿ ਟੈਕਨੋਲਾਜੀ ਦੀ ਵਰਤੋਂ ਕਿਸ ਲਈ ਕੀਤੀ ਜਾਣੀ ਚਾਹੀਦੀ ਹੈ, ਇਹ ਪਤਾ ਲੱਗ ਗਿਆ ਹੈ।
 

 

ਪੀਐਮ ਮੋਦੀ ਨੇ ਕਿਹਾ ਕਿ ਸਿਰਫ ਪ੍ਰੀਖਿਆ ਦੇ ਅੰਕ ਜ਼ਿੰਦਗੀ ਨਹੀਂ ਹੁੰਦੇ। ਕੋਈ ਵੀ ਪ੍ਰੀਖਿਆ ਪੂਰੀ ਜ਼ਿੰਦਗੀ ਨਹੀਂ ਹੈ। ਇਹ ਇੱਕ ਮਹੱਤਵਪੂਰਨ ਪੜਾਅ ਹੈ। ਪਰ ਇਹ ਸਭ ਕੁਝ ਹੈ, ਅਜਿਹਾ ਨਹੀਂ ਮੰਨਣਾ ਚਾਹੀਦਾ। ਮੈਂ ਮਾਪਿਆਂ ਨੂੰ ਵੀ ਅਪੀਲ ਕਰਾਂਗਾ ਕਿ ਉਹ ਬੱਚਿਆਂ ਨੂੰ ਇਸ ਤਰ੍ਹਾਂ ਨਾ ਬੋਲਣ ਕਿ ਪ੍ਰੀਖਿਆ ਹੀ ਸਭ ਕੁਝ ਹੈ।
 

ਪੀਐਮ ਮੋਦੀ ਨੇ ਕ੍ਰਿਕਟ ਤੋਂ ਵੀ ਵਿਦਿਆਰਥੀਆਂ ਨੂੰ ਉਦਾਹਰਣ ਦਿੱਤੀ। ਮੋਦੀ ਨੇ ਕਿਹਾ ਕਿ ਸਾਲ 2002 'ਚ ਭਾਰਤੀ ਟੀਮ ਵੈਸਟਇੰਡੀਜ਼ 'ਚ ਖੇਡਣ ਗਈ ਸੀ। ਅਨਿਲ ਨੂੰ ਸੱਟ ਲੱਗ ਗਈ ਸੀ। ਲੋਕ ਸੋਚਣ ਲੱਗੇ, ਕੀ ਉਹ ਗੇਂਦਬਾਜ਼ੀ ਕਰਨਗੇ ਜਾਂ ਨਹੀਂ। ਪਰ ਉਸ ਨੇ ਤੈਅ ਕੀਤਾ ਕਿ ਉਹ ਖੇਡਣਗੇ। ਉਹ ਆਪਣੇ ਸਿਰ 'ਤੇ ਪੱਟੀ ਬੰਨ੍ਹ ਕੇ ਖੇਡੇ। ਇਸ ਤੋਂ ਬਾਅਦ ਬ੍ਰਾਇਨ ਲਾਰਾ ਦੀ ਵਿਕਟ ਲਈ। ਇਮੋਸ਼ਨ ਨੂੰ ਮੈਨੇਜ਼ ਕਰਨ ਦਾ ਤਰੀਕਾ ਸਿੱਖਣਾ ਹੋਵੇਗਾ।
 

 

ਪੀਐਮ ਮੋਦੀ ਨੇ ਕਿਹਾ ਕਿ ਚੰਦਰਯਾਨ-2 ਜਦੋਂ ਸਹੀ ਤਰ੍ਹਾਂ ਲੈਂਡ ਨਾ ਕਰ ਸਕਿਆ ਤਾਂ ਤੁਸੀ ਸਾਰੇ ਨਿਰਾਸ਼ ਹੋਏ ਸੀ। ਮੈਂ ਵੀ ਨਿਰਾਸ਼ ਸੀ। ਮੈਂ ਅੱਜ ਇਹ ਸ੍ਰੀਕੇਟ ਦੱਸਦਾ ਹਾਂ। ਕੁਝ ਲੋਕਾਂ ਨੇ ਮੈਨੂੰ ਕਿਹਾ ਸੀ ਕਿ ਮੋਦੀ ਜੀ ਤੁਹਾਨੂੰ ਉਸ ਪ੍ਰੋਗਰਾਮ 'ਚ ਨਹੀਂ ਜਾਣਾ ਚਾਹੀਦਾ ਸੀ। ਇਹ ਪ੍ਰੋਗਰਾਮ ਨਿਸ਼ਚਿਤ ਨਹੀਂ ਸੀ। ਉਨ੍ਹਾਂ ਕਿਹਾ ਸੀ ਕਿ ਜੇ ਇਹ ਫੇਲ ਹੋ ਗਿਆ ਤਾਂ… ਇਸ ਤੋਂ ਬਾਅਦ ਮੈਂ ਕਿਹਾ ਕਿ ਇਸੇ ਲਈ ਮੈਨੂੰ ਜਾਣਾ ਚਾਹੀਦਾ ਹੈ।
 

ਮੈਂ ਉਸ ਸਮੇਂ ਵਿਗਿਆਨੀਆਂ ਦੇ ਚਿਹਰੇ ਵੱਲ ਵੇਖ ਰਿਹਾ ਸੀ। ਅਚਾਨਕ ਮੈਨੂੰ ਮਹਿਸੂਸ ਹੋਇਆ ਕਿ ਕੁਝ ਗਲਤ ਹੋਇਆ ਹੈ। ਫਿਰ ਵਿਗਿਆਨੀਆਂ ਨੇ ਦੱਸਿਆ ਕਿ ਚੰਦਰਯਾਨ-2 ਮਿਸ਼ਨ ਅਸਫਲ ਹੋ ਗਿਆ ਹੈ। ਇਸ ਤੋਂ ਬਾਅਦ ਮੈਂ ਹੋਟਲ ਚਲਾ ਗਿਆ ਪਰ ਮੈਂ ਚੈਨ ਨਾਲ ਨਹੀਂ ਬੈਠਿਆ। ਸੌਣ ਦਾ ਮਨ ਨਹੀਂ ਕਰ ਰਿਹਾ ਸੀ। ਇਸ ਲਈ ਮੈਂ ਵਿਗਿਆਨੀਆਂ ਨੂੰ ਮਿਲਿਆ। ਮੈਂ ਵਿਗਿਆਨੀਆਂ ਦੀ ਹੌਸਲਾ ਅਫਜਾਈ ਕੀਤੀ। ਉਸ ਤੋਂ ਬਾਅਦ ਮਾਹੌਲ ਬਦਲ ਗਿਆ। ਅਸੀ ਅਸਫਲਤਾਵਾਂ 'ਚ ਵੀ ਸਫਲਤਾ ਵੀ ਸਿੱਖਿਆ ਲੈ ਸਕਦੇ ਹਾਂ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PM Modi interacts with students during Pariksha Pe Charcha 2020