ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

PM ਮੋਦੀ ਨੇ ਸ਼ੀ ਜਿਨਪਿੰਗ ਨੂੰ ਵਿਖਾਇਆ ‘ਸ੍ਰੀ ਕਿਸ਼ਨ ਦਾ ਮਾਖਨ–ਲੱਡੂ’

PM ਮੋਦੀ ਨੇ ਸ਼ੀ ਜਿਨਪਿੰਗ ਨੂੰ ਵਿਖਾਇਆ ‘ਸ੍ਰੀ ਕਿਸ਼ਨ ਦਾ ਮਾਖਨ–ਲੱਡੂ’

ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ‘ਸ੍ਰੀ ਕ੍ਰਿਸ਼ਨ ਦਾ ਮਾਖਨ–ਲੱਡੂ’ ਵਿਖਾਇਆ। ਲੱਡੂ ਵਰਗੇ ਦਿਸਣ ਵਾਲੇ ਇਸ ਅਨੋਖੇ ਗੋਲ਼ ਪੱਥਰ ਦੀ ਉਚਾਈ 6 ਮੀਟਰ ਤੇ ਚੌੜਾਈ 5 ਮੀਟਰ ਹੈ। ਇਸ ਦਾ ਭਾਰ 250 ਟਨ ਹੈ। ਇਸ ਅਨੋਖੇ ਗੋਲ ਪੱਥਰ ਨੂੰ ‘ਸ੍ਰੀ ਕ੍ਰਿਸ਼ਨ ਦੇ ਮੱਖਣ ਦੇ ਗੋਲ਼ੇ’ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ।

 

 

ਸ੍ਰੀ ਮੋਦੀ ਤੇ ਸ੍ਰੀ ਜਿਨਪਿੰਗ ਨੇ ਇਸ ਵੱਡੇ ਪੱਥਰ ਅੱਗੇ ਮੀਡੀਆ ਫ਼ੋਟੋਗ੍ਰਾਫ਼ਰਾਂ ਨੂੰ ਖ਼ਾਸ ਪੋਜ਼ ਵੀ ਦਿੱਤਾ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਸ੍ਰੀ ਜਿਨਪਿੰਗ ਨੂੰ ਪੰਚਰਥ, ਅਰਜੁਨ ਤਪੱਸਿਆ ਸਥਾਨ ਤੇ ਸ਼ੋਰ ਮੰਦਰ ਦੀ ਸੈਰ ਵੀ ਕਰਵਾਈ। ਸ੍ਰੀ ਮੋਦੀ ਤਦ ਉਨ੍ਹਾਂ ਸਥਾਨਾਂ ਦੀ ਅਹਿਮੀਅਤ ਬਾਰੇ ਵੀ ਨਾਲੋ–ਨਾਲ ਸ੍ਰੀ ਜਿਨਪਿੰਗ ਨੂੰ ਦੱਸਦੇ ਗਏ।

 

 

ਪੰਚਰਥ ਵਿੱਚ ਇੱਕ ਵਿਸ਼ਾਲ ਹਾਥੀ ਤੇ ਸ਼ੇਰ ਦੇ ਬੁੱਤ ਸਥਾਪਤ ਹਨ। ਅਰਜੁਨ ਤਪੱਸਿਆ ਸਥਾਨ ਮਹਾਂਬਲੀਪੁਰਮ ਦੇ ਸ਼ਾਨਦਾਰ ਯਾਦਗਾਰੀ ਸਥਾਨਾਂ ਵਿੱਚੋਂ ਇੱਕ ਹੈ।

 

 

ਸ੍ਰੀ ਮੋਦੀ ਤੇ ਸ੍ਰੀ ਜਿਨਪਿੰਗ ਨੇ ਪੰਚਰਥ ਦੀ ਯਾਤਰਾ ਕੀਤੀ। ਮਹਾਂਭਾਰਤ ਦੇ ਪਾਤਰਾਂ ਦੇ ਨਾਂਅ ਉੱਤੇ ਪੰਚਰਥ ਬਣਾਇਆ ਗਿਆ ਹੈ। ਮੰਨਿਆ ਜਾਂਦਾ ਹੈ ਕਿ ਇੱਥੇ ਅਰਜੁਨ ਨੇ ਤਪੱਸਿਆ ਕੀਤੀ ਸੀ। ਭਾਵੇਂ ਪੰਜ ਪਾਂਡਵ ਭਰਾਵਾਂ ਯੂਧਿਸ਼ਟਰ, ਭੀਮ, ਅਰਜੁਨ, ਨਕੁਲ, ਸਹਿਦੇਵ ਅਤੇ ਉਨ੍ਹਾਂ ਦੀ ਪਤਨੀ ਦ੍ਰੋਪਦੀ ਤੋਂ ਇਲਾਵਾ ਭਾਰਤੀ ਮਹਾਂਕਾਵਿ ਮਹਾਂਭਾਰਤ ਦੇ ਨਾਲ ਇਸ ਦਾ ਕੋਈ ਇਤਿਹਾਸਕ ਸਬੰਧ ਨਹੀਂ ਹੈ।

 

 

ਸ੍ਰੀ ਮੋਦੀ ਨੇ ਸ੍ਰੀ ਜਿਨਪਿੰਗ ਨੂੰ ਉਸ ਸਥਾਨ ਤੋਂ ਜਾਣੂ ਕਰਵਾਇਆ, ਜਿੱਥੇ ਅਰਜੁਨ ਨੇ ਤਪੱਸਿਆ ਕੀਤੀ ਸੀ। ਇੱਥੇ ਇੱਕ ਵੱਡੇ ਪੱਥਰ ਉੱਤੇ ਹਿੰਦੂ ਦੇਵਤਿਆਂ ਤੋਂ ਇਲਾਵਾ ਸ਼ਿਕਾਰੀਆਂ, ਰਿਸ਼ੀਆਂ, ਜਾਨਵਰਾਂ ਦੇ ਚਿੱਤਰ ਉੱਕਰੇ ਗਏ ਹਨ।

 

 

ਕਿਹਾ ਜਾਂਦਾ ਹੈ ਕਿ 7ਵੀਂ ਸਦੀ ਵਿੱਚ ਪੱਲਵ ਰਾਜਿਆਂ ਨੇ ਇਸ ਦੀ ਉਸਾਰੀ ਕਰਵਾਈ ਸੀ। ਇਸ ਪੰਚਰਥ ਨੂੰ ਅਦਭੁਤ ਵਾਸਤੂ–ਕਲਾ ਲਈ ਅਦਭੁੱਤ ਮੰਨਿਆ ਜਾਂਦਾ ਹੈ। ਸ੍ਰੀ ਮੋਦੀ ਅਤੇ ਸ਼ੀ ਪੰਚਰਥ ਵੇਖਣ ਤੋਂ ਬਾਅਦ ਕੁਝ ਚਿਰ ਆਰਾਮ ਲਈ ਬੈਠੇ। ਇਸ ਦੌਰਾਨ ਸ੍ਰੀ ਮੋਦੀ ਕੁਝ ਆਖਦੇ ਵਿਖਾਈ ਦਿੱਤੇ ਤੇ ਸ੍ਰੀ ਜਿਨਪਿੰਗ ਗੰਭੀਰਤਾ ਨਾਲ ਉਨ੍ਹਾਂ ਨੂੰ ਸੁਣਦੇ ਦਿਸੇ।

 

 

ਆਰਾਮ ਦੌਰਾਨ ਸ੍ਰੀ ਮੋਦੀ ਤੇ ਸ੍ਰੀ ਜਿਨਪਿੰਗ ਨੂੰ ਨਾਰੀਅਲ–ਪਾਣੀ ਦਿੱਤਾ ਗਿਆ। ਇਸ ਦੌਰਾਨ ਸ੍ਰੀ ਮੋਦੀ ਨੇ ਖ਼ੁਦ ਆਪਣੇ ਹੱਥਾਂ ਨਾਲ ਨਾਰੀਅਲ–ਪਾਣੀ ਅਤੇ ਟਿਸ਼ੂ ਸ੍ਰੀ ਜਿਨਪਿੰਗ ਨੂੰ ਦਿੱਤਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PM Modi showed Xi Jinping Sri Krishan s Makhan Laddu