ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​PM ਮੋਦੀ ਪੁੱਜੇ ਰਾਜੌਰੀ, ਫ਼ੌਜੀ ਜਵਾਨਾਂ ਨਾਲ ਮਨਾਉਣਗੇ ਦੀਵਾਲੀ

​​​​​​​PM ਮੋਦੀ ਪੁੱਜੇ ਰਾਜੌਰੀ, ਫ਼ੌਜੀ ਜਵਾਨਾਂ ਨਾਲ ਮਨਾਉਣਗੇ ਦੀਵਾਲੀ

ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅੱਜ ਦੀਵਾਲ਼ੀ ਦੇ ਪਵਿੱਤਰ ਤਿਉਹਾਰ ਮੌਕੇ ਜੰਮੂ–ਕਸ਼ਮੀਰ ਦੇ ਰਾਜੌਰੀ ਸੈਕਟਰ ’ਚ ਤਾਇਨਾਤ ਜਵਾਨਾਂ ’ਚ ਪੁੱਜ ਚੁੱਕੇ ਹਨ। ਸ੍ਰੀ ਮੋਦੀ ਇੱਥੇ ਜਵਾਨਾਂ ਨਾਲ ਦੀਵਾਲੀ ਮਨਾਉਣਗੇ।

 

 

ਸ੍ਰੀ ਮੋਦੀ ਜਵਾਨਾਂ ਨਾਲ ਮਿਲ ਕੇ ਉਨ੍ਹਾਂ ਨੂੰ ਦੀਵਾਲੀ ਦੀਆਂ ਵਧਾਈਆਂ ਦੇਣ ਦੇ ਨਾਲ ਹੀ ਉਨ੍ਹਾਂ ਨਾਲ ਕੁਝ ਸਮਾਂ ਵੀ ਬਿਤਾਉਣਗੇ। ਪਿਛਲੇ ਸਾਲ 2018 ’ਚ ਵੀ ਪ੍ਰਧਾਨ ਮੰਤਰੀ ਨੇ ਉਤਰਾਖੰਡ ’ਚ ਭਾਰਤ–ਚੀਨ ਸਰਹੱਦ ਲਾਗੇ ਬਰਫ਼ਾਨੀ ਵਾਦੀ ਵਿੱਚ ਫ਼ੌਜ ਤੇ ITBP ਜਵਾਨਾਂ ਨਾਲ ਦੀਵਾਲੀ ਦਾ ਤਿਉਹਾਰ ਮਨਾਇਆ ਸੀ।

 

 

ਸਾਲ 2014 ’ਚ, ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਸ੍ਰੀ ਮੋਦੀ ਨੇ ਜਵਾਨਾਂ ਨਾਲ ਸਿਆਚਿਨ ’ਚ ਦੀਵਾਲੀ ਮਨਾਈ ਸੀ। ਸਾਲ 2015 ’ਚ ਉਹ ਦੀਵਾਲੀ ਮੌਕੇ ਪੰਜਾਬ ਸਰਹੱਦ ਦਾ ਦੌਰਾ ਕੀਤਾ ਸੀ। ਉਨ੍ਹਾਂ ਦਾ ਉਹ ਦੌਰਾ 1965 ਦੀ ਭਾਰਤ–ਪਾਕਿ ਜੰਗ ਦੇ 50 ਵਰ੍ਹੇ ਮੁਕੰਮਲ ਹੋਣ ਮੌਕੇ ਹੋਇਆ ਸੀ।

 

 

ਉਸ ਤੋਂ ਅਗਲੇ ਸਾਲ ਸ੍ਰੀ ਮੋਦੀ ਹਿਮਾਚਲ ਪ੍ਰਦੇਸ਼ ਗਏ ਸਨ; ਜਿੱਥੇ ਉਨ੍ਹਾਂ ਨੇ ਸਰਹੱਦੀ ਚੌਕੀ ’ਤੇ ITBP ਦੇ ਜਵਾਨਾਂ ਨਾਲ ਸਮਾਂ ਬਿਤਾਇਆ ਸੀ। ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ 2017 ’ਚ ਜੰਮੂ–ਕਸ਼ਮੀਰ ਦੇ ਗੁਰੇਜ਼ ਵਿਖੇ ਫ਼ੌਜੀਆਂ ਨਾਲ ਦੀਵਾਲੀ ਮਨਾਈ ਸੀ।

 

 

ਉੰਧਰ ਪੁਲਿਸ ਲਈ ਜੰਮੂ ਸ਼ਹਿਰ ਵਿੱਚ ਸੁਰੱਖਿਆ ਵਿਵਸਥਾ ਦੇ ਮੱਦੇਨਜ਼ਰ ਦੋ–ਤਿੰਨ ਦਿਨ ਕਾਫ਼ੀ ਚੁਣੌਤੀ ਭਰਪੂਰ ਰਹਿਣਗੇ। ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਵਾਪਰਨ ਤੋਂ ਰੋਕਣ ਲਈ ਸੁਰੱਖਿਆ ਬਲਾਂ ਨੂੰ ਸਦਾ ਪੱਬਾਂ ਭਾਰ ਹੋਣਾ ਪੈਂਦਾ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PM Modi reaches Rajouri to celebrate Deepavali with soldiers