ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

PM ਮੋਦੀ, ਰਾਜਨਾਥ ਸਿੰਘ ਤੇ ਫ਼ੌਜ ਮੁਖੀਆਂ ਵੱਲੋਂ ਸ਼ਹੀਦਾਂ ਨੂੰ ਸ਼ਰਧਾਂਜਲੀ

PM ਮੋਦੀ, ਰਾਜਨਾਥ ਸਿੰਘ ਤੇ ਫ਼ੌਜ ਮੁਖੀਆਂ ਵੱਲੋਂ ਸ਼ਹੀਦਾਂ ਨੂੰ ਸ਼ਰਧਾਂਜਲੀ

ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅੱਜ ਦੇਸ਼ ਦੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਦਿੱਲੀ ਸਥਿਤ ਜੰਗੀ–ਯਾਦਗਾਰ ਪੁੱਜੇ। ਉੱਥੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਉਨ੍ਹਾਂ ਦਾ ਸੁਆਗਤ ਕੀਤਾ।

 

 

ਸ੍ਰੀ ਮੋਦੀ ਨੇ ਇਸ ਮੌਕੇ ਰਾਸ਼ਟਰੀ ਜੰਗੀ ਯਾਦਗਾਰ ਉੱਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੋਕੇ ਉੱਥੇ ਦੇਸ਼ ਦੇ ਪਹਿਲੇ ਚੀਫ਼ ਆੱਫ਼ ਡਿਫ਼ੈਂਸ ਸਟਾਫ਼ (CDS) ਜਨਰਲ ਬਿਪਿਨ ਰਾਵਤ, ਫ਼ੌਜ ਮੁਖੀ ਜਨਰਲ ਮਨੋਜ ਮੁਕੰਦ ਨਰਵਣੇ, ਸਮੁੰਦਰੀ ਫ਼ੌਜ ਦੇ ਮੁਖੀ ਐਡਮਿਰਲ ਕਰਮਬੀਰ ਸਿੰਘ, ਹਵਾਈ ਫ਼ੋਜ ਦੇ ਮੁਖੀ ਏਅਰ ਮਾਰਸ਼ਲ ਆਰਕੇਐੱਸ ਭਦੌੜੀਆ ਵੀ ਮੌਜੂਦ ਸਨ।

 

 

ਰਾਜਪਥ ਉੱਤੇ ਦੇਸ਼ ਦੀ ਵਡਮੁੱਲੀ ਸਭਿਆਚਾਰਕ ਵਿਰਾਸਤ ਤੇ ਆਰਥਿਕ ਪ੍ਰਗਤੀ ਨੂੰ ਦਰਸਾਉਣ ਵਾਲੀਆਂ 22 ਝਾਕੀਆਂ ਵਿੱਚੋਂ ਅੱਜ 16 ਝਾਕੀਆਂ ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ ਹੋਣਗੀਆਂ ਤੇ ਛੇ ਵੱਖੋ–ਵੱਖਰੇ ਮੰਤਰਾਲਿਆਂ ਤੇ ਵਿਭਾਗਾਂ ਦੀਆਂ ਹੋਣਗੀਆਂ।

 

 

ਰੱਖਿਆ ਮੰਤਰਾਲੇ ਨੇ ਕਿਹਾ ਕਿ ਸਕੂਲੀ ਬੱਚੇ ਨਾਚ ਤੇ ਸੰਗੀਤ ਰਾਹੀਂ ਜੁੱਗਾਂ ਪੁਰਾਣੀ ਯੋਗ ਪਰੰਪਰਾ ਤੇ ਅਧਿਆਤਮਕ ਕਦਰਾਂ–ਕੀਮਤਾਂ ਦਾ ਸੰਦੇਸ਼ ਦੇਣਗੇ।

 

 

ਉੱਧਰ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਅਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਵੀ ਆਪੋ–ਆਪਣੀਆਂ ਰਿਹਾਇਸ਼ਗਾਹਾਂ ਵਿਖੇ ਤਿਰੰਗੇ ਝੰਡੇ ਲਹਿਰਾ ਕੇ 71ਵੇਂ ਗਣਤੰਤਰ ਦਿਵਸ ਦੇ ਜਸ਼ਨ ਮਨਾਏ।

 

 

ਉੱਧਰ ਰਾਜਪਥ ਉੱਤੇ ਅੱਜ ਦੀ ਗਣਤੰਤਰ ਦਿਵਸ ਪਰੇਡ ਵੇਖਣ ਲਈ ਭਾਰੀ ਗਿਣਤੀ ’ਚ ਲੋਕ ਪੁੱਜੇ ਹੋਏ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PM Modi Rajnath Singh and All Military Chiefs pay tributes to Martyrs