ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

PM ਮੋਦੀ ਨੇ ‘ਮਨ ਕੀ ਬਾਤ’ ’ਚ ਪਹਿਲੀ ਵਾਰ ਕੀਤਾ ਅਯੁੱਧਿਆ ਵਿਵਾਦ ਦਾ ਜ਼ਿਕਰ

PM ਮੋਦੀ ਨੇ ‘ਮਨ ਕੀ ਬਾਤ’ ’ਚ ਪਹਿਲੀ ਵਾਰ ਕੀਤਾ ਅਯੁੱਧਿਆ ਵਿਵਾਦ ਦਾ ਜ਼ਿਕਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਐਤਵਾਰ ਨੂੰ ਪਹਿਲੀ ਵਾਰ ‘ਮਨ ਕੀ ਬਾਤ’ ਪ੍ਰੋਗਰਾਮ ਵਿੱਚ ਅਯੁੱਧਿਆ ਵਿਵਾਦ ਦਾ ਜ਼ਿਕਰ ਕਰਦਿਆਂ ਇਸ਼ਾਰਿਆਂ ਵਿੱਚ ਵਿਰੋਧੀਆਂ ’ਤੇ ਨਿਸ਼ਾਨਾ ਲਾਇਆ। ਇਸ ਮੌਕੇ ਉਨ੍ਹਾਂ ਅਲਾਹਾਬਾਦ ਹਾਈ ਕੋਰਟ ਦੇ ਫ਼ੈਸਲੇ ਦਾ ਵੀ ਜ਼ਿਕਰ ਕੀਤਾ।

 

 

ਸ੍ਰੀ ਮੋਦੀ ਨੇ ਕਿਹਾ ਕਿ ਸਤੰਬਰ 2010 ’ਚ ਜਦੋਂ ਰਾਮ ਜਨਮ ਭੂਮੀ ਉੱਤੇ ਅਲਾਹਾਬਾਦ ਹਾਈ ਕੋਰਟ ਨੇ ਆਪਣਾ ਫ਼ੈਸਲਾ ਸੁਣਾਇਆ ਸੀ, ਉਨ੍ਹਾਂ ਦਿਨਾਂ ਨੂੰ ਜ਼ਰਾ ਚੇਤੇ ਕਰੋ। ਕਿਵੇਂ ਕਿੰਨੇ ਲੋਕ ਮੈਦਾਨ ’ਚ ਆ ਗਏ ਸਨ। ਕਿਹੋ ਜਿਹੇ ਗਰੁੱਪ ਉਨ੍ਹਾਂ ਹਾਲਾਤ ਦਾ ਆਪੋ–ਆਪਣੇ ਤਰੀਕੇ ਨਾਲ ਲਾਹਾ ਲੈਣ ਲਈ ਖੇਡ ਰਹੇ ਸਨ।

 

 

ਸ੍ਰੀ ਮੋਦੀ ਨੇ ਕਿਹਾ ਕਿ ਕੁਝ ਬਿਆਨਬਾਜ਼ਾਂ ਤੇ ਬੜਬੋਲਿਆਂ ਨੇ ਸਿਰਫ਼ ਖ਼ੁਦ ਨੂੰ ਚਮਕਾਉਣ ਦੇ ਇਰਾਦੇ ਨਾਲ ਪਤਾ ਨਹੀਂ ਕੀ ਕੁਝ ਬੋਲ ਦਿੱਤਾ ਸੀ। ਸਾਨੂੰ ਸਭ ਚੇਤੇ ਹੈ। ਪਰ ਇਹ ਸਭ ਪੰਜ ਦਿਨ, ਸੱਤ ਦਿਨ, 10 ਦਿਨ ਚੱਲਦਾ ਰਿਹਾ। ਪਰ ਜਿਵੇਂ ਹੀ ਫ਼ੈਸਲਾ ਆਇਆ – ਇੱਕ ਆਨੰਦਮਈ ਤੇ ਹੈਰਾਨੀਜਨਕ ਤਬਦੀਲੀ ਦੇਸ਼ ਨੇ ਮਹਿਸੂਸ ਕੀਤੀ।

 

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਇੰਕ ਪਾਸੇ ਦੋ ਹਫ਼ਤਿਆਂ ਤੱਕ ਗਰਮਾਹਟ ਲਈ ਸਭ ਕੁਝ ਹੋਇਆ ਸੀ ਪਰ ਜਦੋਂ ਰਾਮ ਜਨਮ–ਭੂਮੀ ਉੱਤੇ ਫ਼ੈਸਲਾ ਆਇਆ, ਤਦ ਸਰਕਾਰ ਨੇ ਸਿਆਸੀ ਪਾਰਟੀਆਂ ਨੇ, ਸਮਾਜਕ ਜੱਥੇਬੰਦੀਆਂ ਨੇ, ਸਿਵਲ ਸੁਸਾਇਟੀ ਨੇ, ਸਾਰੇ ਫ਼ਿਰਕਿਆਂ ਦੇ ਨੁਮਾਇੰਦਿਆਂ ਨੇ, ਸਾਧੂਆਂ–ਸੰਤਾਂ ਨੇ ਬਹੁਤ ਹੀ ਸੰਤੁਲਤ ਤੇ ਸੰਜਮ ਨਾਲ ਬਿਆਨ ਦਿੱਤੇ ਸਨ।

 

 

ਅਦਾਲਤ ਦੀ ਮਾਣ–ਮਰਿਆਦਾ ਬਾਰੇ ਬੋਲਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਮੈਨੂੰ ਉਹ ਦਿਨ ਚੰਗੀ ਤਰ੍ਹਾਂ ਚੇਤੇ ਹੈ। ਜਦੋਂ ਵੀ ਉਸ ਦਿਨ ਨੂੰ ਚੇਤੇ ਕਰਦਾ ਹਾਂ, ਮਨ ਖ਼ੁਸ਼ ਹੁੰਦਾ ਹੇ। ਨਿਆਂਪਾਲਿਕਾ ਦਾ ਆਦਰ–ਮਾਣ ਬਰਕਰਾਰ ਰੱਖਿਆ ਗਿਆ ਤੇ ਕਦੇ ਵੀ ਤਣਾਅ ਵਾਲਾ ਮਾਹੌਲ ਨਹੀਂ ਬਣਨ ਦਿੱਤਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PM Modi tells about Ayodhya case in Mann Ki Baat first time