ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤਿੰਨ ਤਲਾਕ਼ ਮੁੱਦਾ, ਕਾਂਗਰਸ ਸਿਰਫ ਮੁਸਲਮਾਨ ਮਰਦਾਂ ਦੀ ਪਾਰਟੀ ਹੈ ਜਾਂ ਔਰਤਾਂ ਦੀ ਵੀ- PM ਮੋਦੀ

ਪ੍ਰਧਾਨਮੰਤਰੀ ਨਰਿੰਦਰ ਮੋਦੀ

ਪ੍ਰਧਾਨਮੰਤਰੀ ਨਰਿੰਦਰ ਮੋਦੀ ਉੱਤਰ-ਪ੍ਰਦੇਸ਼ ਦੇ ਦੋ ਦਿਨਾਂ ਦੌਰੇ ਤੇ ਹਨ। ਇਸ ਦੌਰਾਨ ਪੀਐੱਮ ਮੋਦੀ, ਆਜ਼ਮਗੜ੍ਹ, ਵਾਰਾਣਸੀ ਅਤੇ ਮਿਰਜ਼ਾਪੁਰ ਵਿੱਚ ਕਈ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ। ਸ਼ਭ ਤੋਂ ਪਹਿਲਾਂ ਮੋਦੀ ਆਜ਼ਮਗੜ੍ਹ ਪਹੁੰਚੇ। ਜਿੱਥੇ ਇੱਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਪੀਐੱਮ ਨੇ ਵਿਰੋਧੀਆਂ ਤੇ ਕਈ ਨਿਸ਼ਾਨੇ ਸਾਧੇ। ਭਾਸ਼ਣ 'ਚ ਮੋਦੀ ਨੇ ਕਿਹਾ ਕਿ ਜੋ ਲੋਕ ਇੱਕ-ਦੂਸਰੇ ਨੂੰ ਵੇਖਣਾ ਤੱਕ ਪਸੰਦ ਨਹੀਂ ਕਰਦੇ ਉਹ ਹੁਣ ਇਕੱਠੇ ਆ ਗਏ ਹਨ। ਇਹ ਜਿਹੜੇ ਪਰਿਵਾਰ ਵਾਲੇ ਲੋਕ ਹਨ। ਜੋ ਲੇਕ ਜ਼ਮਾਨਤ ਤੇ ਹਨ।ਇਹ ਸਾਰੇ ਵਿਕਾਸ ਨੂੰ ਰੋਕਣਾ ਚਾਹੁੰਦੇ ਹਨ।

 

ਆਪਣੇ ਭਾਸ਼ਣ ਚ ਮੋਦੀ ਨੇ ਤਿੰਨ ਤਲਾਕ ਦੇ ਮੁੱਦੇ ਤੇ ਵੀ ਵਿਰੋਧੀਆਂ ਨੂੰ ਜਵਾਬ ਦਿੱਤਾ। ਮੋਦੀ ਨੇ ਕਿਹਾ ਕਿ ਤਿੰਨ ਤਲਾਕ ਦੇ ਮੁੱਦੇ ਨੇ ਵਿਰੋਧੀਆਂ ਦਾ ਚਿਹਰਾ ਬੇਨਕਾਬ ਕਰ ਦਿੱਤਾ ਹੈ, ਮੈਂ ਪੁੱਛਣਾ ਚਾਹੁੰਦਾ ਹਾਂ ਕਿ ਕਾਂਗਰਸ ਪਾਰਟੀ ਸਿਰਫ ਮੁਸਲਮਾਨ ਆਦਮਿਆਂ ਲਈ ਹੈ ਜਾਂ ਫਿਰ ਔਰਤਾਂ ਲਈ ਵੀ ਹੈ। ਇਹ ਲੋਕ ਸੰਸਦ ਵਿੱਚ ਕਾਨੂੰਨ ਦੱਬ ਕੇ ਬੈਠ ਜਾਂਦੇ ਹਨ।

 

ਮੋਦੀ ਨੇ ਅੱਗੇ ਕਿਹਾ ਕਿ ਕੇਂਦਰ ਸਰਕਾਰ ਤਾਂ ਔਰਤਾਂ ਦੇ ਜੀਵਨ ਨੂੰ ਆਸਾਨ ਬਣਾਉਣ ਲਈ ਕੰਮ ਕਰ ਰਹੀ ਹੈ, ਪਰ ਕੁਝ ਰਾਜਨੀਤਿਕ ਦਲ ਮੁਸਲਿਮ ਧੀਆਂ-ਭੈਣਾਂ ਦੀ ਜ਼ਿੰਦਗੀ ਸੰਕਟ ਵਿੱਚ ਪਾ ਰਹੇ ਹਨ। ਕੇਂਦਰ ਸਰਕਾਰ ਨੇ ਤਿੰਨ ਤਲਾਕ ਨੂੰ ਖਤਮ ਕਰ ਦਿੱਤਾ ਹੈ। ਹੁਣ ਸਰਕਾਰ ਨਿਕਾਹ ਹਲਾਲਾ ਦੇ ਖਿਲਾਫ ਆਵਾਜ਼ ਚੁੱਕਣ ਜਾ ਰਹੀ ਹੈ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:pm modi targets congress over triple talaq issue