ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

PM ਮੋਦੀ ਅੱਜ ਕਰਨਗੇ ਵਿਦਿਆਰਥੀਆਂ ਨਾਲ ਪ੍ਰੀਖਿਆਵਾਂ ਬਾਰੇ ਗੱਲਬਾਤ

PM ਮੋਦੀ ਅੱਜ ਕਰਨਗੇ ਵਿਦਿਆਰਥੀਆਂ ਨਾਲ ਪ੍ਰੀਖਿਆਵਾਂ ਬਾਰੇ ਗੱਲਬਾਤ

ਅਗਲੀਆਂ ਬੋਰਡ ਤੇ ਦਾਖ਼ਲਾ ਪ੍ਰੀਖਿਆਵਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅੱਜ ਦੇਸ਼ ਦੇ ਵਿਦਿਆਰਥੀਆਂ ਤੇ ਵਿਦਿਆਰਥਣਾਂ ਨਾਲ ਗੱਲਬਾਤ ਕਰਨਗੇ। ਰਾਜਧਾਨੀ ਦਿੱਲੀ ਦੇ ਤਾਲਕਟੋਰਾ ਇਨਡੋਰ ਸਟੇਡੀਅਮ ’ਚ ਪ੍ਰਧਾਨ ਮੰਤਰੀ ਅੱਜ ਵਿਦਿਆਰਥੀਆਂ ਨਾਲ ‘ਪਰੀਕਸ਼ਾ ਪੇ ਚਰਚਾ’ ਕਰਨਗੇ।

 

 

ਇਸ ਸਮਾਰੋਹ ਦੀ ਸ਼ੁਰੂਆਤ ਸਵੇਰੇ 11 ਵਜੇ ਹੋਵੇਗੀ; ਜਿਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪ੍ਰੀਖਿਆਵਾਂ ਦਾ ਤਣਾਅ ਦੂਰ ਕਰਨ ਬਾਰੇ ਵਿਦਿਆਰਥੀਆਂ ਤੇ ਅਧਿਆਪਕਾਂ ਨਾਲ ਗੱਲਬਾਤ ਕਰਨਗੇ।

 

 

ਵਿਦਿਆਰਥੀਆਂ ਅਤੇ ਅਧਿਆਪਕਾਂ ਤੋਂ ਇਲਾਵਾ ਬੱਚਿਆਂ ਦੇ ਮਾਪੇ ਵੀ ਇਸ ਪ੍ਰੋਗਰਾਮ ਦਾ ਹਿੱਸਾ ਹੋਣਗੇ। ਇਸ ਵਾਰ ਖ਼ਾਸ ਤੌਰ ’ਤੇ ਦਿਵਯਾਂਗ ਵਿਦਿਆਰਥੀਆਂ ਨੂੰ ਪ੍ਰਧਾਨ ਮੰਤਰੀ ਨਾਲ ਆਪਣੇ ‘ਮਨ ਕੀ ਬਾਤ’ ਕਹਿਣ ਤੇ ਪ੍ਰਸ਼ਨ ਪੁੱਛਣ ਦਾ ਮੌਕਾ ਮਿਲੇਗਾ। ਇਸ ਪ੍ਰੋਗਰਾਮ ’ਚ ਲਗਭਗ 2,000 ਵਿਦਿਆਰਥੀ ਤੇ ਅਧਿਆਪਕ ਹਿੱਸਾ ਲੈਣਗੇ; ਜਿਨ੍ਹਾਂ ਵਿੱਚੋਂ 1,050 ਵਿਦਿਆਰਥੀਆਂ ਦੀ ਚੋਣ ਲੇਖ–ਮੁਕਾਬਲੇ ਰਾਹੀਂ ਕੀਤੀ ਗਈ ਹੈ।

 

 

ਪ੍ਰੋਗਰਾਮ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਈ ਟਵੀਟ ਕੀਤੇ ਹਨ। ਉਨ੍ਹਾਂ ਆਪਣੇ ਪਹਿਲੇ ਟਵੀਟ ’ਚ ਲਿਖਿਆ ਕਿ – ਇੱਕ ਵਾਰ ਫਿਰ ਅਸੀਂ ਪ੍ਰੀਖਿਆਵਾਂ ਨਾਲ ਜੁੜੇ ਵਿਸ਼ਿਆਂ, ਖ਼ਾਸ ਤੌਰ ’ਤੇ ‘ਪ੍ਰੀਖਿਆ ਦੌਰਾਨ ਅਸੀਂ ਕਿਵੇਂ ਖ਼ੁਸ਼ ਤੇ ਤਣਾਅ–ਮੁਕਤ ਰਹੀਏ’ ਬਾਰੇ ਨਿੱਠ ਕੇ ਗੱਲਬਾਤ ਕਰਾਂਗੇ। ਮੈਂ ਤੁਹਾਨੂੰ ਸਭਨਾਂ ਨੂੰ ‘ਪਰੀਕਸ਼ਾ ਪੇ ਚਰਚਾ 2020’ ’ਚ ਸ਼ਾਮਲ ਹੋਣ ਲਈ ਸੱਦਾ ਦਿੰਦਾ ਹਾਂ।

 

 

ਇੱਕ ਹਰ ਟਵੀਟ’ਚ ਸ੍ਰੀ ਮੋਦੀ ਨੇ ਲਿਖਿਆ ਹੈ ਕਿ – ‘ਡਿਸਕਸ਼ਨ ਆੱਨ ਐਗਜ਼ਾਮ, ਐਗਜ਼ਾਮ ਵਰੀਅਰਜ਼ ਅਤੇ ਪਰੀਕਸ਼ਾ ਪੇ ਚਰਚਾ ਉਸ ਜਤਨ ਦਾ ਹਿੱਸਾ ਹੈ, ਜਿਜਸ ਵਿੱਚ ਅਸੀਂ ਵਿਦਿਆਰਥੀਆਂ ਨੂੰ ਸਮਰਥਨ ਦਿੰਦੇ ਹਾਂ ਤੇ ਉਨ੍ਹਾਂ ਨੂੰ ਭਰੋਸਾ ਦਿਵਾਉਂਦੇ ਹਾਂ। ਅਸੀਂ ਸਾਰੇ ਉਸ ਵੇਲੇ ਉਨ੍ਹਾਂ ਨਾਲ ਹਾਂ, ਜਦੋਂ ਉਹ ਪਰੀਕਸ਼ਾ ਦੀਆਂ ਤਿਆਰੀਆਂ ਕਰ ਰਹੇ ਹਨ। ਤੁਹਾਡੇ ਨਾਲ ਸੋਮਵਾਰ ਨੂੰ ਪਰੀਕਸ਼ਾ ਪੇ ਚਰਚਾ 2020 ਉੱਤੇ ਗੱਲਬਾਤ ਹੋਵੇਗੀ।’

 

 

‘ਪਰੀਕਸ਼ਾ ਪੇ ਚਰਚਾ’ ਸਮਾਰੋਹ ਦਾ ਇਹ ਤੀਜਾ ਸੈਸ਼ਨ ਹੈ। ਪਹਿਲਾ ਸੈਸ਼ਨ 16 ਫ਼ਰਵਰੀ, 2018 ਨੂੰ ਹੋਇਆ ਸੀ ਤੇ ਦੂਜਾ ਸੈਸ਼ਨ 29 ਜਨਵਰੀ, 2019 ਨੂੰ ਹੋਇਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PM Modi to have Pariksha Pe Charcha with Students