ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਧਾਰਾ 370 ਖ਼ਤਮ ਹੋਣ ਪਿੱਛੋਂ PM ਮੋਦੀ ਛੇਤੀ ਕਰ ਸਕਦੇ ਨੇ ਦੇਸ਼ ਨੂੰ ਸੰਬੋਧਨ

ਧਾਰਾ 370 ਖ਼ਤਮ ਹੋਣ ਪਿੱਛੋਂ PM ਮੋਦੀ ਛੇਤੀ ਕਰ ਸਕਦੇ ਨੇ ਦੇਸ਼ ਨੂੰ ਸੰਬੋਧਨ

ਜੰਮੂ–ਕਸ਼ਮੀਰ ’ਚੋਂ ਧਾਰਾ 370 ਦੇ ਕੁਝ ਹਿੱਸੇ ਅਤੇ ਧਾਰਾ 35–ਏ ਖ਼ਤਮ ਕਰਨ ਤੇ ਉਸ ਨੂੰ ਕੇਂਦਰ ਸ਼ਾਸਤ ਪ੍ਰਦੇਸ਼ (UT) ਦਾ ਦਰਜਾ ਦੇਣ ਦੇ ਐਲਾਨ ਤੋਂ ਬਾਅਦ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਬਹੁਤ ਛੇਤੀ ਅੱਜ ਰਾਸ਼ਟਰ ਨੂੰ ਸੰਬੋਧਨ ਕਰ ਸਕਦੇ ਹਨ। ਜੰਮੂ–ਕਸ਼ਮੀਰ ਬਾਰੇ ਕੇਂਦਰ ਸਰਕਾਰ ਦਾ ਇਹ ਫ਼ੈਸਲਾ ਬਹੁਤ ਵੱਡਾ ਤੇ ਅਹਿਮ ਹੈ।

 

 

ਸ੍ਰੀ ਮੋਦੀ ਇਹ ਸੰਬੋਧਨ ਆਉਣ ਵਾਲੇ ਕੱਲ੍ਹ ਨੂੰ ਵੀ ਕਰ ਸਕਦੇ ਹਨ – ਭਾਵ ਉਹ ਅਜਿਹਾ ਛੇਤੀ ਕਰਨਗੇ। ਇਹ ਜਾਣਕਾਰੀ ਸੂਤਰਾਂ ਨੇ ਦਿੱਤੀ ਹੈ। ਉਹ ਆਪਣੇ ਇਸ ਸੰਬੋਧਨ ਦੌਰਾਨ ਜੰਮੂ–ਕਸ਼ਮੀਰ ਬਾਰੇ ਲਏ ਵੱਡੇ ਫ਼ੈਸਲਿਆਂ ਬਾਰੇ ਕੋਈ ਵਿਆਖਿਆ ਕਰ ਸਕਦੇ ਹਨ ਤੇ ਆਮ ਜਨਤਾ ਨੂੰ ਥੋੜ੍ਹਾ ਵਿਸਥਾਰਪੂਰਬਕ ਜਾਣਕਾਰੀ ਦੇ ਸਕਦੇ ਹਨ।

 

 

ਚੇਤੇ ਰਹੇ ਕਿ ਕੱਲ੍ਹ ਸੋਮਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਧਾਰਾ 370 ਖ਼ਤਮ ਕਰਨ ਬਾਰੇ ਇੱਕ ਪ੍ਰਸਤਾਵ ਰਾਜ ਸਭਾ ’ਚ ਪੇਸ਼ ਕੀਤਾ ਸੀ। ਇਸੇ ਧਾਰਾ ਅਧੀਨ ਜੰਮੂ–ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਹਾਸਲ ਸੀ।

 

 

ਕੱਲ੍ਹ ਜਦੋਂ ਸ੍ਰੀ ਅਮਿਤ ਸ਼ਾਹ ਸੰਸਦ ’ਚ ਆਏ ਸਨ; ਤਦ ਉਨ੍ਹਾਂ ਉਨ੍ਹਾਂ ਦੇ ਹੱਥ ਵਿੱਚ ਇੱਕ ਦਸਤਾਵੇਜ਼ ਸੀ; ਜਿਸ ਉੱਤੇ ਮੀਡੀਆ ਦੇ ਬਹੁਤ ਸਾਰੇ ਕੈਮਰਿਆਂ ਨੇ ਜ਼ੂਮ ਕੀਤਾ; ਉਸ ਉੱਤੇ ਲਿਖਿਆ ਸੀ ‘ਟੌਪ ਸੀਕਰੇਟ’ (ਬਹੁਤ ਉੱਚ–ਪੱਧਰੀ ਭੇਤ)। ਉਸ ਦਸਤਾਵੇਜ਼ ਦੇ ਤਿੰਨ ਸੈਕਸ਼ਨ ਸਨ; ਜਿਨ੍ਹਾਂ ਉੱਤੇ ਲਿਖਿਆ ਸੀ – ‘ਸੰਵਿਧਾਨਕ’, ‘ਸਿਆਸੀ’ ਤੇ ‘ਕਾਨੂੰਨ ਅਤੇ ਵਿਵਸਥਾ’

 

 

ਦੱਸਿਆ ਜਾਂਦਾ ਹੈ ਕਿ ਇਸ ਦਸਤਾਵੇਜ਼ ਉੱਤੇ ਜੰਮੂ–ਕਸ਼ਮੀਰ ਦੇ ਰਾਜਪਾਲ ਸੱਤਿਆਪਾਲ ਮਲਿਕ ਦੇ ਨਾਲ–ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਆਦਿੱਤਿਆ ਨਾਥ ਜੋਗੀ ਅਤੇ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਵੀ ਗੱਲਬਾਤ ਕਰਨ ਦੀ ਗੱਲ ਲਿਖੀ ਗਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PM Modi to address the Nation today after abrogation of Section 370