Modi's Swearing in Ceremony: ਅਮਿਤ ਸ਼ਾਹ ਨੇ ਚੁੱਕੀ ਕੇਂਦਰੀ ਮੰਤਰੀ ਅਹੁਦੇ ਦੀ ਸਹੁੰ
ਅਮਿਤ ਸ਼ਾਹ ਨੇ ਅੱਜ ਸ਼ੁੱਕਰਵਾਰ ਨੂੰ ਕੇਂਦਰੀ ਮੰਤਰੀ ਅਹੁਦੇ ਦੀ ਸਹੁੰ ਚੁੱਕ ਲਈ ਹੈ। ਉਨ੍ਹਾਂ ਐਨਡੀਏ ਦੀ ਲਗਾਤਾਰ ਦੂਜੀ ਵਾਰ ਬਣੀ ਸਰਕਾਰ ਚ ਪਹਿਲੀ ਵਾਰ ਲੋਕ ਸਭਾ ਚ ਕੇਂਦਰੀ ਮੰਤਰੀ ਬਣੇ ਹਨ। ਅਮਿਤ ਸ਼ਾਹ ਭਾਰਤੀ ਜਨਤਾ ਪਾਰਟੀ ਦੇ ਲਗਾਤਾਰ ਦੂਜੀ ਵਾਰ ਕੌਮੀ ਪ੍ਰਧਾਨ ਵਜੋਂ ਜ਼ਿੰਮੇਵਾਰੀ ਨਿਭਾ ਰਹੇ ਹਨ।
ਅਮਿਤ ਸ਼ਾਹ ਨੇ ਪਹਿਲੀ ਵਾਰ ਲੋਕ ਸਭਾ ਚੋਣਾਂ ਲੜੀਆਂ। ਉਹ ਗੁਜਰਾਤ ਦੀ ਗਾਂਧੀ ਨਗਰ ਲੋਕ ਸਭਾ ਸੀਟ ਤੋਂ ਚੋਣ ਲੜੇ ਸੀ। ਅਮਿਤ ਸ਼ਾਹ ਨੂੰ 894624 ਵੋਟਾਂ ਮਿਲੀਆਂ ਜਦਕਿ ਉਨ੍ਹਾਂ ਦੇ ਮੁਕਾਬਲੇਬਾਜ਼ ਚਾਵੜਾ 337610 ਵੋਟਾਂ ਹੀ ਲੈ ਸਕੇ।
ਅਮਿਤ ਸ਼ਾਹ ਨੇ ਚਾਵੜਾ ਨੂੰ 557014 ਵੋਟਾਂ ਨਾਲ ਹਰਾ ਦਿੱਤਾ। ਪਿਛਲੀਆਂ ਲੋਕ ਸਭਾ ਚੋਣਾਂ ਚ ਭਾਜਪਾ ਦੇ ਉਮੀਦਵਾਰ ਰਹੇ ਐਲ ਕੇ ਅਡਵਾਨੀ ਨੇ ਇਸੇ ਸੀਟ ਤੋਂ ਚੋਣ ਲੜੀ ਸੀ।
.