ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

PM ਮੋਦੀ ਇਕ-ਇਕ ਕਰਕੇ ਦੇਸ਼ ਦੀਆਂ ਸਮੱਸਿਆਵਾਂ ਦਾ ਕੱਢ ਰਹੇ ਹੱਲ: ਅਮਿਤ ਸ਼ਾਹ

----ਕਿਹਾ ਅਯੁੱਧਿਆ ’ਚ ਬਣੇਗਾ ਅਸਮਾਨ ਛੂਹਣ ਵਾਲਾ ਮੰਦਰ, ਕਾਂਗਰਸ ਨੇ ਲਾਏ ਸੀ ਅੜਿੱਕੇ----

 

ਅਯੁੱਧਿਆ ਦੇ ਫੈਸਲੇ ਤੋਂ ਬਾਅਦ ਪਹਿਲੀ ਵਾਰ ਭਾਜਪਾ ਪ੍ਰਧਾਨ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰਾਮ ਮੰਦਰ 'ਤੇ ਵੱਡਾ ਬਿਆਨ ਦਿੱਤਾ ਹੈ। ਝਾਰਖੰਡ ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਗ੍ਰਹਿ ਮੰਤਰੀ ਨੇ ਕਿਹਾ ਕਿ ਰਾਮ ਜਨਮ ਭੂਮੀ 'ਤੇ ਇਕ ਅਸਮਾਨ ਛੂਹਣ ਵਾਲਾ ਮੰਦਰ ਬਣਾਇਆ ਜਾਵੇਗਾ।

 

ਸੂਬੇ ਦੇ ਲਾਤੇਹਾਰ ਚ ਸ਼ਾਹ ਨੇ ਕਿਹਾ, ਮੈਨੂੰ ਦੱਸੋ, ਕੀ ਰਾਮ ਮੰਦਰ ਬਣਨਾ ਚਾਹੀਦਾ ਹੈ ਜਾਂ ਨਹੀਂ? ਪਰ ਇਹ ਕਾਂਗਰਸ ਪਾਰਟੀ ਅਦਾਲਤ ਚ ਕੇਸ ਹੀ ਨਹੀਂ ਚਲਣ ਦਿੰਦੀ ਸੀ। ਹੁਣੇ ਜਿਹੇ ਸੁਪਰੀਮ ਕੋਰਟ ਨੇ ਫੈਸਲਾ ਕੀਤਾ ਹੈ। ਹੁਣ ਅਸਮਾਨ ਛੂਹਣ ਵਾਲਾ ਮੰਦਰ ਰਾਮ ਜਨਮ ਭੂਮੀ 'ਤੇ ਬਣਾਇਆ ਜਾਵੇਗਾ।

 

ਉਨ੍ਹਾਂ ਕਿਹਾ ਕਿ ਅਸੀਂ ਚਾਹੁੰਦੇ ਸੀ ਕਿ ਅਦਾਲਤ ਇਸ ਵਿਵਾਦ ਨੂੰ ਸੰਵਿਧਾਨਕ ਤੌਰ 'ਤੇ ਖਤਮ ਕਰੇ ਤੇ ਦੇਖੋ ਸੁਪਰੀਮ ਕੋਰਟ ਨੇ ਇਸ ਦਾ ਹੱਲ ਕੱਢ ਦਿੱਤਾ ਤੇ ਵਿਸ਼ਾਲ ਰਾਮ ਮੰਦਰ ਦੀ ਉਸਾਰੀ ਦਾ ਰਾਹ ਪੱਧਰਾ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਕ-ਇਕ ਕਰਕੇ ਦੇਸ਼ ਦੀਆਂ ਸਮੱਸਿਆਵਾਂ ਦਾ ਹੱਲ ਕਰ ਰਹੇ ਹਨ।

 

ਸ਼ਾਹ ਨੇ ਕਿਹਾ ਕਿ ਵੋਟਾਂ ਦੇ ਲਾਲਚ ਚ ਹੀ ਕਾਂਗਰਸ ਨੇ ਕਸ਼ਮੀਰ ਤੋਂ ਧਾਰਾ 370 ਦਾ ਕੋਈ ਹੱਲ ਨਾ ਕੱਢਿਆ। ਨਰਿੰਦਰ ਮੋਦੀ ਦੀ ਸਰਕਾਰ ਨੇ ਮਦਰ ਇੰਡੀਆ ਦੇ ਤਾਜ ਤੇ ਇਸ ਕਲੰਕ ਨੂੰ ਹਟਾ ਦਿੱਤਾ ਤੇ ਸਮੱਸਿਆ ਦਾ ਹੱਲ ਕਰ ਦਿੱਤਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PM Modi is solving the problems of the country one by one: Amit Shah