ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਪਣੇ ਤਿੱਖੇ ਆਲੋਚਕ ਅਰੁਣ ਸ਼ੌਰੀ ਦਾ ਹਾਲਚਾਲ ਪੁੱਛਣ ਹਸਪਤਾਲ ਪੁੱਜੇ PM ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ਪੁਣੇ ਦੇ ਦੌਰੇ ਤੇ ਹਨ। ਇੱਥੇ ਪ੍ਰਧਾਨ ਮੰਤਰੀ ਮੋਦੀ ਨੇ ਹਸਪਤਾਲ ਚ ਸਾਬਕਾ ਕੇਂਦਰੀ ਮੰਤਰੀ ਅਤੇ ਸੀਨੀਅਰ ਪੱਤਰਕਾਰ ਅਰੁਣ ਸ਼ੌਰੀ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਦੀ ਸਿਹਤ ਬਾਰੇ ਜਾਣਕਾਰੀ ਲਈ। ਦੱਸ ਦੇਈਏ ਕਿ ਅਰੁਣ ਸ਼ੌਰੀ ਨੂੰ ਸਿਰ ਚ ਸੱਟ ਲੱਗਣ ਕਾਰਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਟਵਿੱਟਰ ਹੈਂਡਲ ਤੇ ਇਸ ਮੁਲਾਕਾਤ ਦੀ ਤਸਵੀਰ ਸਾਂਝੀ ਕੀਤੀ ਹੈ।

 

ਪੁਣੇ ਦੇ ਰੂਬੀ ਹਾਲ ਕਲੀਨਿਕ ਚ ਅਰੁਣ ਸ਼ੌਰੀ ਨਾਲ ਪੀਐਮ ਮੋਦੀ ਨੇ ਮੁਲਾਕਾਤ ਕੀਤੀ। ਬੈਠਕ ਤੋਂ ਬਾਅਦ ਫੋਟੋ ਸ਼ੇਅਰ ਕਰਦੇ ਹੋਏ ਪੀਐਮ ਮੋਦੀ ਨੇ ਕਿਹਾ, ‘ਮੈਂ ਪੁਣੇ ਚ ਸਾਬਕਾ ਕੇਂਦਰੀ ਮੰਤਰੀ ਅਰੁਣ ਸ਼ੌਰੀ ਨਾਲ ਮੁਲਾਕਾਤ ਕੀਤੀ। ਮੈਂ ਉਨ੍ਹਾਂ ਤੋਂ ਉਨ੍ਹਾਂ ਦੀ ਸਿਹਤ ਬਾਰੇ ਪੁੱਛਿਆ ਤੇ ਇਹ ਇਕ ਵਧੀਆ ਮੁਲਾਕਾਤ ਸੀ। ਮੈਂ ਉਨ੍ਹਾਂ ਲਈ ਲੰਬੀ ਤੇ ਸਿਹਤਮੰਦ ਜ਼ਿੰਦਗੀ ਦੀ ਕਾਮਨਾ ਕਰਦਾ ਹਾਂ।

 

ਅਰੁਣ ਸ਼ੌਰੀ 1 ਦਸੰਬਰ ਨੂੰ ਇਥੋਂ ਲਗਭਗ 60 ਕਿਲੋਮੀਟਰ ਦੂਰ ਲਵਾਸਾ ਚ ਆਪਣੇ ਬੰਗਲੇ ਨੇੜੇ ਪੈਦਲ ਤੁਰਦਿਆਂ ਡਿੱਗ ਪਏ ਸਨ, ਜਿਸ ਤੋਂ ਬਾਅਦ ਉਨ੍ਹਾਂ ਦਾ ਇਸ ਹਸਪਤਾਲ ਚ ਇਲਾਜ ਚੱਲ ਰਿਹਾ ਹੈ। ਡਾਕਟਰਾਂ ਨੇ ਕਿਹਾ ਸੀ ਕਿ ਭਾਜਪਾ ਦੇ 78 ਸਾਲਾ ਸਾਬਕਾ ਨੇਤਾ ਸ਼ੌਰੀ ਦੇ ਦਿਮਾਗ ਚ ਸੱਟ ਲੱਗੀ ਸੀ ਤੇ ਸੋਜਸ ਹੈ। ਅਰੁਣ ਸ਼ੌਰੀ ਦੀ ਸਿਹਤ 'ਤੇ ਨਜ਼ਰ ਰੱਖੀ ਜਾ ਰਹੀ ਹੈ।

 

ਸ਼ੌਰੀ ਭਾਜਪਾ ਦੇ ਸਾਬਕਾ ਰਾਜ ਸਭਾ ਮੈਂਬਰ ਹਨ। ਉਹ 1999-2004 ਤੱਕ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਵਿੱਚ ਮੰਤਰੀ ਸਨ। ਉਹ 1967-78 ਦੇ ਵਿਚਾਲੇ ਇਕ ਅਰਥਸ਼ਾਸਤਰੀ ਵਜੋਂ ਵਿਸ਼ਵ ਬੈਂਕ ਨਾਲ ਵੀ ਜੁੜੇ ਰਹੇ। ਅਰੁਣ ਸ਼ੌਰੀ ਇੱਕ ਚੰਗੇ ਪੱਤਰਕਾਰ ਵਜੋਂ ਵੀ ਜਾਣੇ ਜਾਂਦੇ ਹਨ। ਉਹ ਇੰਡੀਅਨ ਐਕਸਪ੍ਰੈਸ ਦੇ ਸੰਪਾਦਕ ਵੀ ਰਹਿ ਚੁੱਕੇ ਹਨ।

 

ਦੱਸਣਯੋਗ ਹੈ ਕਿ ਅਰੁਣ ਸ਼ੌਰੀ ਕਈ ਵਾਰ ਮੋਦੀ ਸਰਕਾਰ ਦੀ ਆਲੋਚਨਾ ਕਰ ਚੁੱਕੇ ਹਨ। ਸ਼ੌਰੀ ਉਨ੍ਹਾਂ ਲੋਕਾਂ ਚ ਸ਼ਾਮਲ ਸਨ ਜਿਨ੍ਹਾਂ ਨੇ ਰਾਫੇਲ ਸੌਦੇ ਚ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਲੈ ਕੇ ਕੇਂਦਰ ਸਰਕਾਰ ਵਿਰੁੱਧ ਸੁਪਰੀਮ ਕੋਰਟ ਚ ਪਟੀਸ਼ਨ ਦਾਇਰ ਕੀਤੀ ਸੀ। ਅਰੁਣ ਸ਼ੌਰੀ ਨੇ ਯਸ਼ਵੰਤ ਸਿਨਹਾ ਅਤੇ ਪ੍ਰਸ਼ਾਂਤ ਭੂਸ਼ਣ ਨਾਲ ਪਟੀਸ਼ਨ ਦਾਇਰ ਕੀਤੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PM Modi met his long-time critic Arun Shourie