ਅਗਲੀ ਕਹਾਣੀ

PM ਮੋਦੀ ਨੇ ਮਿਲ ਕੇ ਕੰਮ ਕਰਨ ਲਈ ਕਿਹਾ ਸੀ ਪਰ ਮੈਂ ਪੇਸ਼ਕਸ਼ ਠੁਕਰਾਈ: ਸ਼ਰਦ ਪਵਾਰ

PM ਮੋਦੀ ਨੇ ਮਿਲ ਕੇ ਕੰਮ ਕਰਨ ਲਈ ਕਿਹਾ ਸੀ ਪਰ ਮੈਂ ਪੇਸ਼ਕਸ਼ ਠੁਕਰਾਈ: ਸ਼ਰਦ ਪਵਾਰ

ਸ੍ਰੀ ਸ਼ਰਦ ਪਵਾਰ ਨੇ ਹੁਣ ਕਿਹਾ ਹੈ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਨਾਲ ਮਿਲ ਕੇ ਕੰਮ ਕਰਨ ਲਈ ਆਖਿਆ ਸੀ ਪਰ ਉਨ੍ਹਾਂ ਨੇ ਸ੍ਰੀ ਮੋਦੀ ਦੀ ਉਹ ਪੇਸ਼ਕਸ਼ ਰੱਦ ਕਰ ਦਿੱਤੀ ਸੀ।

 

 

ਅਜੀਤ ਪਵਾਰ ਜਦੋਂ ਦੇਵੇਂਦਰ ਫੜਨਵੀਸ ਨਾਲ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕ ਰਹੇ ਸਨ, ਤਦ ਸਭ ਦੇ ਮਨ ਵਿੱਚ ਇੱਕੋ ਗੱਲ ਆ ਰਹੀ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸ਼ਰਦ ਪਵਾਰ ਦੀ ਮੁਲਾਕਾਤ ਤੋਂ ਬਾਅਦ ਇਹ ਸਿਆਸੀ ਘਟਨਾਕ੍ਰਮ ਹੋਇਆ ਹੈ।

 

 

ਪਰ ਇਹ ਸੱਚ ਨਹੀਂ ਹੈ। ਹੁਣ ਤਾਜ਼ਾ ਖ਼ਬਰਾਂ ਮੁਤਾਬਕ ਸ੍ਰੀ ਸ਼ਰਦ ਪਵਾਰ ਨਾਲ ਕੋਈ ਸਮਝੌਤਾ ਸਿਰੇ ਨਾ ਚੜ੍ਹ ਸਕਣ ਕਾਰਨ ਭਾਜਪਾ ਨੇ ਅਜੀਤ ਪਵਾਰ ਨੂੰ ਆਪਣੀਆਂ ਗੱਲਾਂ ਵਿੱਚ ਫਸਾਇਆ ਤੇ ਉਹ ਸਫ਼ਲ ਰਹੇ। ਦਰਅਸਲ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਦੌਰਾਨ ਸ੍ਰੀ ਸ਼ਰਦ ਪਵਾਰ ਨੇ ਦੋ ਅਜਿਹੀਆਂ ਮੰਗਾਂ ਰੱਖੀਆਂ ਸਨ, ਜਿਨ੍ਹਾਂ ਨੂੰ ਮੰਨਣਾ ਭਾਰਤੀ ਜਨਤਾ ਪਾਰਟੀ ਲਈ ਸੰਭਵ ਨਹੀਂ ਸੀ।

 

 

ਇਸੇ ਲਈ ਮਹਾਰਾਸ਼ਟਰ ਦੀ ਸਿਆਸੀ ਨਾਟਕਬਾਜ਼ੀ ਵੇਖਣ ਨੂੰ ਮਿਲੀ। ਦਰਅਸਲ, ਸ੍ਰੀ ਪਵਾਰ ਨੇ ਆਪਣੀ ਧੀ ਸੁਪ੍ਰਿਆ ਸੁਲੇ ਲਈ ਕੇਂਦਰ ਵਿੱਚ ਖੇਤੀਬਾੜੀ ਮੰਤਰਾਲਾ ਮੰਗਿਆ ਸੀ ਪਰ ਉਨ੍ਹਾਂ ਦੀ ਉਮਰ ਤੇ ਤਜਰਬਾ ਘੱਟ ਸੀ ਤੇ ਉਹ ਮੋਦੀ ਸਰਕਾਰ ਦੇ ਹੋਰ ਮੰਤਰੀਆਂ ਦੇ ਬਰਾਬਰ ਨਾ ਹੋਣ ਕਾਰਨ ਇਹ ਪੇਸ਼ਕਸ਼ ਰੱਦ ਕਰ ਦਿੱਤੀ ਗਈ ਸੀ।

 

 

ਦੂਜੇ ਸ੍ਰੀ ਸ਼ਰਦ ਪਵਾਰ ਨੇ ਇਹ ਮੰਗ ਵੀ ਰੱਖੀ ਸੀ ਕਿ ਮਹਾਰਾਸ਼ਟਰ ’ਚ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨਾ ਬਣੇ, ਸਗੋਂ ਕਿਸੇ ਹੋਰ ਨੂੰ ਬਣਾਇਆ ਜਾਵੇ। ਪਰ ਸ੍ਰੀ ਮੋਦੀ ਨੇ ਇਹ ਦੋਵੇਂ ਮੰਗਾਂ ਨਹੀਂ ਮੰਨੀਆਂ। ਦਰਅਸਲ, ਮਹਾਰਾਸ਼ਟਰ ’ਚ ਫੜਨਵੀਸ ਹੁਰਾਂ ਦੇ ਨਾਂਅ ’ਤੇ ਤਾਂ ਚੋਣ ਲੜੀ ਸੀ, ਇਸ ਲਈ ਇਹ ਮੰਗ ਵੀ ਮੰਨਣੀ ਔਖੀ ਸੀ।

 

 

ਭਾਜਪਾ ਦੇ ਅੰਦਰੂਨੀ ਸੂਤਰਾਂ ਨੇ ਇਹ ਵੀ ਦੱਸਿਆ ਕਿ ਸ੍ਰੀ ਸ਼ਰਦ ਪਵਾਰ ਦੀ ਧੀ ਨੂੰ ਖੇਤੀ ਮੰਤਰਾਲਾ ਇਸ ਲਈ ਨਹੀਂ ਦਿੱਤਾ ਗਿਅ ਸੀ ਕਿਉਂਕਿ ਇਸ ਆਧਾਰ ਉੱਤੇ ਬਿਹਾਰ ਦੀ ਸਹਿਯੋਗੀ ਪਾਰਟੀ ਜਨਤਾ ਦਲ–ਯੂਨਾਈਟਿਡ ਵੀ ਰੇਲ ਮੰਤਰਾਲੇ ਲਈ ਆਪਣਾ ਦਾਅਵਾ ਠੋਕ ਸਕਦੀ ਹੈ। ਤਦ ਭਾਜਪਾ ਲਈ ਵੱਡਾ ਸੰਕਟ ਪੈਦਾ ਹੋ ਜਾਣਾ ਸੀ ਪਰ ਭਾਜਪਾ ਅਜਿਹਾ ਨਹੀਂ ਚਾਹੁੰਦੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PM Modi offered to be ally but I rejected offer Sharad Pawar