ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਾਪਾਨ ਦੇ ਜੀ–20 ਸਿਖ਼ਰ ਸੰਮੇਲਨ ’ਚ ਭਾਗ ਲੈ ਕੇ PM ਮੋਦੀ ਵਤਨ ਪਰਤੇ

ਜਾਪਾਨ ਦੇ ਜੀ–20 ਸਿਖ਼ਰ ਸੰਮੇਲਨ ’ਚ ਭਾਗ ਲੈ ਕੇ PM ਮੋਦੀ ਵਤਨ ਪਰਤੇ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਨਿੱਚਰਵਾਰ ਨੂੰ ਇੰਡੋਨੇਸ਼ੀਆ, ਬ੍ਰਾਜ਼ੀਲ, ਤੁਰਕੀ, ਆਸਟ੍ਰੇਲੀਆ, ਸਿੰਗਾਪੁਰ ਤੇ ਚਿੱਲੀ ਦੇ ਆਗੂਆਂ ਨਾਲ ਵੱਖੋ–ਵੱਖਰੀਆਂ ਮੀਟਿੰਗਾਂ ਕੀਤੀਆਂ ਤੇ ਵਪਾਰ, ਅੱਤਵਾਦ ਨਾਲ ਜੰਗ, ਰੱਖਿਆ, ਸਮੁੰਦਰੀ ਸੁਰੱਖਿਆ ਤੇ ਖੇਡ ਜਿਹੇ ਵੱਖੋ–ਵੱਖਰੇ ਮੁੱਦਿਆਂ ਉੱਤੇ ਚਰਚਾ ਕੀਤੀ।

 

 

ਅੱਜ ਸ਼ਾਮੀਂ ਸ੍ਰੀ ਮੋਦੀ ਦਿੱਲੀ ਪਰਤ ਆਏ।

 

 

ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੋ–ਦਿਨਾ ਜੀ–20 ਸਿਖ਼ਰ ਸੰਮੇਲਨ ਲਈ ਜਾਪਾਨ ਦੇ ਸ਼ਹਿਰ ਓਸਾਕਾ ’ਚ ਸਨ। ਉਨ੍ਹਾਂ ਸਿਖ਼ਰ ਸੰਮੇਲਨ ਦੇ ਆਖ਼ਰੀ ਦਿਨ ਆਪਣੀ ਪਹਿਲੀ ਅਧਿਕਾਰਤ ਗੱਲਬਾਤ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੋਕੋ ਵਿਡੋਡੋ ਨਾਲ ਕੀਤੀ। ਦੋਵੇ਼ ਆਗੂਆਂ ਨੇ ਵਪਾਰ ਤੇ ਨਿਵੇਸ਼, ਰੱਖਿਆ ਤੇ ਸਮੁੰਦਰੀ ਖੇਤਰ ਵਿੱਚ ਦੁਵੱਲੇ ਸਹਿਯੋਗ ਨੂੰ ਹੋਰ ਪੀਡਾ ਕਰਨ ਦੇ ਢੰਗ–ਤਰੀਕਿਆਂ ਉੱਤੇ ਚਰਚਾ ਕੀਤੀ।

 

 

ਪ੍ਰਧਾਨ ਮੰਤਰੀ ਦਫ਼ਤਰ ਨੇ ਟਵੀਟ ਕੀਤਾ,‘ਜੀ–20 ਸਿਖ਼ਰ ਸੰਮੇਲਨ ਦੇ ਦੂਜੇ ਦੀ ਸ਼ੁਰੂਆਤ ਇੱਕ ਅਹਿਮ ਦੋਸਤ ਨਾਲ ਮੁਲਾਕਾਤ ਦੁਆਰਾ।’

 

 

ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵਿਸ਼ ਕੁਮਾਰ ਨੇ ਇੱਕ ਟਵੀਟ ਰਾਹੀਂ ਦੱਸਿਆ ਕਿ ਸਮੁੱਚੀ ਰਣਨੀਤਕ ਭਾਈਵਾਲੀ ਨੂੰ ਅੱਗੇ ਲਿਜਾਂਦਿਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੀ–20 ਸਿਖ਼ਰ ਸੰਮੇਲਨ ਦੇ ਚੱਲਦਿਆਂ ਇੰਡੋਨੇਸ਼ੀਆਈ ਰਾਸ਼ਟਰਪਤੀ ਜੋਕੋਵਿ ਨਾਲ ਲਾਹੇਵੰਦ ਗੱਲਬਾਤ ਕੀਤੀ। ਵਪਾਰ ਤੇ ਨਿਵੇਸ਼, ਰੱਖਿਆ, ਸਮੁੰਦਰੀ, ਪੁਲਾੜ ਖੇਤਰ ਵਿੱਚ ਸਹਿਯੋਗ ਹੋਰ ਵਧਾਉਣ ਬਾਰੇ ਗੱਲਬਾਤ ਕੀਤੀ ਗਈ।

 

 

ਇਸ ਤੋਂ ਬਾਅਦ ਸ੍ਰੀ ਮੋਦੀ ਨੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਜੈਰ ਬੋਲਸੋਨਾਰੋ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨਾਲ ਦੁਵੱਲੇ ਸਬੰਧਾਂ, ਖ਼ਾਸ ਤੌਰ ’ਤੇ ਵਪਾਰ ਤੇ ਨਿਵੇਸ਼ ਵਿੱਚ ਸਹਿਯੋਗ, ਖੇਤੀਬਾਡੀ ਤੇ ਜਲਵਾਯੂ ਤਬਦੀਲੀ ਦੇ ਸੰਦਰਭ ਵਿੱਚ ਜੈਵਿਕ ਈਂਧਨ ਜਿਹੇ ਮੁੱਦਿਆਂ ਉੱਤੇ ਵਿਆਪਕ ਚਰਚਾ ਹੋਈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PM Modi returns after participating in Japan G-20 Summit