ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਿਹਾਰ ਦੇ ਇੱਕ ਪਿੰਡ ’ਚ ਹੁੰਦੀ ਹੈ PM ਮੋਦੀ ਦੀ ਪੂਜਾ

ਬਿਹਾਰ ਦੇ ਇੱਕ ਪਿੰਡ ’ਚ ਹੁੰਦੀ ਹੈ PM ਮੋਦੀ ਦੀ ਪੂਜਾ

ਬਿਹਾਰ ਵਿੱਚ ਇੱਕ ਅਜਿਹਾ ਪਿੰਡ ਹੈ, ਜਿੱਥੇ ਪ੍ਰਧਾਨ ਮੰਤਰੀ ਦੇ ਨਾਂਅ ਦਾ ਇੱਕ ਮੰਦਰ ਹੈ ਤੇ ਉੱਥੇ ਉਨ੍ਹਾਂ ਦੀ ਮੂਰਤੀ ਵੀ ਸਥਾਪਤ ਕੀਤੀ ਗਈ ਹੈ ਤੇ ਉੱਥੇ ਉਨ੍ਹਾਂ ਦੀ ਪੂਜਾ ਕੀਤੀ ਜਾਂਦੀ ਹੈ। ਪਿੰਡ ਵਾਸੀਆਂ ਲਈ ਨਰਿੰਦਰ ਮੋਦੀ ਵਿਕਾਸ ਦੇ ਦੇਵਤਾ ਹਨ। ਅੱਜ ਸ੍ਰੀ ਮੋਦੀ ਦੇ ਜਨਮ ਦਿਨ ਮੌਕੇ ਉਨ੍ਹਾਂ ਦੀ ਵਿਸ਼ੇਸ਼ ਪੂਜਾ ਇਸ ਮੰਦਰ ਵਿੱਚ ਕੀਤੀ ਜਾ ਰਹੀ ਹੈ।

 

 

ਬਿਹਾਰ ਦੇ ਕਟਿਹਾਰ ਜ਼ਿਲ੍ਹੇ ਦੇ ਆਜ਼ਮਨਗਰ ਡਿਵੀਜ਼ਨ ਵਿੱਚ ਇੱਕ ਪਿੰਡ ਹੈ ਸਿੰਘਾਰੋਲ। ਲਗਭਗ 200 ਘਰਾਂ ਦੀ ਆਬਾਦੀ ਵਾਲਾ ਇਹ ਪਿੰਡ ਆਜ਼ਾਦੀ ਤੋਂ ਬਾਅਦ ਲਗਭਗ 67 ਸਾਲਾਂ ਤੱਕ ਮੁੱਖਧਾਰਾ ਤੋਂ ਕੱਟਿਆ ਰਿਹਾ ਸੀ। ਜਦੋਂ ਕੇਂਦਰ ਵਿੱਚ ਨਰਿੰਦਰ ਮੋਦੀ ਦੀ ਸਰਕਾਰ ਬਣੀ, ਤਦ ਹੀ ਇੱਥੇ ਪਹਿਲੀ ਵਾਰ ਵਿਕਾਸ ਦੇ ਰਾਹ ਖੁੱਲ੍ਹੇ।

 

 

ਪ੍ਰਧਾਨ ਮੰਤਰੀ ਸ੍ਰੀ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਹੀ ਪਿੰਡ ਸਿੰਘਾਰੋਲ ਵਿੱਚ ਸੜਕਾਂ ਬਣੀਆਂ, ਬਿਜਲੀ ਵੀ ਉਦੋਂ ਹੀ ਆਈ। ਹੌਲੀ–ਹੌਲੀ ਪਿੰਡ ਵਿਕਾਸ ਦੇ ਰਾਹ ਉੱਤੇ ਚੱਲ ਪਿਆ।

 

 

ਪਿੰਡ ਵਾਸੀਆਂ ਨੇ ਇਸ ਦਾ ਸਿਹਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਨੂੰ ਦਿੱਤਾ ਅਤੇ ਉਨ੍ਹਾਂ ਨੂੰ ਵਿਕਾਸ ਦਾ ਦੇਵਤਾ ਮੰਨਣ ਲੱਗੇ।

 

 

ਪਿੰਡ ਦੇ ਵਿਕਾਸ ਤੋਂ ਉਤਸਾਹਿਤ ਲੋਕਾਂ ਨੇ ਉੱਥੇ ਇੱਕ ਚੌਕ ਦਾ ਨਾਂਅ ਮੋਦੀ ਚੌਕ ਰੱਖਿਆ। ਫਿਰ ਉੱਥੇ ਹੀ ਮੋਦੀ ਮੰਦਰ ਬਣਾਉਣ ਦਾ ਵੀ ਫ਼ੈਸਲਾ ਕੀਤਾ ਗਿਆ।

 

 

ਅੱਜ ਇਸ ਪਿੰਡ ਵਿੱਚ ਸ੍ਰੀ ਨਰਿੰਦਰ ਮੋਦੀ ਦਾ ਜਨਮ ਦਿਨ ਬਹੁਤ ਧੂਮਧਾਮ ਨਾਲ ਮਨਾਇਆ ਗਿਆ। ਅੱਜ ਮੰਦਰ ਨੂੰ ਖ਼ਾਸ ਤੌਰ ਉੱਤੇ ਗ਼ੁਬਾਰਿਆਂ ਤੇ ਝੰਡੀਆਂ ਨਾਲ ਸਜਾਇਆ ਗਿਆ ਹੈ। ਕੇਕ ਵੀ ਕੱਟਿਆ ਗਿਆ ਤੇ ਲੋਕ ਇੱਕ–ਦੂਜੇ ਨੂੰ ਮਿਠਾਈਆਂ ਵੀ ਵੰਡ ਰਹੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PM Modi is worshipped in Bihar s village