ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੇਤਲੀ ਨੂੰ ਮੁੜ ਵਿਚਾਰਨ ਨੂੰ ਕਹਿ ਸਕਦੇ ਹਨ ਪੀਐਮ ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਤ ਕਰੀਬ 8:30 ਵਜੇ ਭਾਜਪਾ ਦੇ ਸੀਨੀਅਰ ਨੇਤਾ ਅਰੁਣ ਜੇਤਲੀ ਨੂੰ ਮਿਲਣ ਜਾ ਰਹੇ ਹਨ। ਨਿਊਜ਼ ਏਜੰਸੀ ਏਐਨਆਈ ਨੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਹੈ ਕਿ ਪ੍ਰਧਾਨ ਮੰਤਰੀ ਇਸ ਮੁਲਾਕਾਤ ਵਿੱਚ ਜੇਤਲੀ ਨੂੰ ਆਪਣੇ ਉਸ ਫ਼ੈਸਲੇ ਉੱਤੇ ਮੁੜ ਵਿਚਾਰ ਕਰਨ ਨੂੰ ਕਹਿ ਸਕਦੇ ਹਨ ਜਿਸ ਵਿੱਚ ਜੇਤਲੀ ਨੇ ਅਗਲੀ ਸਰਕਾਰ ਵਿੱਚ ਜ਼ਿੰਮੇਵਾਰੀ ਨਾ ਦੇਣ ਲਈ ਖਤ ਲਿਖਿਆ ਸੀ।

 

 

 

 

 

ਸ੍ਰੀ ਜੇਤਲੀ ਨੇ ਇਸ ਤੋਂ ਪਹਿਲਾਂ ਆਪਣੀ ਸਿਹਤ ਦਾ ਹਵਾਲਾ ਦਿੰਦੇ ਹੋਏ ਅਗਲੀ ਸਰਕਾਰ ਵਿੱਚ ਕੋਈ ਭੂਮਿਕਾ ਨਾ ਦੇਣ ਨੂੰ ਕਿਹਾ ਸੀ। ਉਨ੍ਹਾਂ ਨੇ ਚਿੱਠੀ ਵਿੱਚ ਮੋਦੀ ਨੂੰ ਸੰਬੋਧਨ ਕਰਦੇ ਹੋਏ ਲਿਖਿਆ ਸੀ ਕਿ ਤੁਹਾਡੀ ਅਗਵਾਈ ਵਾਲੀ ਸਰਕਾਰ ਵਿੱਚ ਪਿਛਲੇ ਪੰਜ ਸਾਲ ਰਹਿ ਕੇ ਕੰਮ ਕਰਨਾ ਮੇਰੇ ਲਈ ਵੱਡੇ ਮਾਣ ਦੀ ਗੱਲ ਹੈ।  

 

ਪਿਛਲੇ 18 ਮਹੀਨਿਆਂ ਵਿੱਚ ਮੈਨੂੰ ਸਿਹਤ ਸਬੰਧੀ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ।  ਮੇਰੇ ਡਾਕਟਰਾਂ ਨੇ ਮੈਨੂੰ ਸਫ਼ਲਤਾਪੂਰਵਕ ਕਈ ਚੁਣੌਤੀਆਂ ਤੋਂ ਬਾਹਰ ਕੱਢਿਆ ਲਿਆ ਹੈ। ਜਦੋਂ ਚੋਣ ਪ੍ਰਚਾਰ ਖ਼ਤਮ ਹੋ ਚੁੱਕਾ ਸੀ ਅਤੇ ਤੁਸੀ ਕੇਦਾਰਨਾਥ ਜਾ ਰਹੇ ਸਨ ਤਾਂ ਮੈਂ ਤੁਹਾਨੂੰ ਜੁਬਾਨੀ ਵੀ ਕਿਹਾ  ਸੀ ਕਿ ਮੈਂ ਭਵਿੱਖ ਵਿੱਚ ਕੁਝ ਸਮੇਂ ਲਈ ਜ਼ਿੰਮੇਵਾਰੀਆਂ ਤੋਂ ਦੂਰ ਰਹਿਣਾ ਚਾਹੁੰਦਾ ਹਾਂ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PM Modi to meet Jaitley t say to can reconsider the decision