ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

PM ਮੋਦੀ ਨੇ ਕੀਤਾ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਦਾਅਵਾ

PM ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੇਸ਼ ਦੇ ਕਿਸਾਨਾਂ ਨੂੰ ਸੰਬੋਧਨ ਕੀਤਾ. ਆਪਣੇ ਸੰਬੋਧਨ 'ਚ ਪ੍ਰਧਾਨ ਮੰਤਰੀ ਨੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ 'ਤੇ ਚਰਚਾ ਕੀਤੀ. ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ 2022 ਤੱਕ ਕਿਸਾਨਾਂ ਦੀ ਆਮਦਨੀ ਨੂੰ ਦੁੱਗਣੀ ਕਰਨ ਦੇ ਟੀਚੇ 'ਤੇ ਅੱਗੇ ਵੱਧ ਰਹੇ ਹਾਂ. ਅਸੀਂ ਕੱਚੇ ਮਾਲ ਦੀ ਲਾਗਤ ਘਟਾਉਣ, ਕਿਸਾਨਾਂ ਨੂੰ ਉਤਪਾਦਾਂ ਦਾ ਸਹੀ ਮੁੱਲ ਦੇਣ ਤੇ ਫਸਲ ਦੀ ਪੈਦਾਵਾਰ 'ਚ ਨੁਕਸਾਨ ਨੂੰ ਘੱਟ ਕਰਨ ਬਾਰੇ ਸੋਚ ਰਹੇ ਹਾਂ.

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ 'ਚ ਫਲਾਂ, ਸਬਜ਼ੀਆਂ ਤੇ ਦੁੱਧ ਦਾ ਰਿਕਾਰਡ ਉਤਪਾਦਨ ਹੋ ਰਿਹਾ ਹੈ. ਦੇਸ਼ ਦੇ ਕਿਸਾਨਾਂ ਨੂੰ ਫਸਲ ਦਾ ਸਹੀ ਮੁੱਲ ਮਿਲੇ ਇਸ ਲਈ ਬਜਟ 'ਚ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ. ਸਰਕਾਰ ਨੇ ਫੈਸਲਾ ਕੀਤਾ ਹੈ ਕਿ ਫਸਲਾਂ ਦਾ ਐੱਮ.ਐੱਸ.ਪੀ ਲਾਗਤ ਤੋਂ ਘੱਟੋ-ਘੱਟ 1.5 ਗੁਣਾ ਜਿਆਦਾ ਐਲਾਨ ਕੀਤਾ ਜਾਵੇਗਾ. 

ਪ੍ਰਧਾਨ ਮੰਤਰੀ ਨੇ ਕਿਹਾ ਕਿ ਪਹਿਲਾਂ ਕਿਸਾਨਾਂ ਨੂੰ ਖਾਦ ਲੈਣ ਲਈ ਲੰਬੀਆਂ ਕਤਾਰਾਂ 'ਚ ਲੱਗਣਾ ਪੈਂਦਾ ਸੀ. ਪਰ ਹੁਣ ਕਿਸਾਨਾਂ ਨੂੰ ਆਸਾਨੀ ਨਾਲ ਖਾਦ ਮਿਲ ਰਹੀ ਹੈ.

 

ਕੇਂਦਰ ਸਰਕਾਰ ਨੇ 2022 ਤੱਕ ਕਿਸਾਨਾਂ ਦੀ ਆਮਦਨੀ ਨੂੰ ਦੁੱਗਣਾ ਕਰਨ ਦੇ ਪ੍ਰਸਤਾਵ ਨੂੰ ਪੂਰਾ ਕਰਨ ਲਈ ਕੇਂਦਰੀ ਬਜਟ 'ਚ ਖੇਤੀਬਾੜੀ ਬਜਟ ਨੂੰ ਦੁੱਗਣਾ ਕਰ ਦਿੱਤਾ ਹੈ. ਯੂ.ਪੀ.ਏ. ਸਰਕਾਰ ਨੇ 2009 ਤੋਂ 2014 ਤੱਕ ਸਿਰਫ 1,21,242 ਕਰੋੜ ਰੁਪਏ ਦਿੱਤੇ ਸਨ, ਜਦ ਕਿ ਐੱਨਡੀਏ ਸਰਕਾਰ ਨੇ 2014-18 ਦੇ ਦੌਰਾਨ 2 ਲੱਖ 11 ਹਜ਼ਾਰ 694 ਕਰੋੜ ਰੁਪਏ ਜਾਰੀ ਕੀਤੇ ਹਨ..

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PM Modi says focus on doubling the income of farmers by 2022