ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

PM ਮੋਦੀ ਅੱਜ ਨੌਇਡਾ ’ਚ ਕਰਨਗੇ CoP–14 ਨੂੰ ਸੰਬੋਧਨ

PM ਮੋਦੀ ਅੱਜ ਨੌਇਡਾ ’ਚ ਕਰਨਗੇ CoP–14 ਨੂੰ ਸੰਬੋਧਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸੋਮਵਾਰ ਨੂੰ ਗ੍ਰੇਟਰ ਨੌਇਡਾ ਦੇ ਐਕਸਪੋ ਮਾਰਟ ਵਿਖੇ ਚੱਲ ਰਹੀ 12 ਦਿਨਾ ਕੌਪ–14 (ਕਾਨਫ਼ਰੰਸ ਆੱਫ਼ ਪਾਰਟੀਜ਼ – COP) ਨੂੰ ਸੰਬੋਧਨ ਕਰਨਗੇ। ਇਸ ਦੌਰਾਨ ਉਨ੍ਹਾਂ ਨਾਲ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵੀ ਮੌਜੂਦ ਹੋਣਗੇ।

 

 

ਇਸ ਪ੍ਰੋਗਰਾਮ ਵਿੱਚ ਦੁਨੀਆ ਦੇ 190 ਤੋਂ ਵੱਧ ਦੇਸ਼ਾਂ ਦੇ ਨੁਮਾਇੰਦੇ ਭਾਗ ਲੈ ਰਹੇ ਹਨ। ਇਸ ਵਿੱਚ ਧਰਤੀ ਉੱਤੇ ਜਲਵਾਯੂ ਤਬਦੀਲੀ, ਨਸ਼ਟ ਹੁੰਦੀ ਜੈਵਿਕ ਵਿਭਿੰਨਤਾ, ਮਾਰੂਥਲੀਕਰਨ ਜਿਹੇ ਵਧਦੇ ਖ਼ਤਰਿਆਂ ਨਾਲ ਨਿਪਟਣ ਨੂੰ ਲੈ ਕੇ ਵਿਚਾਰ–ਵਟਾਂਦਰਾ ਹੋਵੇਗਾ।

 

 

ਕੇਂਦਰੀ ਵਾਤਾਵਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਦੋ ਸਤੰਬਰ ਤੋਂ ਸ਼ੁਰੂ ਹੋਏ ਇਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਸੀ। ਇਹ ਸੰਯੁਕਤ ਰਾਸ਼ਟਰ ਕਨਵੈਨਸ਼ਨ ਟੂ ਕਮਬੈਟ ਡੀਸਰਟੀਫ਼ਿਕੇਸ਼ਨ – UNCCD ਅਧੀਨ ਹੋਣ ਵਾਲਾ 14ਵਾਂ ਸੰਮੇਲਨ ਹੈ।

 

 

ਇਹ ਪ੍ਰੋਗਰਾਮ ਦੁਨੀਆ ਨੂੰ ਵਧਦੇ ਮਾਰੂਥਲੀਕਰਨ ਤੋਂ ਬਚਾਉਣ ਦੀ ਮੁਹਿੰਮ ਤਹਿਤ ਕੀਤਾ ਗਿਆ ਹੈ। ਇਸ ਵਾਰ ਭਾਰਤ ਇਸ ਪ੍ਰੋਗਰਾਮ ਦੀ ਮੇਜ਼ਬਾਨੀ ਕਰ ਰਿਹਾ ਹੈ। ਇਸ ਸੰਮੇਲਨ ’ਚ ਹਾਲੇ ਤੱਕ ਦੁਨੀਆ ਭਰ ਦੇ ਵਿਗਿਆਨੀ ਆਪੋ–ਆਪਣੇ ਮੁਲਕਾਂ ਦੀਆਂ ਸਮੱਸਿਆਵਾਂ ਤੇ ਉਨ੍ਹਾਂ ਦੇ ਨਿਪਟਣ ਨੂੰ ਲੈ ਕੇ ਚੁੱਕੇ ਗਏ ਕਦਮਾਂ ਨੂੰ ਸਾਂਝਾ ਕਰ ਚੁੱਕੇ ਹਨ।

 

 

ਮੰਨਿਆ ਜਾ ਰਿਹਾ ਹੈ ਕਿ ਇਸ ਪ੍ਰੋਗਰਾਮ ਰਾਹੀਂ ਭਾਰਤ ਪੂਰੀ ਦੁਨੀਆ ਨੂੰ ਮਾਰੂਥਲੀਕਰਨ ਤੋਂ ਨਿਪਟਣ ਨੂੰ ਲੈ ਕੇ ਸੁਨੇਹਾ ਦੇਵੇਗਾ। UNCCD ਦੇ ਕਾਰਜਕਾਰੀ ਸਕੱਤਰ ਇਬਰਾਹਿਮ ਥੀਵ ਨੇ ਦੱਸਿਆ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵੱਡੇ ਐਲਾਨ ਕੀਤੇ ਜਾ ਸਕਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PM Modi will address Cop 14 in NOIDA today