ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

PM ਮੋਦੀ ਨੂੰ ਵੈਲੇਨਟਾਇਨ ਡੇਅ ਮੌਕੇ ਸ਼ਾਹੀਨ ਬਾਗ਼ ’ਚ ਆਉਣ ਦਾ ਸੱਦਾ

PM ਮੋਦੀ ਨੂੰ ਵੈਲੇਨਟਾਇਨ ਡੇਅ ਮੌਕੇ ਸ਼ਾਹੀਨ ਬਾਗ਼ ’ਚ ਆਉਣ ਦਾ ਸੱਦਾ

ਸ਼ਾਹੀਨ ਬਾਗ਼ ’ਚ ਨਾਗਰਿਕਤਾ ਸੋਧ ਕਾਨੂੰਨ (CAA) ਵਿਰੁੱਧ ਪ੍ਰਦਰਸ਼ਨ ਕਰ ਰਹੇ ਧਰਨਾਕਾਰੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅੱਜ ਸ਼ੁੱਕਰਵਾਰ ਨੂੰ ਉੱਥੇ ਆਉਣ ਤੇ ਉਨ੍ਹਾਂ ਨਾਲ ਵੈਲੇਨਟਾਇਨ ਡੇਅ ਮਨਾਉਣ ਦਾ ਸੱਦਾ ਦਿੱਤਾ ਹੈ। CAA ਅਤੇ ਪ੍ਰਸਤਾਵਿਤ NRC ਵਾਪਸ ਲਏ ਜਾਣ ਦੀ ਮੰਗ ਨੂੰ ਲੈ ਕੇ ਪਿਛਲੇ ਵਰ੍ਹੇ 15 ਦਸੰਬਰ ਤੋਂ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀ ਸ੍ਰੀ ਮੋਦੀ ਲਈ ਇੱਕ ‘ਪਿਆਰ ਭਰਿਆ ਗੀਤ ਤੇ ਇੱਕ ਸਰਪ੍ਰਾਈਜ਼’ ਤੋਹਫ਼ਾ ਵੀ ਭੇਟ ਕਰਨਗੇ।

 

 

ਪ੍ਰਦਰਸ਼ਨ ਵਾਲੀ ਥਾਂ ’ਤੇ ਕੁਝ ਪੋਸਟਰ ਵੀ ਲਾਏ ਗਏ ਹਨ ਤੇ ਸੋਸ਼ਲ ਮੀਡੀਆ ਪਲੇਟਫ਼ਾਰਮ ਉੱਤੇ ਇਹ ਪ੍ਰਸਾਰਿਤ ਕੀਤਾ ਗਿਆ ਹੈ। ਪੋਸਟਰਾਂ ’ਤੇ ਲਿਖਿਆ ਗਿਆ ਹੈ – ‘ਪ੍ਰਧਾਨ ਮੰਤਰੀ ਮੋਦੀ, ਕ੍ਰਿਪਾ ਕਰ ਕੇ ਸ਼ਾਹੀਨ ਬਾਗ਼ ਆਉਣ। ਆਪਣਾ ਤੋਹਫ਼ਾ ਹਾਸਲ ਕਰਨ ਤੇ ਸਾਡੇ ਨਾਲ ਗੱਲਬਾਤ ਕਰਨ।’

PM ਮੋਦੀ ਨੂੰ ਵੈਲੇਨਟਾਇਨ ਡੇਅ ਮੌਕੇ ਸ਼ਾਹੀਨ ਬਾਗ਼ ’ਚ ਆਉਣ ਦਾ ਸੱਦਾ

 

ਸ਼ਾਹੀਨ ਬਾਗ਼ ’ਚ ਇੱਕ ਪ੍ਰਦਰਸ਼ਨਕਾਰੀ ਤਾਸੀਰ ਅਹਿਮਦ ਨੇ ਖ਼ਬਰ ਏਜੰਸੀ ਪੀਟੀਆਈ ਨਾਲ ਗੱਲਬਾਤ ਦੌਰਾਨ ਕਿਹਾ – ‘ਭਾਵੇਂ ਪ੍ਰਧਾਨ ਮੰਤਰੀ ਮੋਦੀ ਆਉਣ ਤੇ ਚਾਹੇ ਗ੍ਰਹਿ ਮੰਤਰੀ ਅਮਿਤ ਸ਼ਾਹ ਜਾਂ ਕੋਈ ਹੋਰ, ਉਹ ਆ ਸਕਦੇ ਹਨ ਤੇ ਸਾਡੇ ਨਾਲ ਗੱਲਬਾਤ ਕਰਨ। ਜੇ ਉਹ ਸਾਨੂੰ ਸਮਝਾ ਦੇਣਗੇ ਕਿ ਜੋ ਵੀ ਹੋ ਰਿਹਾ ਹੈ, ਉਹ ਸੰਵਿਧਾਨ ਦੇ ਵਿਰੁੱਧ ਨਹੀਂ ਹੈ, ਤਾਂ ਅਸੀਂ ਆਪਣਾ ਇਹ ਪ੍ਰਦਰਸ਼ਨ ਖ਼ਤਮ ਕਰ ਲਵਾਂਗੇ।’

 

 

ਉਨ੍ਹਾਂ ਕਿਹਾ ਕਿ ਸਰਕਾਰ ਦੇ ਦਾਅਵੇ ਮੁਤਾਬਕ ਸੀਏਏ ਨਾਗਰਿਕਤਾ ਦੇਵੇਗਾ ਨਾ ਕਿ ਕਿਸੇ ਦੀ ਨਾਗਰਿਕਤਾ ਲਵੇਗਾ ਪਰ ਕੋਈ ਵੀ ਇਹ ਨਹੀਂ ਦੱਸ ਰਿਹਾ ਕਿ ਇਹ ਦੇਸ਼ ਲਈ ਕਿਵੇਂ ਮਦਦਗਾਰ ਹੋਵੇਗਾ।

 

 

ਵੈਲੇਨਟਾਇਨ ਡੇਅ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸ਼ਾਹੀਨ ਬਾਗ਼ ’ਚ ਪਿਆਰ ਦਾ ਪੈਗ਼ਾਮ ਦੇਣ ਲਈ ਕੱਲ੍ਹ ਵੀਰਵਾਰ ਨੂੰ ‘ਮੋਦੀ ਹੈਸ਼ਟੈਗ ਤੁਮ ਕਬ ਆਓਗੇ’ ਦਾ ਜਸ਼ਨ ਮਨਾਇਆ ਗਿਆ ਤੇ ਪ੍ਰਧਾਨ ਮੰਤਰੀ ਮੋਦੀ ਲਈ ਸ਼ਾਹੀਨ ਬਾਗ਼ ਦੇ ਲੋਕ ਇੱਕ ਟੈਡੀ ਬੀਅਰ ਲੈ ਕੇ ਆਏ ਤੇ ਇਹ ਸੁਨੇਹਾ ਦੇਣ ਦਾ ਜਤਨ ਕੀਤਾ ਕਿ – ‘ਪ੍ਰਧਾਨ ਮੰਤਰੀ ਮੋਦੀ, ਤੁਸੀਂ ਆਓ ਤੇ ਸਾਡ ਨਾਲ ਗੱਲ ਕਰੋ, ਨਫ਼ਰਤ ਨਾ ਕਰੋ।’ ਨਾਲ ਹੀ ਇਹ ਵੀ ਕਿਹਾ ਕਿ ‘ਸ਼ਾਹੀਨ ਬਾਗ ਆਓ, ਪਿਆਰ ਦੇ ਤਿਉਹਾਰ ਦਾ ਜਸ਼ਨ ਮਨਾਓ, ਪਿਆਰ ਵੰਡੋ ਤੇ ਆਪਣਾ ਤੋਹਫ਼ਾ ਲੈ ਕੇ ਜਾਓ।’

 

 

ਸ਼ਾਹੀਨ ਬਾਗ਼ ’ਚ ਹੋਏ ਇਸ ਪ੍ਰੋਗਰਾਮ ਤੋਂ ਕਈ ਪ੍ਰਦਰਸ਼ਨਕਾਰੀ ਖ਼ਫ਼ਾ ਵੀ ਨਜ਼ਰ ਆਏ। ਕੁਝ ਔਰਤਾਂ ਦਾ ਕਹਿਣਾ ਹੈ ਕਿ ਜਾਮੀਆ ’ਚ ਦੋ ਦਿਨਪਿਹਿਲਾਂ ਵਿਦਿਆਰਥੀਆਂ ਨਾਲ ਕੁੱਟਮਾਰ ਕੀਤੀ ਗਈ ਤੇ ਦੋ ਦਿਨਾਂ ਬਾਅਦ ਇਸ ਤਰ੍ਹਾਂ ਦਾ ਪ੍ਰੋਗਰਾਮ ਸ਼ਾਹੀਨ ਬਾਗ਼ ’ਚ ਕਰਨਾ ਇੱਕ ਗ਼ਲਤ ਸੰਦੇਸ਼ ਦੇਣਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PM Modi invited on Valentine Day in Shaheen Bagh