ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

PM ਮੋਦੀ ਮਿਲੇ ਵਾਰਾਨਸੀ ਰਿਕਸ਼ਾ ਚਾਲਕ ਨੂੰ, ਧੀ ਦੇ ਵਿਆਹ ’ਤੇ ਦਿੱਤਾ ਸੀ ਸੱਦਾ

PM ਮੋਦੀ ਮਿਲੇ ਵਾਰਾਨਸੀ ਰਿਕਸ਼ਾ ਚਾਲਕ ਨੂੰ, ਧੀ ਦੇ ਵਿਆਹ ’ਤੇ ਦਿੱਤਾ ਸੀ ਸੱਦਾ

ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਧੀ ਦੇ ਵਿਆਹ ਵਿੱਚ ਸੱਦਾ ਦੇਣ ਵਾਲੇ ਵਾਰਾਨਸੀ ਦੇ ਰਿਕਸ਼ਾ ਚਾਲਕ ਮੰਗਲ ਕੇਵਟ ਦੀ ਖ਼ੁ਼ਸ਼ੀ ਦਾ ਉਸ ਵੇਲੇ ਕੋਈ ਟਿਕਾਣਾ ਨਾ ਰਿਹਾ, ਜਦੋਂ ਖ਼ੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨ੍ਹਾਂ ਨੂੰ ਮਿਲੇ।

 

 

ਸ੍ਰੀ ਮੋਦੀ ਨੇ 16 ਫ਼ਰਵਰੀ ਨੂੰ ਆਪਣੇ ਸੰਸਦੀ ਹਲਕੇ ਵਾਰਾਨਸੀ ’ਚ ਇੱਕ–ਦਿਨਾ ਦੌਰੇ ਦੌਰਾਨ ਰਿਕਸ਼ਾ ਚਾਲਕ ਮੰਗਲ ਕੇਵਟ ਨਾਲ ਮੁਲਾਕਾਤ ਕੀਤੀ। ਚੇਤੇ ਰਹੇ ਕਿ ਸ੍ਰੀ ਮੰਗਲ ਕੇਵਟ ਨੇ ਪ੍ਰਧਾਨ ਮੰਤਰੀ ਸ੍ਰੀ ਮੋਦੀ ਨੂੰ ਆਪਣੀ ਧੀ ਦੇ ਵਿਆਹ ’ਚ ਆਵੁਣ ਦਾ ਸੱਦਾ ਦਿੱਤਾ ਸੀ।

 

 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਿਕਸ਼ਾ ਚਾਲਕ ਮੰਗਲ ਕੇਵਟ ਤੋਂ ਉਨ੍ਹਾਂ ਦਾ ਤੇ ਉਨ੍ਹਾਂ ਦੇ ਪਰਿਵਾਰ ਦਾ ਹਾਲ–ਚਾਲ ਪੁੱਛਿਆ ਤੇ ਨਾਲ ਹੀ ‘ਸਵੱਛ ਭਾਰਤ ਅਭਿਆਨ’ ਦੇ ਜਤਨਾਂ ਦੀ ਸ਼ਲਾਘਾ ਵੀ ਕੀਤੀ।

 

 

ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਪ੍ਰਧਾਨ ਮੰਤਰੀ ਮੋਦੀ ਤੋਂ ਪ੍ਰਭਾਵਿਤ ਹੋ ਕੇ ਸ੍ਰੀ ਮੰਗਲ ਕੇਵਟ ਨੈ ਆਪਣੇ ਪਿੰਡ ’ਚ ਗੰਗਾ ਦੇ ਕੰਢਿਆਂ ਨੂੰ ਖ਼ੁਦ ਸਾਫ਼ ਕਰਨ ਦਾ ਕੰਮ ਕੀਤਾ ਹੈ।

 

 

ਇਸ ਤੋਂ ਪਹਿਲਾਂ ਰਿਕਸ਼ਾ ਚਾਲਕ ਮੰਗਲ ਨੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਵਧਾਈ–ਪੱਤਰ ਮਿਲਣ ’ਤੇ ਖ਼ੁਸ਼ੀ ਜ਼ਾਹਿਰ ਕੀਤੀ ਸੀ। ਸ੍ਰੀ ਕੇਵਟ ਤੇ ਉਨ੍ਹਾਂ ਦੀ ਪਤਨੀ ਰੇਣੂ ਦੇਵੀ ਨੇ ਵਾਰਾਨਸੀ ਦੌਰੇ ਦੌਰਾਨ ਪ੍ਰਧਾਨ ਮੰਤਰੀ ਨੂੰ ਮਿਲਣ ਦੀ ਇੱਛਾ ਪ੍ਰਗਟਾਈ ਸੀ। ਚੇਤੇ ਰਹੇ ਬੀਤੀ 12 ਫ਼ਰਵਰੀ ਨੂੰ ਸ੍ਰੀ ਕੇਵਟ ਦੀ ਧੀ ਦਾ ਵਿਆਹ ਹੋਇਆ ਹੈ।

 

 

ਖ਼ਬਰ ਏਜੰਸੀ ਏਐੱਨਆਈ ਨਾਲ ਗੱਲਬਾਤ ਦੌਰਾਨ ਸ੍ਰੀ ਕੇਵਟ ਨੇ ਕਿਹਾ ਕਿ ਅਸੀਂ ਸਭ ਤੋਂ ਪਹਿਲਾ ਸੱਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਿੱਤਾ। ਮੈਂ ਵਿਅਕਤੀਗਤ ਤੌਰ ’ਤੇ ਦਿੱਲੀ ਜਾ ਕੇ ਖ਼ੁਦ ਪ੍ਰਧਾਨ ਮੰਤਰੀ ਦਫ਼ਤਰ ’ਚ ਇਹ ਚਿੱਠੀ ਸੌਂਪੀ ਸੀ। ਬੀਤੀ 8 ਫ਼ਰਵਰੀ ਨੂੰ ਪ੍ਰਧਾਨ ਮੰਤਰੀ ਸ੍ਰੀ ਮੋਦੀ ਵੱਲੋਂ ਸਾਨੂੰ ਇੱਕ ਵਧਾਈ–ਪੱਤਰ ਮਿਲਿਆ, ਜਿਸ ਤੋਂ ਅਸੀਂ ਬਹੁਤ ਉਤਸ਼ਾਹਿਤ ਹੋਏ ਸਾਂ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PM Modi met Varanasi Rickshaw Driver had invited daughter s wedding