ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਦੇ 5000 ਅਰਬ ਡਾਲਰ ਦੇ ਅਰਥਚਾਰੇ ਦਾ ਖਾਕਾ ਕੀਤਾ ਤਿਆਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਸੰਸਦ ਚ ਪੇਸ਼ ਕੀਤੇ ਗਏ ਅਰਥਚਾਰੇ ਸਰਵੇਖਣ 2018-19 ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਭਾਰਤ ਦੇ 5000 ਅਰਬ ਡਾਲਰ ਦੇ ਅਰਥਚਾਰਾ ਬਣਾਉਣ ਦਾ ਇਕ ਖਾਕਾ ਤਿਆਰ ਕੀਤਾ ਹੈ।

 

ਪੀਐਮ ਮੋਦੀ ਨੇ ਟਵੀਟ ਕਰਦਿਆਂ ਕਿਹਾ, ਅਰਥਚਾਰੇ ਸਰਵੇਖਣ 2019 ਨੇ 5000 ਅਰਬ ਡਾਲਰ ਦੇ ਅਰਥਚਾਰਾ ਬਣਾਉਣ ਦਾ ਖਾਕਾ ਹੈ। ਇਸ ਚ ਸਮਾਜਿਕ ਖੇਤਰ ਦੀ ਤਰੱਕੀ ਅਤੇ ਨਵੀਂ ਤਕਨਾਲੋਜੀ ਅਤੇ ਊਰਜਾ ਖੇਤਰ ਤੋਂ ਹੋਣ ਵਾਲੇ ਲਾਭ ’ਤੇ ਜ਼ੋਰ ਦਿੱਤਾ ਗਿਆ ਹੈ।

 

ਸਰਕਾਰ ਨੇ ਚਾਲੂ ਵਿੱਤ ਸਾਲ 2019-20 ਚ ਆਰਥਕ ਵਾਧਾ ਦਰ 7 ਫੀਸਦ ਰਹਿਣ ਦਾ ਅੰਦਾਜ਼ਾ ਲਗਾਇਆ ਹੈ। ਪਿਛਲੇ ਵਿੱਤ ਸਾਲ 2018-19 ਚ ਜੀਡੀਪੀ ਦੀ ਵਾਧਾ ਦਰ 5 ਸਾਲ ਦੇ ਘੱਟੋ ਘੱਟ ਪੱਧਰ 6.8 ਫੀਸਦ ਰਹੀ ਸੀ। ਆਰਥਕ ਸਰਵੇ ਚ ਕਿਹਾ ਗਿਆ ਹੈ ਕਿ 5 ਟ੍ਰਿਲੀਅਨ ਡਾਲਰ ਦਾ ਅਰਥਚਾਰਾ ਬਣਨ ਲਈ ਭਾਰਤ ਨੂੰ 2025 ਤਕ 8 ਫੀਸਦ ਜੀਡੀਪੀ ਦੀ ਔਸਤ ਤਰੱਕੀ ਦਰ ਬਣਾਈ ਰੱਖਣੀ ਹੋਵੇਗੀ।

 

ਕੇਂਦਰੀ ਬਜਟ ਤੋਂ ਇਕ ਦਿਨ ਪਹਿਲਾਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੰਸਦ ਚ ਆਰਥਿਕ ਸਰਵੇਖਣ ਦੀ ਰਿਪੋਰਟ ਪੇਸ਼ ਕੀਤੀ। ਸਰਵੇਖਣ ਚ ਇਹ ਕਿਹਾ ਗਿਆ ਹੈ ਕਿ ਭਾਰਤ ਲਗਾਤਾਰ ਦੁਨੀਆ ਦੀ ਉਭਰਦੀ ਅਰਥਵਿਵਸਥਾ ਬਣਿਆ ਰਹੇਗਾ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PM Modi says Economic survey created road map of 5 billion dollar economy