ਵਿਸ਼ਵ ਭਰ ਦੇ ਸਾਰੇ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਇੰਨੇ ਕਿਸਮਤ ਵਾਲੇ ਨਹੀਂ ਹੁੰਦੇ ਕਿ ਉਨ੍ਹਾਂ ਲਈ ਕਿਸੇ ਹੋਰ ਦੇਸ਼ ਦਾ ਪ੍ਰਧਾਨ ਮੰਤਰੀ ਇਕ ਸੈਰ-ਸਪਾਟਾ ਮਾਰਗਦਰਸ਼ਕ (ਗਾਈਡ) ਦੀ ਭੂਮਿਕਾ ਨਿਭਾਵੇ। ਪਰ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ (Xi Jinping) ਜੋ ਕਿ ਭਾਰਤ ਦੇ ਦੌਰੇ ਤੇ ਹਨ, ਨੂੰ ਖੁਸ਼ਕਿਸਮਤੀ ਨਾਲ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Narendra Modi) ਤੋਂ ਇਹ ਪ੍ਰਾਪਤ ਹੋਇਆ ਸੀ।
ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਚੇਨਈ ਤੋਂ ਲਗਭਗ 60 ਕਿਲੋਮੀਟਰ ਦੂਰ ਮਸ਼ਹੂਰ ਮੂਰਤੀਕਾਰੀ ਸ਼ਹਿਰ ਮਹਾਬਲੀਪੁਰਮ ਵਿੱਚ ਤਿੰਨ ਖਾਸ ਸਮਾਰਕਾਂ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਦੱਸਿਆ। ਇਸ ਦੌਰਾਨ ਪੀਐਮ ਮੋਦੀ ਰਵਾਇਤੀ ਤਾਮਿਲ ਲਿਬਾਸ 'ਵਿਸ਼ਟੀ' (ਚਿੱਟੀ ਧੋਤੀ), ਅੱਧੀ ਬਾਹਾਂ ਵਾਲੀ ਚਿੱਟੀ ਕਮੀਜ਼ ਦੇ ਨਾਲ ਅੰਗਾਵਸਤ੍ਰਮ (ਅੰਗੋਚਾ) ਆਪਣੇ ਮੋਢੇ 'ਤੇ ਰੱਖੇ ਵੇਖੇ ਗਏ।
ਮੋਦੀ ਨੇ ਦੂਜੀ ਗੈਰ ਰਸਮੀ ਭਾਰਤ-ਚੀਨ ਸੰਮੇਲਨ ਲਈ ਮਹਾਬਲੀਪੁਰਮ ਪਹੁੰਚੇ ਸ਼ੀ ਦਾ ਸੁਆਗਤ ਕੀਤਾ। ਇਸ ਸਮੇਂ ਸ਼ੀ ਨੇ ਚਿੱਟੀ ਕਮੀਜ਼ ਅਤੇ ਕਾਲੇ ਰੰਗ ਦੀ ਪੈਂਟ ਪਾਈ ਹੋਈ ਸੀ।
ਮੋਦੀ ਅਰਜੁਨ ਦੇ ਤਪੱਸਿਆ ਸਥਾਨ ਨੇੜੇ ਸ਼ੀ ਨਾਲ ਮਿਲੇ ਤੇ ਉਨ੍ਹਾਂ ਨੂੰ ਚਟਾਨ ਕੱਟ ਕੇ ਬਣਾਏ ਗਏ ਇਕ ਵਿਸ਼ਾਲ ਮੰਦਰ ਦੇ ਅੰਦਰ ਲੈ ਗਏ। ਮੰਦਰ ਚ ਦਾਖਲ ਹੋਣ ਤੋਂ ਬਾਅਦ ਮੋਦੀ ਚੀਨੀ ਨੇਤਾ ਨੂੰ ਇੱਥੇ ਦੀਆਂ ਨੱਕਾਸ਼ੀ ਅਤੇ ਰਵਾਇਤੀ ਸਭਿੱਅਤਾ ਅਤੇ ਸਭਿਆਚਾਰ ਬਾਰੇ ਦੱਸਦੇ ਹੋਏ ਦਿਖਾਈ ਦਿੱਤੇ।
ਫਿਰ ਦੋਵੇਂ ਆਗੂ ਅਰਜੁਨ ਦੀ ਤਪੱਸਿਆ ਮੂਰਤੀਕਲਾ ਵੱਲ ਚਲੇ ਗਏ। ਮੋਦੀ ਨੂੰ ਇੱਕ ਪੇਸ਼ੇਵਰ ਗਾਈਡ ਦੇ ਤੌਰ ਤੇ ਸ਼ੀ ਨੂੰ ਇੱਕ ਵਿਸ਼ਾਲ ਚੱਟਾਨ ਉੱਤੇ ਵੱਖ ਵੱਖ ਚਿੱਤਰਾਂ ਦੀਆਂ ਤਸਵੀਰਾਂ ਬਾਰੇ ਦੱਸਦੇ ਹੋਏ ਦੇਖਿਆ ਗਿਆ। ਸ਼ੀ ਵੀ ਮੋਦੀ ਨੂੰ ਬੇਹਦ ਉਤਸ਼ਾਹ ਨਾਲ ਸੁਣ ਰਹੇ ਸਨ।
PM ਮੋਦੀ ਨੇ ਗਾਈਡ ਬਣ ਕੇ ਸ਼ੀ ਜਿਨਪਿੰਗ ਨੂੰ ਕਰਾਈ ਮਹਾਬਲੀਪੁਰਮ ਦੀ ਸੈਰ, ਤਸਵੀਰਾਂ
.