ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਸ਼ਮੀਰ ਤੇ ਆਰਥਿਕ ਮੰਦੀ ਜਿਹੇ ਮੁੱਦਿਆਂ ’ਤੇ PM ਮੋਦੀ ਦਾ ਅਹਿਮ ਸਊਦੀ ਅਰਬ ਦੌਰਾ ਅੱਜ ਤੋਂ

ਕਸ਼ਮੀਰ ਤੇ ਆਰਥਿਕ ਮੰਦੀ ਜਿਹੇ ਮੁੱਦਿਆਂ ’ਤੇ PM ਮੋਦੀ ਦਾ ਅਹਿਮ ਸਊਦੀ ਅਰਬ ਦੌਰਾ ਅੱਜ ਤੋਂ

ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅੱਜ ਸਊਦੀ ਅਰਬ ਦੀ ਦੋ–ਦਿਨਾ ਯਾਤਰਾ ਲਈ ਰਵਾਨਾ ਹੋਣਗੇ। ਇਸ ਦੌਰਾਨ ਪ੍ਰਧਾਨ ਮੰਤਰੀ ਸਊਦੀ ਅਰਬ ਦੇ ਪਬਲਿਕ ਇਨਵੈਸਟਮੈਂਟ ਫ਼ੰਡ ਵੱਲੋਂ ਭਲਕੇ 29 ਤੋਂ 31 ਅਕਤੂਬਰ ਤੱਕ ਹੋਣ ਵਾਲੇ ਤਿੰਨ–ਦਿਨਾ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ।

 

 

ਇਸ ਵੇਲੇ ਪਾਕਿਸਤਾਨ ਜਦੋਂ ਕਸ਼ਮੀਰ ਨੂੰ ਸਮੁੱਚੇ ਵਿਸ਼ਵ ’ਚ ਉਛਾਲਣ ਦੇ ਚੱਕਰਾਂ ਵਿੱਚ ਹੈ ਤੇ ਉੱਧਰੋਂ ਭਾਰਤ ’ਚ ਆਰਥਿਕ ਮੰਦਹਾਲੀ ਹੋਰ ਵਧਣ ਦੇ ਆਸਾਰ ਹਨ, ਅਜਿਹੇ ਵੇਲੇ ਸ੍ਰੀ ਮੋਦੀ ਦੀ ਇਹ ਸਊਦੀ ਅਰਬ ਯਾਤਰਾ ਬਹੁਤ ਅਹਿਮ ਮੰਨੀ ਜਾ ਰਹੀ ਹੈ।

 

 

ਸਊਦੀ ਅਰਬ ਦੇ ਰਿਆਧ ਸ਼ਹਿਰ ’ਚ ਹੋਣ ਜਾ ਰਿਹਾ ਤੀਜਾ ‘ਫ਼ਿਊਚਰ ਇਨਵੈਸਟਮੈਂਟ ਇਨੀਸ਼ੀਏਟਿਵ’ (FII) ਭਾਰਤ ਲਈ ਬਹੁਤ ਅਹਿਮ ਹੈ। ਇਸ ਵਿੱਚ ਸਊਦੀ ਅਰਬ ਦੇ ਨੀਤੀ–ਘਾੜਿਆਂ ਤੇ ਦੁਨੀਆ ਭਰ ਦੇ ਵਪਾਰਕ ਨੁਮਾਇੰਦੇ ਆਹਮੋ–ਸਾਹਮਣੇ ਹੁੰਦੇ ਹਨ।

 

 

‘ਵ੍ਹਟ ਇਜ਼ ਨੈਕਸਟ ਫ਼ਾਰ ਗਲੋਬਲ ਬਿਜ਼ਨੇਸ’ (ਵਿਸ਼ਵ ਵਪਾਰ ਲਈ ਹੁਣ ਅੱਗੇ ਕੀ) ਦੇ ਥੀਮ ਉੱਤੇ ਰੱਖੇ ਇਸ ਪ੍ਰੋਗਰਾਮ ਵਿੱਚ ਸਊਦੀ ਅਰਬ ਦੁਨੀਆ ਭਰ ਵਿੱਚ ਨਿਵੇਸ਼ ਸਮੇਤ ਵਿਕਾਸ ਵਿੱਚ ਵਿਦੇਸ਼ੀ ਨਿਵੇਸ਼ ਦੀਆਂ ਸੰਭਾਵਨਾਵਾਂ ਟੋਹੰਦਾ ਹੈ। ਮੰਦੀ ਦੀ ਸੰਭਾਵੀ ਆਮਦ ਦੌਰਾਨ ਭਾਰਤ ਲਈ ਇਹ ਪ੍ਰੋਗਰਾਮ ਬੇਹੱਦ ਅਹਿਮ ਹੈ।

 

 

ਸਊਦੀ ਅਰਬ ਦੀ ਆਪਣੀ ਦੂਜੀ ਯਾਤਰਾ ਮੌਕੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਇਸ ਵਿਸ਼ਵ ਪੱਧਰੀ ਸਮਾਰੋਹ ਦੌਰਾਨ ਦੇਸ਼ ਵਿੱਚ ਨਿਵੇਸ਼ ਤੇ ਆਰਥਿਕ ਵਿਕਾਸ ਨੂੰ ਰਫ਼ਤਾਰ ਦੇਣ ਦੀ ਸੰਭਾਵਨਾ ਲੱਭਣਗੇ। ਇਸ ਤੋਂ ਇਲਾਵਾ ਉਹ ਮੁਸਲਿਮ ਦੇਸ਼ਾਂ ਵਿੱਚ ਬੇਹੱਦ ਅਹਿਮ ਕਸ਼ਮੀਰ ਮੁੱਦੇ ’ਤੇ ਵੀ ਹਮਾਇਤ ਹਾਸਲ ਕਰਨ ਦਾ ਜਤਨ ਵੀ ਕਰ ਸਕਦੇ ਹਨ।

 

 

ਸਾਲ 2016 ’ਚ ਸਊਦੀ ਅਰਬ ਨੇ ਪ੍ਰਧਾਨ ਮੰਤਰੀ ਨੂੰ ਦੇਸ਼ ਦਾ ਸਰਬਉੱਚ ਸਨਮਾਨ ਦਿੱਤਾ ਸੀ। ਇਸ ਨਾਲ ਦੋਵੇਂ ਦੇਸ਼ਾਂ ਦੇ ਦੁਵੱਲੇ ਸਬੰਧ ਹੋਰ ਵੀ ਮਜ਼ਬੂਤ ਹੋਣ ਦਾ ਸੰਕੇਤ ਮਿਲਿਆ ਸੀ।

 

 

ਇਸ ਦੀ ਪੁਸ਼ਟੀ ਤਦ ਵੀ ਹੋਈ ਸੀ; ਜਦੋਂ ਪਾਕਿਸਤਾਨ ਪੂਰੀ ਦੁਨੀਆ ’ਚ ਕਸ਼ਮੀਰ ਦਾ ਰਾਗ ਅਲਾਪ ਲਿਆ ਸੀ ਪਰ ਸਊਦੀ ਅਰਬ ਨੇ ਤਦ ਵੀ ਖ਼ੁਦ ਨੂੰ ਇਸ ਮੁੱਦੇ ਤੋਂ ਲਾਂਭੇ ਕਰ ਲਿਆ ਸੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PM Modi s Saudi Arabia Visit from today amid Kashmir and economic recession today