ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਨਮ–ਦਿਨ ਮੌਕੇ PM ਮੋਦੀ ਮਾਂ ਤੋਂ ਆਸ਼ੀਰਵਾਦ ਲੈਣ ਲਈ ਅਹਿਮਦਾਬਾਦ ਪੁੱਜੇ

ਜਨਮ–ਦਿਨ ਮੌਕੇ PM ਮੋਦੀ ਮਾਂ ਤੋਂ ਆਸ਼ੀਰਵਾਦ ਲੈਣ ਲਈ ਅਹਿਮਦਾਬਾਦ ਪੁੱਜੇ

ਜਨਮ–ਦਿਨ ਮੌਕੇ PM ਸ੍ਰੀ ਨਰਿੰਦਰ ਮੋਦੀ ਦਾ ਅੱਜ ਮੰਗਲਵਾਰ 17 ਸਤੰਬਰ ਨੂੰ 69ਵਾਂ ਜਨਮ–ਦਿਨ ਹੈ। ਇਸ ਨੂੰ ਮਨਾਉਣ ਲਈ ਖ਼ਾਸ ਤਿਆਰੀਆਂ ਕੀਤੀਆਂ ਗਈਆਂ ਹਨ। ਸ੍ਰੀ ਮੋਦੀ ਕੱਲ੍ਹ ਦੇਰ ਰਾਤ ਹੀ ਨਵੀਂ ਦਿੱਲੀ ਤੋਂ ਆਪਣੇ ਜੱਦੀ ਸੂਬੇ ਗੁਜਰਾਤ ਪੁੱਜ ਗਏ ਸਨ, ਜਿੱਥੇ ਅੱਜ ਉਹ ਆਪਣੀ ਮਾਂ ਤੋਂ ਆਸ਼ੀਰਵਾਦ ਲੈਣਗੇ।

 

 

ਸਰਕਾਰੀ ਤੌਰ ਉੱਤੇ ਅਤੇ ਆਮ ਲੋਕਾਂ ਨੇ ਗੁਜਰਾਤ ਦੀ ਰਾਜਧਾਨੀ ਅਹਿਮਦਾਬਾਦ ਨੂੰ ਖ਼ੂਬ ਸਜਾਇਆ ਹੈ। ਹਵਾਈ ਅੱਡੇ ਤੋਂ ਲੈ ਕੇ ਰਾਜ ਭਵਨ ਤੱਕ ਹੋਰਡਿੰਗ ਤੇ ਬੈਨਰ ਲਾਏ ਗਏ ਹਨ।

 

 

17 ਸਤੰਬਰ, 1950 ਨੂੰ ਗੁਜਰਾਤ ਦੇ ਵੜਨਗਰ ’ਚ ਸ੍ਰੀ ਨਰਿੰਦਰ ਮੋਦੀ ਦਾ ਜਨਮ ਹੋਇਆ ਸੀ। ਸ੍ਰੀ ਮੋਦੀ ਦੇ ਜਨਮ ਦਿਨ ਮੌਕੇ ਸਮੁੱਚੇ ਗੁਜਰਾਤ ਵਿੱਚ ਨਰਮਦਾ ਮਹੋਤਸਵ ਮਨਾਇਆ ਜਾ ਰਿਹਾ ਹੈ।

 

 

ਲਗਭਗ 5,000 ਸਥਾਨਾਂ ਉੱਤੇ ਅੱਜ ਨਰਮਦਾ ਦੀ ਆਰਤੀ ਹੋਵੇਗੀ। ਇਸ ਲਈ ਖ਼ਾਸ ਤੌਰ ਉੱਤੇ ਕੇਵੜੀਆ ਵਿਖੇ ਪ੍ਰੋਗਰਾਮ ਕੀਤਾ ਜਾ ਰਿਹਾ ਹੈ। ਇਸ ਪ੍ਰੋਗਰਾਮ ਵਿੱਚ ਮੌਜੂਦ ਰਹਿਣ ਲਈ ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੁਪਾਣੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਦਾ ਦਿੱਤਾ ਗਿਆ ਹੈ।

 

 

 

ਇਸ ਦੌਰਾਨ ਨਵੀਂ ਦਿੱਲੀ ਵਿਖੇ ਸੰਸਦ ਮੈਂਬਰ ਮਨੋਜ ਤਿਵਾੜੀ ਦੀ ਅਗਵਾਈ ਹੇਠ ਭਾਜਪਾ ਕਾਰਕੁੰਨਾਂ ਨੇ ਨਵੀਂ ਦਿੱਲੀ ਇੰਡੀਆ ਗੇਟ ਉੱਤੇ ਪ੍ਰਧਾਨ ਮੰਤਰੀ ਮੋਦੀ ਦਾ ਜਨਮ–ਦਿਨ ਰਾਤੀਂ 12:00 ਵਜੇ ਮਨਾਇਆ ਗਿਆ।

 

 

ਉੱਧਰ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ’ਚ ਕੱਲ੍ਹ ਸੋਮਵਾਰ ਨੂੰ ਭਾਜਪਾ ਕਾਰਕੁੰਨਾਂ ਨੇ ਸ੍ਰੀ ਮੋਦੀ ਦਾ ਜਨਮ ਦਿਨ 69 ਕਿਲੋਗ੍ਰਾਮ ਦਾ ਕੇਕ ਕੱਟ ਕੇ ਮਨਾਇਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PM Modi reaches Ahmedabad to have mother s blessings on his birthday