ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੌਕਡਾਊਨ ਪੜਾਅਵਾਰ ਤਰੀਕੇ ਹਟਾਉਣ ਬਾਰੇ PM ਮੋਦੀ ਦੀ CMs ਨਾਲ ਮੀਟਿੰਗ ਅੱਜ

ਲੌਕਡਾਊਨ ਪੜਾਅਵਾਰ ਤਰੀਕੇ ਹਟਾਉਣ ਬਾਰੇ PM ਮੋਦੀ ਦੀ CMs ਨਾਲ ਮੀਟਿੰਗ ਅੱਜ

ਕੋਰੋਨਾ–ਲੌਕਡਾਊਨ ਨੂੰ ਪੜਾਅਵਾਰ ਤਰੀਕੇ ਨਾਲ ਹਟਾਉਣ ਦੌਰਾਨ ਆਰਥਿਕ ਗਤੀਵਿਧੀਆਂ ਵਧਾਉਣ ਉੱਤੇ ਜ਼ੋਰ ਦੇਣ ਲਈ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅੱਜ ਸੋਮਵਾਰ ਦੁਪਹਿਰ ਨੂੰ ਵੱਖੋ–ਵੱਖਰੇ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਵਿਡੀਓ ਕਾਨਫ਼ਰੰਸਿੰਗ ਰਾਹੀਂ ਗੱਲਬਾਤ ਕਰਨਗੇ। ਦੇਸ਼ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਸ਼ੁਰੂ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਦੀ ਮੁੱਖ ਮੰਤਰੀਆਂ ਨਾਲ ਇਹ 5ਵੀਂ ਮੀਟਿੰਗ ਹੋਵੇਗੀ।

 

 

ਪ੍ਰਧਾਨ ਮੰਤਰੀ ਦਫ਼ਤਰ ਨੇ ਕਿਹਾ ਕਿ ਵਿਡੀਓ ਕਾਨਫ਼ਰੰਸ ਸੋਮਵਾਰ ਦੁਪਹਿਰ ਤਿੰਨ ਵਜੇ ਸ਼ੁਰੂ ਹੋਵੇਗੀ। ਸਰਕਾਰ ਵਿੱਚ ਮੌਜੂਦ ਸੂਤਰਾਂ ਨੇ ਦੱਸਿਆ ਕਿ ਮੀਟਿੰਗ ਵਿੱਚ ਆਰਥਿਕ ਗਤੀਵਿਧੀਆਂ ਵਧਾਉਣ ਤੇ ਕੋਵਿਡ–19 ਦੇ ਰੈੱਡ ਜੋਨ ਨੂੰ ਆਰੈਂਜ ਜ਼ੋਨ ਜਾਂ ਗ੍ਰੀਨ ਜ਼ੋਨ ਵਿੱਚ ਤਬਦੀਲ ਕਰਨ ਦੀਆਂ ਕੋਸ਼ਿਸ਼ਾਂ ਵਧਾਉਣ ਉੱਤੇ ਜ਼ੋਰ ਦਿੱਤਾ ਜਾਵੇਗਾ।

 

 

ਸੂਤਰਾਂ ਨੇ ਕਿਹਾ ਕਿ ਮੀਟਿੰਗ ਵਿੱਚ ਭਾਗ ਲੈਣ ਵਾਲੇ ਮੁੱਖ ਮੰਤਰੀਆਂ ਨੂੰ ਗੱਲਬਾਤ ਦੌਰਾਨ ਆਪਣੇ ਵਿਚਾਰ ਰੱਖਣ ਦਾ ਮੌਕਾ ਮਿਲੇਗਾ। ਪ੍ਰਧਾਨ ਮੰਤਰੀ ਵੱਲੋਂ ਮੁੱਖ ਮੰਤਰੀਆਂ ਨਾਲ ਪਿਛਲੀ ਵਾਰ 27 ਅਪ੍ਰੈਲ ਲੂੰ ਗੱਲਬਾਤ ਕੀਤੇ ਜਾਣ ਦੇ ਬਾਅਦ ਤੋਂ ਕੋਰੋਨਾ ਵਾਇਰਸ ਦੀ ਛੂਤ ਦੇ ਮਾਮਲਿਆਂ ਦੀ ਗਿਣਤੀ ਦੁੱਗਣੀ ਤੋਂ ਵੀ ਵੱਧ ਹੋ ਗਈ ਹੈ; ਜੋ 28,000 ਦੇ ਅੰਕੜੇ ਤੋਂ ਵਧ ਕੇ ਲਗਭਗ 63,000 ਉੱਤੇ ਚਲਾ ਗਈ ਹੈ।

 

 

ਮੀਟਿੰਗ ਦੇ ਕੁਝ ਦਿਨਾਂ ਪਿੱਛੋਂ ਕੇਂਦਰ ਸਰਕਾਰ ਨੇ ਲੌਕਡਾਊਨ ਦੀ ਮਿਆਦ ਦੋ ਹੋਰ ਹਫ਼ਤਿਆਂ ਲਈ 17 ਮਈ ਤੱਕ ਵਧਾ ਦਿੱਤੀ ਸੀ। ਭਾਵੇਂ ਆਰਥਿਕ ਗਤੀਵਿਧੀਆਂ ਵਿੱਚ ਲੋਕਾਂ ਦੀ ਆਵਾਜਾਈ ਵਿੱਚ ਕੁਝ ਹੋਰ ਛੋਟ ਦੇ ਦਿੱਤੀ ਗਈ।

 

 

ਇੱਥੇ ਵਰਨਣਯੋਗ ਹੈ ਕਿ ਦੇਸ਼ ਵਿੱਚ ਲੌਕਡਾਊਨ ਬੀਤੀ 25 ਮਾਰਚ ਤੋਂ ਲਾਗੂ ਹੈ। ਕਈ ਰਾਜਾਂ ਨੇ ਪਿੱਛੇ ਜਿਹੇ ਕਿਰਤ ਕਾਨੂੰਨ ਦੇ ਨਿਯਮਾਂ ਨੂੰ ਉਦਾਰ ਬਣਾਇਆ ਹੈ; ਤਾਂ ਜੋ ਦਫ਼ਤਰਾਂ / ਫ਼ੈਕਟਰੀਆਂ ਵਿੱਚ ਵੱਖੋ–ਵੱਖਰੀ ਸ਼ਿਫ਼ਟ ਵਿੱਚ ਕੰਮ ਕਰਵਾਉਣ ਜਾਂ ਸੀਮਤ ਗਿਣਤੀ ਵਿੱਚ ਕਾਮਿਆਂ ਨਾਲ ਉਦਯੋਗਿਕ ਗਤੀਵਿਧੀਆਂ ਵਿੱਚ ਤੇਜ਼ੀ ਲਿਆਂਦੀ ਜਾ ਸਕੇ।

 

 

ਸੂਤਰਾਂ ਮੁਤਾਬਕ ਸੋਮਵਾਰ ਦੀ ਮੀਟਿੰਗ ਵਿੱਚ ਲੌਕਡਾਊਨ ਪੜਾਅਵਾਰ ਤਰੀਕੇ ਨਾਲ ਹਟਾਉਣ ਅਧੀਨ ਪਾਬੰਦੀਆਂ ਵਿੱਚ ਹੋਰ ਜ਼ਿਆਦਾ ਛੋਟ ਦੇਣ ਉੱਤੇ ਵੀ ਚਰਚਾ ਹੋ ਸਕਦੀ ਹੈ। ਪਰ ਸਾਰੀਆਂ ਪਾਬੰਦੀਆਂ ਇੱਕੋ ਵਾਰ ਨਹੀਂ ਹਟਾਈਆਂ ਜਾ ਸਕਦੀਆਂ।

 

 

ਲੌਕਡਾਊਨ ਦਾ ਤੀਜਾ ਗੇੜ 17 ਮਈ ਨੂੰ ਖ਼ਤਮ ਹੋਣ ਤੋਂ ਕੁਝ ਹੀ ਦਿਨ ਪਹਿਲਾਂ ਇਹ ਮੀਟਿੰਗ ਹੋਣ ਵਾਲੀ ਹੈ। ਦੂਜਾ ਗੇੜ ਤਿੰਨ ਮਈ ਨੂੰ ਖ਼ਤਮ ਹੋਇਆ ਸੀ; ਜਦ ਕਿ ਪਹਿਲਾ ਗੇੜ 14 ਅਪ੍ਰੈਲ ਨੂੰ ਖ਼ਤਮ ਹੋਇਆ ਸੀ।

 

 

ਉੱਧਰ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਪਹਿਲਾਂ ਹੀ ਆਖ ਚੁੱਕੇ ਹਨ ਕਿ ਲੌਕਡਾਊਨ ਬਾਰੇ ਅਗਲਾ ਐਲਾਨ ਆਉਂਦੀ 16 ਮਈ ਭਾਵ ਸਨਿੱਚਰਵਾਰ ਨੂੰ ਕੀਤਾ ਜਾਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PM Modi to discuss lockdown exit plan with CMs at today s meet