ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

PM ਮੋਦੀ ਅੱਜ ਜਾਣਗੇ ਝਾਰਖੰਡ ਦੇ 10 ਹਜ਼ਾਰ ‘ਦੇਸ਼–ਧਰੋਹੀਆਂ’ ਕੋਲ

PM ਮੋਦੀ ਅੱਜ ਜਾਣਗੇ ਝਾਰਖੰਡ ਦੇ 10 ਹਜ਼ਾਰ ‘ਦੇਸ਼–ਧਰੋਹੀਆਂ’ ਕੋਲ

ਝਾਰਖੰਡ ਵਿਧਾਨ ਸਭਾ ਚੋਣਾਂ ਦੇ ਦੂਜੇ ਗੇੜ ਦੀ ਵੋਟਿੰਗ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਮੰਗਲਵਾਰ ਨੂੰ ਖੂੰਟੀ ਵਿਖੇ ਚੋਣ ਰੈਲੀ ਨੂੰ ਸੰਬੋਧਨ ਕਰਨਗੇ। ਉਨ੍ਹਾਂ ਦੀ ਚੋਣ ਰੈਲੀ ਸਵੇਰੇ 11 ਵਜੇ ਸ਼ੁਰੂ ਹੋਵੇਗੀ। ਖੂੰਟੀ ਤੋਂ ਭਾਜਪਾ ਨੇ ਰਘੁਵਰ ਦਾਸ ਵਜ਼ਾਰਤ ’ਚ ਮੰਤਰੀ ਰਹੇ ਨੀਲਕੰਠ ਸਿੰਘ ਮੁੰਡਾ ਨੂੰ ਮੁੜ ਉਮੀਦਵਾਰ ਬਣਾਇਆ ਹੈ।

 

 

ਖੂੰਟੀ ਝਾਰਖੰਡ ਦਾ ਉਹੀ ਆਦਿਵਾਸੀ ਇਲਾਕਾ ਹੈ, ਜਿੱਥੇ ਜੂਨ 2017 ਤੋਂ ਲੈ ਕੇ ਜੁਲਾਈ 2018 ਤੱਕ ਲਗਭਗ 10,000 ਲੋਕਾਂ ਵਿਰੁੱਧ ਦੇਸ਼–ਧਰੋਹ ਦੇ ਕੇਸ ਦਰਜ ਕੀਤੇ ਗਏ ਸਨ। ਪ੍ਰਾਪਤ ਜਾਣਕਾਰੀ ਮੁਤਾਬਕ ਇਹ ਸਾਰੇ ਆਦਿਵਾਸੀ ਸਮਾਜ ਨਾਲ ਸਬੰਧ ਰੱਖਣ ਵਾਲੇ ਲੋਕ ਹਨ ਤੇ ਉਨ੍ਹਾਂ ਵਿਰੁੱਧ ਕਾਨੂੰਨ–ਵਿਵਸਥਾ ਭੰਗ ਕਰਨ ਦੇ ਦੋਸ਼ ਹੇਠ ਮਾਮਲੇ ਦਰਜ ਹੋਏ ਸਨ।

 

 

ਦਰਅਸਲ, ਇੱਥੋਂ ਦੇ ਆਦਿਵਾਸੀਆਂ ਨੇ ਸਰਕਾਰ ਵਿਰੁੱਧ ਆਵਾਜ਼ ਬੁਲੰਦ ਕਰਨ ਲਈ ਆਪਣੀ ਪੱਥਲਗੜੀ ਰਵਾਇਤ ਦੀ ਵਰਤੋਂ ਕਰਦਿਆਂ ਪਿੰਡਾਂ ਦੇ ਬਾਹਰ ਵੱਡੇ–ਵੱਡੇ ਪੱਥਰ ਖੜ੍ਹੇ ਕੀਤੇ ਸਨ ਤੇ ਉਨ੍ਹਾਂ ਉੱਤੇ ਪੱਥਲਗੜੀ ਵਿੱਚ ਮਿਲੇ ਆਪਣੇ ਆਪਣੇ ਅਧਿਕਾਰਾਂ ਦਾ ਜ਼ਿਕਰ ਕੀਤਾ ਸੀ। ਪਰ ਸੰਵਿਧਾਨ ਦੀ ਪੰਜਵੀਂ ਅਨੁਸੂਚੀ ਵਿੱਚ ਮਿਲੇ ਅਧਿਕਾਰਾਂ ਅਧੀਨ ਆਦਿਵਾਸੀ ਖੇਤਰਾਂ ਵਿੱਚ ਸੰਸਦ ਜਾਂ ਵਿਧਾਨ ਸਭਾ ਦਾ ਕੋਈ ਵੀ ਆਮ ਕਾਨੂੰਨ ਲਾਗੂ ਨਹੀਂ ਹੁੰਦਾ।

 

 

ਨਾਲ ਹੀ ਇਨ੍ਹਾਂ ਖੇਤਰਾਂ ਵਿੱਚ ਗ਼ੈਰ–ਰਵਾਇਤੀ ਵਿਅਕਤੀਆਂ ਦੇ ਮੌਲਿਕ ਅਧਿਕਾਰ ਲਾਗੂ ਨਹੀਂ ਹੁੰਦੇ। 'ਇੰਡੀਆ ਟੂਡੇ' ਦੀ ਰਿਪੋਰਟ ਮੁਤਾਬਕ ਆਦਿਵਾਸੀ ਇਲਾਕਿਆਂ ਵਿੱਚ ਗ਼ੈਰ–ਰਵਾਇਤੀ ਲੋਕਾਂ ਦੇ ਘੁੰਮਣ–ਫਿਰਨ, ਰੁਜ਼ਗਾਰ–ਕਾਰੋਬਾਰ ਕਰਨ ਉੱਤੇ ਵੀ ਮੁਕੰਮਲ ਪਾਬੰਦੀ ਹੈ।

 

 

ਦਰਅਸਲ, ਇਹ ਆਦਿਵਾਸੀ ਲੋਕ ਇਨ੍ਹਾਂ ਪੱਥਰਾਂ ਉੱਤੇ ਆਪਣੇ ਕੁਰਸੀਨਾਮੇ ਤੇ ਪੁਰਖਿਆਂ ਦੇ ਅਕਾਲ ਚਲਾਣੇ ਤੋਂ ਬਾਅਦ ਉਨ੍ਹਾਂ ਦੀਆਂ ਯਾਦਾਂ ਸਾਂਭ ਕੇ ਰੱਖਦੇ ਸਨ ਪਰ ਜਿਵੇਂ ਹੀ ਆਦਿਵਾਸੀਆਂ ਨੂੰ ਲੱਗਾ ਕਿ ਉਨ੍ਹਾਂ ਦੀ ਜ਼ਮੀਨ ਖੁੱਸਣ ਵਾਲੀ ਹੈ, ਉਨ੍ਹਾਂ ਬਾਗ਼ੀ ਸੁਰ ਅਪਣਾ ਲਏ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PM Modi to go in Jharkhand s 10 thousand traitors area