ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

PM ਮੋਦੀ ਦਾ ਵੱਡਾ ਫੈਸਲਾ, ਵਿਕਾਸ ਤੇ ਰੋਜ਼ਗਾਰ ਵਧਾਉਣ ਲਈ ਕੀਤਾ ਖ਼ਾਸ ਕੰਮ

ਦੇਸ਼ ਚ ਵਿਕਾਸ ਦੀ ਰਫ਼ਤਾਰ ਤੇਜ਼ ਕਰਨ ਅਤੇ ਰੋਜ਼ਗਾਰ ਵਧਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਬੁੱਧਵਾਰ ਨੂੰ ਦੋ ਵੱਡੇ ਫੈਸਲੇ ਕੀਤੇ ਹਨ। ਅਰਥਵਿਵਸਥਾ ਚ ਚੱਲ ਰਹੀ ਮੰਦੀ ਅਤੇ ਵਧਦੀ ਬੇਰੋਜ਼ਗਾਰੀ ਦੇ ਨਾਲ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਆਰਥਿਕ ਵਿਕਾਸ, ਨਿਵੇਸ਼ ਅਤੇ ਰੋਜ਼ਗਾਰ ਵਧਾਉਣ ਲਈ ਆਪਣੀ ਪ੍ਰਧਾਨਗੀ ਚ ਦੋ ਨਵੀਂਆਂ ਕੈਬਨਿਟ ਕਮੇਟੀਆਂ ਦਾ ਗਠਨ ਕੀਤਾ।

 

ਨਿਵੇਸ਼ ਅਤੇ ਵਿਕਾਸ ’ਤੇ ਬਣੀ 5 ਮੈਂਬਰੀ ਕੈਬਨਿਟ ਕਮੇਟੀ ਚ ਗ੍ਰਹਿ ਮੰਤਰੀ ਅਮਿਤ ਸ਼ਾਹ, ਵਿੱਤ ਮੰਤਰੀ ਨਿਰਮਲਾ ਸੀਤਾਰਮਨ, ਸੜਕ ਆਵਾਜਾਈ ਅਤੇ ਰਾਜ ਮਾਰਗ ਮੰਤਰੀ ਨਿਤਿਨ ਗਡਕਰੀ ਅਤੇ ਰੇਲ ਮੰਤਰੀ ਪੀਯੂਸ਼ ਗੋਇਲ ਸ਼ਾਮਲ ਹਨ।

 

ਰੋਜ਼ਗਾਰ ਅਤੇ ਸਕਿੱਲ ਡਿਵੈਲਪਮੈਂਟ ’ਤੇ ਇਕ ਹੋਰ 10 ਮੈਂਬਰੀ ਕੈਬਨਿਟ ਕਮੇਟੀ ਬਣਾਈ ਗਈ ਹੈ, ਜਿਸ ਵਿਚ ਅਮਿਤ ਸ਼ਾਹ, ਨਿਰਮਲਾ ਸੀਤਾਰਮਨ, ਪੀਯੂਸ਼ ਗੋਇਲ, ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ, ਰਮੇਸ਼ ਖੋਖਰਿਆਲ ਨਿਸ਼ੰਕ, ਤੇਲ ਮੰਤਰੀ ਧਰਮਿੰਦਰ ਪ੍ਰਧਾਨ, ਨਾਥ ਪਾਂਡੇ ਅਤੇ ਸੰਤੋਸ਼ ਕੁਮਾਰ ਗੰਗਵਾਰ, ਹਰਦੀਪ ਸਿੰਘ ਪੁਰੀ ਸ਼ਾਮਲ ਹਨ।

 

ਐਨਐਸਐਸਓ ਦੇ ਅੰਕੜਿਆਂ ਮੁਤਾਬਕ, ਸਾਲ 2018-19 ਦੀ ਅਰਥਵਿਵਸਥਾ ਦੀ ਆਖਰੀ ਤਿਮਾਹੀ ਚ ਜੀਡੀਪੀ ਡਿੱਗ ਕੇ 5.8 ਫੀਸਦ ਹੋ ਗਈ ਸੀ ਅਤੇ ਇਹ ਨਵੀਂ ਸਰਕਾਰ ਲਈ ਚਿੰਤਾ ਦਾ ਕਾਰਨ ਬਣ ਗਿਆ ਹੈ। ਪਿਛਲੇ ਵਿੱਤ ਸਾਲ ਚ ਸਕਲ ਘਰੇਲੂ ਉਤਪਾਦ ਦਾ ਅੰਦਾਜ਼ਾ 7.2 ਫੀਸਦ ਦੇ ਟੀਚੇ ਦੇ ਮੁਕਾਬਲੇ 6.8 ਫੀਸਦ ਮਾਪੀ ਗਈ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PM Modi sets up 2 new Cabinet committees to spur employment growth