ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੈਨੇਡਾ ’ਚ ਭਾਰਤੀ ਵਿਦਿਆਰਥੀਆਂ ਦੀ ਮਦਦ ਲਈ PM ਮੋਦੀ ਵੱਲੋਂ ਧੰਨਵਾਦ

ਕੈਨੇਡਾ ’ਚ ਭਾਰਤੀ ਵਿਦਿਆਰਥੀਆਂ ਦੀ ਮਦਦ ਲਈ PM ਮੋਦੀ ਵੱਲੋਂ ਧੰਨਵਾਦ

ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਕੱਲ੍ਹ ਮੰਗਲਵਾਰ ਸ਼ਾਮੀਂ ਕੈਨੇਡਾ ਦੇ ਪ੍ਰਧਾਨ ਮੰਤਰੀ ਮਹਾਮਹਿਮ ਜਸਟਿਨ ਟਰੂਡੋ ਨਾਲ ਫ਼ੋਨ ’ਤੇ ਗੱਲਬਾਤ ਕੀਤੀ।

 

 

ਦੋਵੇਂ ਆਗੂਆਂ ਨੇ ਕੋਵਿਡ–19 ਦੀ ਵਿਸ਼ਵ–ਪੱਧਰੀ ਮਹਾਮਾਰੀ ਨਾਲ ਸਬੰਧੀ ਦੁਨੀਆ ਦੀ ਮੌਜੂਦਾ ਸਥਿਤੀ ਬਾਰੇ ਵਿਚਾਰ–ਵਟਾਂਦਰਾ ਕੀਤਾ। ਉਨ੍ਹਾਂ ਕੌਮਾਂਤਰੀ ਇੱਕਸੁਰਤਾ ਤੇ ਤਾਲਮੇਲ, ਸਪਲਾਈ–ਲੜੀਆਂ ਨੂੰ ਕਾਇਮ ਰੱਖਣ ਤੇ ਖੋਜ ਗਤੀਵਿਧੀਆਂ ’ਚ ਆਪਸੀ ਤਾਲਮੇਲ ਬਣਾ ਕੇ ਰੱਖਣ ਦੇ ਮਹੱਤਵ ’ਤੇ ਸਹਿਮਤੀ ਪ੍ਰਗਟਾਈ।

 

 

ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਕੈਨੇਡਾ ’ਚ ਮੌਜੂਦ ਭਾਰਤੀ ਨਾਗਰਿਕਾਂ, ਖ਼ਾਸ ਤੌਰ ’ਤੇ ਭਾਰਤੀ ਵਿਦਿਆਰਥੀਆਂ ਨੂੰ ਦਿੱਤੀ ਸਹਾਇਤਾ ਤੇ ਸਮਰਥਨ ਲਈ ਕੈਨੇਡਾ ਦੇ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ। ਪ੍ਰਧਾਨ ਮੰਤਰੀ ਟਰੂਡੋ ਨੇ ਭਾਰਤ ਵਿੱਚ ਕੈਨੇਡੀਅਨ ਨਾਗਰਿਕਾਂ ਲਈ ਭਾਰਤ ਸਰਕਾਰ ਵੱਲੋਂ ਦਿੱਤੀ ਗਈ ਮਦਦ ਦੀ ਸ਼ਲਾਘਾ ਕੀਤੀ।

 

 

ਪ੍ਰਧਾਨ ਮੰਤਰੀ ਨੇ ਭਰੋਸਾ ਦਿਵਾਇਆ ਕਿ ਫ਼ਾਰਮਾਸਿਊਟੀਕਲ ਖੇਤਰ ਵਿੱਚ ਭਾਰਤ ਦੀਆਂ ਉਤਪਾਦਕ ਸਮਰੱਥਾਵਾਂ, ਹਰ ਸੰਭਵ ਯੋਗਤਾ ਤੱਕ, ਕੈਨੇਡਾ ਸਮੇਤ ਵਿਸ਼ਵ ਦੇ ਨਾਗਰਿਕਾਂ ਦੀ ਮਦਦ ਲਈ ਉਪਲਬਧ ਰਹਿਣਗੀਆਂ।

 

 

ਦੋਵੇਂ ਆਗੂਆਂ ਨੇ ਸਹਿਮਤੀ ਪ੍ਰਗਟਾਈ ਕਿ ਭਾਰਤ ਤੇ ਕੈਨੇਡਾ ਵਿਚਾਲੇ ਭਾਈਵਾਲੀ ਇਸ ਵਿਸ਼ਵ–ਪੱਧਰੀ ਮਹਾਮਾਰੀ ਨਾਲ ਲੜਨ ਦੀਆਂ ਕੌਮਾਂਤਰੀ ਕੋਸ਼ਿਸ਼ਾਂ, ਖਾਸ ਤੌਰ ’ਤੇ ਕੋਵਿਡ–19 ਦੀ ਵੈਕਸੀਨ ਲੱਭਣ ਜਾਂ ਉਸ ਦੇ ਉਪਚਾਰਾਤਮਕ ਸਮਾਧਾਨਾਂ ਦੇ ਉਦੇਸ਼ ਨਾਲ ਖੋਜ ਤੇ ਤਕਨਾਲੋਜੀ ਵਿੱਚ ਤਾਲਮੇਲ ਰਾਹੀਂ ਅਰਥਪੂਰਨ ਯੋਗਦਾਨ ਪਾ ਸਕਦੀ ਹੈ

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PM Modi Thanks Canada for helping Indian Students