ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

PM ਮੋਦੀ ਦਾ ਬੰਗਲਾਦੇਸ਼ ਦੌਰਾ ਕੋਰੋਨਾ ਵਾਇਰਸ ਕਾਰਨ ਰੱਦ

ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਤੇ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀਮਤੀ ਸ਼ੇਖ਼ ਹਸੀਨਾ ਦੀ ਫ਼ਾਈਲ ਫ਼ੋਟੋ

ਕੋਰੋਨਾ ਵਾਇਰਸ ਦਾ ਅਸਰ ਹੁਣ ਭਾਰਤ ਦੇ ਸਰਕਾਰੀ ਪ੍ਰੋਗਰਾਮਾਂ ਉੱਤੇ ਵੀ ਵਿਖਾਈ ਦੇਣ ਲੱਗਾ ਹੈ। ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ 17 ਮਾਰਚ ਨੂੰ ਹੋਣ ਵਾਲਾ ਬੰਗਲਾਦੇਸ਼ ਦੌਰਾ ਰੱਦ ਹੋ ਗਿਆ ਹੈ। ਬੰਗਲਾਦੇਸ਼ ਨੇ ਸ਼ੇਖ਼ ਮੁਜੀਬ–ਉਰ–ਰਹਿਮਾਨ ਦੀ ਜਯੰਤੀ ਦਾ ਸ਼ਤਾਬਦੀ ਸਮਾਰੋਹ ਰੱਦ ਕਰ ਦਿੱਤਾ ਹੈ।

 

 

ਇਸ ਪ੍ਰੋਗਰਾਮ ’ਚ ਸ੍ਰੀ ਨਰਿੰਦਰ ਮੋਦੀ ਹੀ ਮੁੱਖ ਬੁਲਾਰੇ ਸਨ ਤੇ ਹੁਣ ਉਨ੍ਹਾਂ ਦਾ ਬੰਗਲਾਦੇਸ਼ ਦੌਰਾ ਰੱਦ ਹੋ ਗਿਆ ਹੈ। ਇਸੇ ਹਫ਼ਤੇ ਬੰਗਲਾਦੇਸ਼ ਦੀ ਸੰਸਦ ਦੇ ਸਪੀਕਰ ਸ਼ਿਰੀਨੀ ਸ਼ਰਮਿਨ ਚੌਧਰੀ ਨੇ ਵੀ ਆਪਣਾ ਭਾਰਤ ਦੌਰਾ ਰੱਦ ਕਰ ਦਿੱਤਾ ਹੈ। ਉਨ੍ਹਾਂ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਦੇ ਸੱਦੇ ਉੱਤੇ 18–ਮੈਂਬਰੀ ਵਫ਼ਦ ਨਾਲ ਭਾਰਤ ਆਉਣਾ ਸੀ।

 

 

ਸ੍ਰੀ ਮੋਦੀ ਨੇ ਆਉਂਦੀ 17 ਮਾਰਚ ਨੂੰ ਬੰਗਲਾਦੇਸ਼ ਦੇ ਸਮਾਰੋਹ ’ਚ ਭਾਗ ਲੈਣਾ ਸੀ। ਜਸ਼ਨ–ਕਮੇਟੀ ਦੇ ਚੇਅਰਮੈਨ ਕਮਾਲ ਅਬਦੁਲ ਚੌਧਰੀ ਨੇ ਬੰਗਲਾਦੇਸ਼ ਸਰਕਾਰ ਦੇ ਇਸ ਫ਼ੈਸਲੇ ਨੂੰ ਰੱਦ ਕਰਨ ਦੀ ਜਾਣਕਾਰੀ ਦਿੱਤੀ।

 

 

ਇੱਥੇ ਵਰਨਣਯੋਗ ਹੈ ਕਿ ਬੰਗਲਾਦੇਸ਼ ’ਚ ਕੋਰੋਨਾ ਵਾਇਰਸ ਦੇ ਤਿੰਨ ਮਾਮਲੇ ਸਾਹਮਣੇ ਆਏ ਹਨ। ਉਹ ਸਾਰੇ ਪਿੱਛੇ ਜਿਹੇ ਇਟਲੀ ਤੋਂ ਪਰਤੇ ਸਨ। ਕਮਾਲ ਅਬਦੁਲ ਚੌਧਰੀ ਨੇ ਦੱਸਿਆ ਕਿ ਹੁਣ ਇਹ ਪ੍ਰੋਗਰਾਮ ਨਵੇਂ ਸਿਰੇ ਤੋਂ ਉਲੀਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸਮਾਰੋਹ ਸਾਲ ਭਰ ਚੱਲੇਗਾ ਪਰ ਕੋਰੋਨਾ ਕਾਰਨ ਭੀੜ ਤੋਂ ਬਚਣ ਲਈ ਇਹ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ ਹੈ।

 

 

ਕੋਵਿਡ–19 ਨਾਲ ਜੁੜੀਆਂ ਸਿਹਤ ਘਟਨਾਵਾਂ ਨੂੰ ਵੇਖਦਿਆਂ ਇਸ ਜਨਮ–ਸ਼ਤਾਬਦੀ ਸਮਾਰੋਹ ਦਾ ਫ਼ਿਲਹਾਲ ਘੇਰਾ ਘਟਾਇਆ ਜਾ ਰਿਹਾ ਹੈ। ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਬਿਨਾ ਕਿਸੇ ਜਨਤਕ ਸਭਾ ਦੇ ਸਮਾਰੋਹ ਦਾ ਉਦਘਾਟਨ ਕਰਨਗੇ।

 

 

ਸ੍ਰੀ ਮੋਦੀ ਨੂੰ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਨੇ ਸ਼ੇਖ਼ ਮੁਜੀਬੁਰ ਰਹਿਮਾਨ ਦੇ ਸ਼ਤਾਬਦੀ ਸਮਾਰੋਹ ’ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਸੀ। ਸ਼ੇਖ਼ ਮੁਜੀਬੁਰ ਰਹਿਮਾਨ ਨੂੰ ‘ਬੰਗਲਾਦੇਸ਼ ਦਾ ਰਾਸ਼ਟਰ–ਪਿਤਾ’ ਵੀ ਕਿਹਾ ਜਾਂਦਾ ਹੈ।

 

 

ਇਸੇ ਮਹੀਨੇ ਬ੍ਰਸੱਲਜ਼ ’ਚ ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਯੂਰੋਪੀਅਨ ਯੂਨੀਅਨ ਦੇ ਸੰਮੇਲਨ ’ਚ ਭਾਗ ਲੈਣ ਜਾਣਾ ਸੀ ਪਰ ਕੋਰੋਨਾ ਵਾਇਰਸ ਕਾਰਨ ਉਹ ਦੌਰਾ ਵੀ ਰੱਦ ਕਰਨਾ ਪਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PM Modi s Bangladesh Visit cancelled due to Corona Virus