ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੱਜ ‘ਕੌਮਾਂਤਰੀ ਮਹਿਲਾ ਦਿਵਸ’ ਮੌਕੇ PM ਮੋਦੀ ਕਰਨਗੇ ਨਾਰੀ–ਸ਼ਕਤੀ ਨਾਲ ਗੱਲਬਾਤ

ਅੱਜ ‘ਕੌਮਾਂਤਰੀ ਮਹਿਲਾ ਦਿਵਸ’ ਮੌਕੇ PM ਮੋਦੀ ਕਰਨਗੇ ਨਾਰੀ–ਸ਼ਕਤੀ ਨਾਲ ਗੱਲਬਾਤ

ਅੱਜ 8 ਮਾਰਚ ਹੈ ਤੇ ਇਸ ਦਿਨ ‘ਕੌਮਾਂਤਰੀ ਮਹਿਲਾ ਦਿਵਸ’ ਮਨਾਇਆ ਜਾਂਦਾ ਹੈ। ਇਸ ਮੌਕੇ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅੱਜ ਨਵੀਂ ਦਿੱਲੀ ’ਚ ਲੋਕ ਕਲਿਆਣ ਮਾਰਗ ਸਥਿਤ ਆਪਣੀ ਅਧਿਕਾਰਤ ਰਿਹਾਇਸ਼ਗਾਹ ਵਿਖੇ ਨਾਰੀ ਸ਼ਕਤੀ ਪੁਰਸਕਾਰ–ਪ੍ਰਾਪਤ ਹਸਤੀਆਂ ਨਾਲ ਗੱਲਬਾਤ ਕਰਨਗੇ।

 

 

ਇਸ ਦੌਰਾਨ ਉਹ ਔਰਤਾਂ ਨੂੰ ਪ੍ਰੇਰਿਤ ਕਰਨ ਵਾਲੀਆਂ ਕਹਾਣੀਆਂ ਵੀ ਸੁਣਨਗੇ। ਅਧਿਕਾਰਤ ਸੂਤਰਾਂ ਦਾ ਕਹਿਣਾ ਹੈ ਕਿ ਇਹ ਦੋ–ਤਰਫ਼ਾ ਗੱਲਬਾਤ ਹੋਵੇਗੀ। ਇਸ ਤੋਂ ਪਹਿਲਾਂ ਇੱਕ ਹੋਰ ਪ੍ਰੋਗਰਾਮ ਵਿੱਚ ਰਾਸ਼ਟਰਪਤੀ ਸ੍ਰੀ ਰਾਮਨਾਥ ਕੋਵਿੰਦ ਰਾਸ਼ਟਰਪਤੀ ਭਵਨ ’ਚ ਨਾਰੀ–ਸ਼ਕਤੀ ਪੁਰਸਕਾਰ ਪ੍ਰਦਾਨ ਕਰਨਗੇ।

 

 

ਰਾਸ਼ਟਰੀ ਪੁਰਸਕਾਰ ਹਰ ਸਾਲ ਵਿਅਕਤੀਗਤ ਤੌਰ ਉੱਤੇ ਅਤੇ ਸਮੂਹਾਂ ਅਤੇ ਸੰਸਥਾਵਾਂ ਨੂੰ ਮਹਿਲਾ ਸਸ਼ੱਕਤੀਕਰਨ ਦੀ ਦਿਸ਼ਾ ਵਿੱਚ ਕੰਮ ਕਰਨ ਲਈ ਦਿੱਤਾ ਜਾਂਦਾ ਹੈ। ਇਹ ਪੁਰਸਕਾਰ ਖ਼ਾਸ ਤੌਰ ’ਤੇ ਕਮਜ਼ੋਰ ਅਤੇ ਹਾਸ਼ੀਏ ਉੱਤੇ ਰਹਿਣ ਵਾਲੀਆਂ ਔਰਤਾਂ ਲਈ ਆਸਾਧਾਰਣ ਕੰਮ ਕਰਨ ਲਈ ਦਿੱਤਾ ਜਾਂਦਾ ਹੈ।

 

 

ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਪਹਿਲੀ ਵਾਰ ਕੌਮਾਂਤਰੀ ਮਹਿਲਾ ਦਿਵਸ ਮੌਕੇ ਨਾਰੀ–ਸ਼ਕਤੀ ਪ੍ਰਤੀ ਆਦਰ–ਸਤਿਕਾਰ ਪ੍ਰਗਟਾਉਣ ਲਈ ਸੋਸ਼ਲ ਮੀਡੀਆ ਦੇ ਆਪਣੇ ਸਾਰੇ ਮਾਧਿਅਮ ਔਰਤਾਂ ਨੂੰ ਸਮਰਪਿਤ ਕਰਨਗੇ। ਖ਼ੁਦ ਔਰਤਾਂ ਅੱਜ ਐਤਵਾਰ ਨੂੰ ਸ੍ਰੀ ਮੋਦੀ ਦੇ ਸਾਰੇ ਸੋਸ਼ਲ ਮੀਡੀਆ ਪਲੇਟਫ਼ਾਰਮ ਆਪਰੇਟ ਕਰਨਗੀਆਂ।

 

 

ਚੇਤੇ ਰਹੇ ਕਿ ਸ੍ਰੀ ਮੋਦੀ ਨੇ ਸੋਮਵਾਰ ਨੂੰ ਇੱਕ ਟਵੀਟ ਰਾਹੀਂ ਆਖਿਆ ਸੀ ਕਿ ਉਹ ਸੋਸ਼ਲ ਮੀਡੀਆ ਛੱਡਣ ਬਾਰੇ ਸੋਚ ਰਹੇ ਹਨ ਪਰ ਇੱਕ ਦਿਨ ਬਾਅਦ ਹੀ ਮੰਗਲਵਾਰ ਨੂੰ ਉਨ੍ਹਾਂ ਦੱਸਿਆ ਸੀ ਕਿ 8 ਮਾਰਚ ਨੂੰ ਮਹਿਲਾ ਦਿਵਸ ਮੌਕੇ ਉਹ ਆਪਣਾ ਅਕਾਊਂਟ ਅਜਿਹੀਆਂ ਔਰਤਾਂ ਨੂੰ ਦੇਣਗੇ, ਜਿਨ੍ਹਾਂ ਦਾ ਜੀਵਨ ਸਾਨੂੰ ਪ੍ਰੇਰਿਤ ਕਰਦਾ ਹੈ।

 

 

ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਟਵਿਟਰ ’ਤੇ 5.34 ਕਰੋੜ, ਇੰਸਟਾਗ੍ਰਾਮ ਉੱਤੇ 3.54 ਕਰੋੜ ਅਤੇ ਫ਼ੇਸਬੁੱਕ ਉੱਤੇ 44,649,542 ਫ਼ਾਲੋਅਰਜ਼ ਹਨ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PM Modi to interact with Nari Shakti on the occasion of International Women s Day