ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

PM ਮੋਦੀ ਅੱਜ ਸਵੇਰੇ 9 ਵਜੇ ਕਰਨਗੇ ਦੇਸ਼ ਨੂੰ ਸੰਬੋਧਨ

PM ਮੋਦੀ ਅੱਜ ਸਵੇਰੇ 9 ਵਜੇ ਕਰਨਗੇ ਦੇਸ਼ ਨੂੰ ਸੰਬੋਧਨ

ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅੱਜ ਸਵੇਰੇ 9 ਵਜੇ ਆਪਣੇ ਇੱਕ ਤਾਜ਼ਾ ਵਿਡੀਓ ਸੰਦੇਸ਼ ਰਾਹੀਂ ਰਾਸ਼ਟਰ ਨੂੰ ਸੰਬੋਧਨ ਕਰਨਗੇ। ਸ੍ਰੀ ਮੋਦੀ ਨੇ ਕੱਲ੍ਹ ਆਪਣੇ ਇੱਕ ਟਵੀਟ ਰਾਹੀਂ ਇਹ ਜਾਣਕਾਰੀ ਦਿੱਤੀ ਸੀ। ਸ੍ਰੀ ਮੋਦੀ ਨੇ ਅਜਿਹੇ ਹੀ ਇੱਕ ਸੰਦੇਸ਼ ਰਾਹੀਂ ਬੀਤੀ 24 ਮਾਰਚ ਨੂੰ ਦੇਸ਼ ’ਚ ਲੌਕਡਾਊਨ ਦਾ ਐਲਾਨ ਕੀਤਾ ਸੀ। ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਭਾਰਤ ’ਚ ਹੀ ਨਹੀਂ, ਲਗਭਗ ਸਾਰੇ ਦੇਸ਼ਾਂ ’ਚ ਆਮ ਨਾਗਰਿਕਾਂ ਦੇ ਆਪਣੇ ਘਰਾਂ ’ਚੋਂ ਬਾਹਰ ਨਿੱਕਲਣ ’ਤੇ ਪਾਬੰਦੀ ਲਾ ਦਿੱਤੀ ਹੈ।

 

 

ਕੋਰੋਨਾ ਵਾਇਰਸ ਦੌਰਾਨ ਕੱਲ੍ਹ ਸ੍ਰੀ ਮੋਦੀ ਨੇ ਆਪਣੇ ਟਵੀਟ ਰਾਹੀਂ ਦੇਸ਼ ਵਾਸੀਆਂ ਨੂੰ ਦੱਸਿਆ ਕਿ ਉਹ ਸ਼ੁੱਕਰਵਾਰ ਸਵੇਰੇ 9:00 ਵਜੇ ਰਾਸ਼ਟਰ ਨੂੰ ਸੰਬੋਧਨ ਕਰਨਗੇ। ਸ੍ਰੀ ਮੋਦੀ ਦਾ ਇਹ ਟਵੀਟ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਲੌਕਡਾਊਨ ਬਾਰੇ ਵਿਡੀਓ ਕਾਨਫ਼ਰੰਸਿੰਗ ਰਾਹੀਂ ਗੱਲਬਾਤ ਤੋਂ ਬਾਅਦ ਆਇਆ ਸੀ।

 

 

ਦੇਸ਼ ਦੇ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਗੱਲਬਾਤ ਦੌਰਾਨ ਰਾਜਾਂ ਨੇ ਕੇਂਦਰ ਸਰਕਾਰ ਤੋਂ ਮੈਡੀਕਲ ਕਿੱਟ, ਬਕਾਇਆ ਰਕਮਾਂ ਦੇ ਨਾਲ ਹੀ ਆਰਥਿਕ ਮਦਦ ਦੀ ਮੰਗ ਵੀ ਕੀਤੀ ਸੀ। ਇਸ ਦੇ ਨਾਲ ਹੀ ਰਾਜਾਂ ਨੇ ਕੇਂਦਰ ਤੋਂ ਇਹ ਵੀ ਪੁੱਛਿਆ ਸੀ ਕਿ ਲੌਕਡਾਊਨ ਕਦ ਤੱਕ ਲਾਗੂ ਰਹੇਗਾ?

 

 

ਕੱਲ੍ਹ ਦੀ ਇਸ ਉੱਚ–ਪੱਧਰੀ ਗੱਲਬਾਤ ਤੋਂ ਤਾਂ ਇਹੋ ਸੰਕੇਤ ਮਿਲੇ ਸਨ ਕਿ ਲੌਕਡਾਊਨ ਦੀਆਂ ਸ਼ਰਤਾਂ ਨੂੰ 15 ਅਪ੍ਰੈਲ ਤੋਂ ਬਾਅਦ ਇੱਕਦਮ ਨਹੀਂ, ਸਗੋਂ ਹੌਲੀ–ਹੌਲੀ ਪੜਾਅਵਾਰ ਖ਼ਤਮ ਕੀਤਾ ਜਾਵੇਗਾ। ਅੱਜ ਦੇ ਸੰਦੇਸ਼ ਵਿੱਚ ਸ਼ਾਇਦ ਪ੍ਰਧਾਨ ਮੰਤਰੀ ਅਜਿਹਾ ਕੋਈ ਸੰਕੇਤ ਦੇਣ ਕਿ ਲੌਕਡਾਊਨ ਕਦੋਂ ਤੱਕ ਚੱਲੇਗਾ।

 

 

ਸ੍ਰੀ ਮੋਦੀ ਅਜਿਹਾ ਵੀ ਕਹਿ ਸਕਦੇ ਹਨ ਕਿ ਲੋਕਾਂ ਨੇ ਜਿਵੇਂ ਅੱਗੇ ਵਧ ਕੇ ਲੌਕਡਾਉਨ ਦੀ ਪਾਲਣਾ ਕੀਤੀ ਹੈ, ਤਿਵੇਂ ਹੀ ਬਾਕੀ ਦੇ ਦਿਨਾਂ ’ਚ ਵੀ ਉਹ ਇੰਝ ਹੀ ਪਾਲਣਾ ਕਰਨ ਤੇ ਖੌਫ਼ਜ਼ਦਾ ਨਾ ਹੋਣ। ਅੱਜ ਦੇ ਸੰਦੇਸ਼ ਵਿੱਚ ਲੌਕਡਾਊਨ ਨੂੰ ਅੱਗੇ ਵਧਾਉਣ ਬਾਰੇ ਕੋਈ ਗੱਲਬਾਤ ਸ਼ਾਇਦ ਨਾ ਕੀਤੀ ਜਾਵੇ ਕਿਉਂਕਿ ਸਰਕਾਰ ਇਹ ਸਪੱਸ਼ਟ ਕਰ ਚੁੱਕੀ ਹੈ ਕਿ ਲੌਕਡਾਊਨ ਨੂੰ ਅੱਗੇ ਵਧਾਉਣ ਦਾ ਉਸ ਦਾ ਕੋਈ ਇਰਾਦਾ ਨਹੀਂ ਹੈ।

 

 

ਸ੍ਰੀ ਮੋਦੀ ਖਾਣ–ਪੀਣ ਤੇ ਜ਼ਰੂਰੀ ਸਾਮਾਨ ਦੀ ਆਵਾਜਾਈ ਯਕੀਨੀ ਬਣਾਉਣ ਲਈ ਕੱਲ੍ਹ ਹੀ ਮੁੱਖ ਮੰਤਰੀਆਂ ਨੂੰ ਹਦਾਇਤ ਕਰ ਚੁੱਕੇ ਹਨ। ਉਹ ਆਮ ਲੋਕਾਂ ਦੀਆਂ ਇਸ ਸਬੰਧੀ ਪਰੇਸ਼ਾਨੀਆਂ ਬਾਰੇ ਵੀ ਕੋਈ ਗੱਲ ਕਰ ਸਕਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PM Modi to address the Nation at 9 AM