ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੂਰਬੀ ਆਰਥਿਕ ਫੋਰਮ ’ਚ ਮੁੱਖ ਮਹਿਮਾਨ ਬਣਨ ਲਈ ਰੂਸ ਦਾ PM ਮੋਦੀ ਨੂੰ ਸੱਦਾ

ਕਿਰਗਿਸਤਾਨ ਦੀ ਰਾਜਧਾਨੀ ਬਿਸ਼ਕੇਕ ਚ ਹੋਏ ਐਸਸੀਓ ਸਿਖਰ ਸੰਮੇਲਮ ਤੋਂ ਵੱਖ ਪੀਐਮ ਮੋਦੀ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵਿਚਾਲੇ ਮੁਲਾਕਾਤ ਹੋਈ। ਇਸ ਮੌਕੇ ਪੀਐਮ ਮੋਦੀ ਨੇ ਪੁਤਿਨ ਤੋਂ ਕਿਹਾ, ਅਮੇਠੀ ਚ ਰਾਇਫ਼ਲ ਯੂਨਿਟ ਲਗਾਉਣ ਲਈ ਤੁਹਾਡੀ ਮਦਦ ਕਰਨ ਨੂੰ ਲੈ ਕੇ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ।

 

ਬੈਠਕ ਮਗਰੋਂ ਵਿਦੇਸ਼ ਸਕੱਤਰ ਵਿਜੇ ਗੋਖਲੇ ਨੇ ਪੱਤਰਕਾਰਾਂ ਨੂੰ ਕਿਹਾ ਕਿ ਰਾਸ਼ਟਰਪਤੀ ਪੁਤਿਨ ਨੇ ਸਤੰਬਰ ਦੀ ਸ਼ੁਰੂਆਤ ਚ ਰੂਸ ਦੇ ਵਲਾਦਿਵੋਸਤੋਕ ਚ ਹੋਣ ਵਾਲੇ ਪੂਰਬੀ ਆਰਥਿਕ ਫੋਰਮ ਚ ਮੁੱਖ ਮਹਿਮਾਨ ਵਜੋਂ ਪੀਐਮ ਮੋਦੀ ਨੂੰ ਸੱਦਾ ਦਿੱਤਾ ਹੈ ਤੇ ਪੀਐਮ ਮੋਦੀ ਨੇ ਇਹ ਸੱਦਾ ਸਵੀਕਾਰ ਕਰ ਲਿਆ ਹੈ।

 

ਮੋਦੀ ਅਤੇ ਪੁਤਿਨ ਵਿਚਾਲੇ ਹੋਈ ਮੁਲਾਕਾਤ ਬਾਰੇ ਗੋਖਲੇ ਨੇ ਕਿਹਾ ਕਿ ਦੋਨਾਂ ਵਿਚਾਲੇ ਕਿਸੇ ਵੀ ਆਲਮੀ ਜਾਂ ਖੇਤਰੀ ਮੁੱਦੇ ਤੇ ਕੋਈ ਵੀ ਚਰਚਾ ਨਹੀਂ ਹੋਈ ਕਿਉਂਕਿ ਪੂਰਾ ਧਿਆਨ ਇਸ ਗੱਲ ਤੇ ਸੀ ਕਿ ਅਗਲੇ ਸਾਲਾਨਾ ਸਿਖਰ ਸੰਮੇਲਨ ਲਈ ਪੀਐਮ ਦੀ ਯਾਤਰਾ ਸਫ਼ਲ ਕਿਵੇਂ ਬਣਾਇਆ ਜਾਵੇ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PM Modi to be main guest at Eastern Economic Forum in Vladivostok Russia