ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਦੇਸ਼ ਦੌਰੇ ਤੋਂ ਪਰਤ ਕੇ PM ਮੋਦੀ ਨੇ ਕੀਤੀ ਅਰੁਣ ਜੇਟਲੀ ਦੇ ਪਰਿਵਾਰ ਨਾਲ ਮੁਲਾਕਾਤ

ਵਿਦੇਸ਼ ਦੌਰੇ ਤੋਂ ਪਰਤ ਕੇ PM ਮੋਦੀ ਨੇ ਕੀਤੀ ਅਰੁਣ ਜੇਟਲੀ ਦੇ ਪਰਿਵਾਰ ਨਾਲ ਮੁਲਾਕਾਤ

ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਮੰਗਲਵਾਰ ਨੂੰ ਸਾਬਕਾ ਕੇਂਦਰੀ ਮੰਤਰੀ ਸਵਰਗੀ ਅਰੁਣ ਜੇਟਲੀ ਨੂੰ ਸ਼ਰਧਾਂਜਲੀ ਦੇਣ ਲਈ ਪੁੱਜੇ ਤੇ ਉਨ੍ਹਾਂ ਨੇ ਮਰਹੂਮ ਆਗੂ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਵੀ ਮੌਜੂਦ ਸਨ। ਸ੍ਰੀ ਸ਼ਾਹ ਅੱਜ ਸ੍ਰੀ ਮੋਦੀ ਤੋਂ ਪਹਿਲਾਂ ਸ੍ਰੀ ਜੇਟਲੀ ਦੀ ਰਿਹਾਇਸ਼ਗਾਹ ’ਤੇ ਪੁੱਜ ਗਏ ਸਨ।

 

 

ਸ੍ਰੀ ਮੋਦੀ ਫ਼ਰਾਂਸ ਦੇ ਬਿਆਰਿਤਜ ਸ਼ਹਿਰ ਵਿੱਚ ਜੀ–7 ਸਿਖ਼ਰ ਸੰਮੇਲਨ ਵਿੱਚ ਭਾਗ ਲੈਣ ਤੋਂ ਬਾਅਦ ਸੋਮਵਾਰ ਨੂੰ ਭਾਰਤ ਪਰਤ ਆਏ ਹਨ।

 

 

ਕੱਲ੍ਹ ਸੋਮਵਾਰ ਨੂੰ ਅਰੁਣ ਜੇਟਲੀ ਦੀਆਂ ਅਸਥੀਆਂ ਹਰਿਦੁਆਰ ਵਿਖੇ ਗੰਗਾ ਨਦੀ ਵਿੱਚ ਪ੍ਰਵਾਹਿਤ ਕਰ ਦਿੱਤੀਆਂ ਗਈਆਂ ਹਨ। ਸ੍ਰੀ ਜੇਟਲੀ (66) ਦਾ ਸਨਿੱਚਰਵਾਰ ਨੂੰ ਦਿੱਲੀ ਦੇ ਏਮਸ ਵਿਖੇ ਦੇਹਾਂਤ ਹੋ ਗਿਆ ਸੀ। ਉਹ ਇੱਥੇ 9 ਅਗਸਤ ਤੋਂ ਭਰਤੀ ਸਨ।

 

 

ਮੀਡੀਆ ਰਿਪੋਰਟਾਂ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਸ੍ਰੀ ਅਮਿਤ ਸ਼ਾਹ ਅੱਜ ਸਵੇਰੇ 10 ਕੁ ਵਜੇ ਸ੍ਰੀ ਜੇਟਲੀ ਦੇ ਪਰਿਵਾਰ ਨੂੰ ਮਿਲਣ ਲਈ ਉਨ੍ਹਾਂ ਦੇ ਨਿਵਾਸ ਸਥਾਨ ਕੈਲਾਸ਼ ਕਾਲੋਨੀ ਪੁੱਜੇ।

 

 

ਅਰੁਣ ਜੇਟਲੀ ਦੇ ਪੁੱਤਰ ਰੋਹਨ ਨੇ ਗੰਗਾ ਨਦੀ ਦੇ ਕੰਢੇ ਉੱਤੇ ਉਨ੍ਹਾਂ ਦੀਆਂ ਅਸਥੀਆਂ ਕੱਲ੍ਹ ਸੋਮਵਾਰ ਨੂੰ ਮੋਕਸ਼ਦਾਇਨੀ ਗੰਗਾ ਨਦੀ ਵਿੱਚ ਪ੍ਰਵਾਹਿਤ ਕੀਤੀਆਂ ਸਨ। ਉਸ ਵੇਲੇ ਕੱਲ੍ਹ ਮਨੁੱਖੀ ਸਰੋਤ ਵਿਕਾਸ ਮੰਤਰੀ ਰਮੇਸ਼ ਪੋਖਰੀਆਲ ਨਿਸ਼ੰਕ, ਉਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ, ਯੋਗ ਗੁਰੂ ਰਾਮਦੇਵ, ਰਾਜ ਵਿਧਾਨ ਸਭਾ ਮੁਖੀ ਪ੍ਰੇਮਚੰਦ ਅਗਰਵਾਲ, ਸੂਬਾ ਭਾਜਪਾ ਮੁਖੀ ਅਜੇ ਭੱਟ ਤੋਂ ਇਲਾਵਾ ਸੂਬਾ ਭਾਜਪਾ ਦੇ ਕਈ ਆਗੂ ਮੌਜੂਦ ਰਹੇ।

 

 

ਅਰੁਣ ਜੇਟਲੀ ਦੇ ਦੇਹਾਂਤ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਯੁਕਤ ਅਰਬ ਅਮੀਰਾਤ ਤੋਂ ਸ੍ਰੀ ਜੇਟਲੀ ਦੇ ਪਰਿਵਾਰ ਨਾਲ ਗੱਲਬਾਤ ਕੀਤੀ ਸੀ। ਸ੍ਰੀ ਮੋਦੀ ਨੇ ਅਰੁਣ ਜੇਟਲੀ ਦੀ ਪਤਨੀ ਤੇ ਉਨ੍ਹਾਂ ਦੇ ਪੁੱਤਰ ਨਾਲ ਦੁੱਖ ਸਾਂਝਾ ਕੀਤਾ ਸੀ।

 

 

ਤਦ ਸ੍ਰੀ ਜੇਟਲੀ ਦੇ ਪਰਿਵਾਰ ਨੇ ਖ਼ੁਦ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਸੀ ਕਿ ਉਹ ਆਪਣਾ ਵਿਦੇਸ਼ ਦੌਰਾ ਰੱਦ ਨਾ ਕਰਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PM Modi visited Arun Jaitley s family after returning from abroad