ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

PM ਮੋਦੀ ਅੱਜ ਰਾਂਚੀ ’ਚ ਦੇਸ਼ ਤੇ ਝਾਰਖੰਡ ਨੂੰ ਦੇਣਗੇ 7 ਤੋਹਫ਼ੇ

ਗ੍ਰੇਟਰ ਰਾਂਚੀ ਦਾ ਨਵਾਂ ਬਣਿਆ ਰਾਜਧਾਨੀ ਖੇਤਰ

ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅੱਜ ਵੀਰਵਾਰ ਨੂੰ ਰਾਂਚੀ ਦੇ ਪ੍ਰਭਾਤ ਤਾਰਾ ਮੈਦਾਨ ’ਚ ਦੇਸ਼ ਤੇ ਝਾਰਖੰਡ ਨੂੰ ਸੱਤ ਤੋਹਫ਼ੇ ਦੇਣਗੇ। ਝਾਰਖੰਡ ਲਈ ਨਵੇਂ ਵਿਧਾਨ ਸਭਾ ਭਵਨ ਤੇ ਸਾਹਿਬਗੰਜ ਮਲਟੀ ਮਾੱਡਲ ਟਰਮੀਨਲ ਦੇ ਉਦਘਾਟਨ ਦੇ ਨਾਲ ਨਵੇਂ ਸਕੱਤਰੇਤ ਦੀ ਬੁਨਿਆਦ ਵੀ ਰੱਖਣਗੇ।

 

 

ਇਸ ਤੋਂ ਇਲਾਵਾ ਪ੍ਰਚੂਨ ਦੁਕਾਨਦਾਰ ਤੇ ਪੈਨਸ਼ਨ ਯੋਜਨਾ, ਕਿਸਾਨ ਮਾਨਧਨ, ਪ੍ਰਧਾਨ ਮੰਤਰੀ ਵਨ ਧਨ ਯੋਜਨਾ ਤੇ 462 ਏਕਲੰਵਯ ਆਦਰਸ਼ ਰਿਹਾਇਸ਼ੀ ਸਕੂਲ ਦਾ ਤੋਹਫ਼ਾ ਦੇਸ਼ ਦੇ ਨਾਂਅ ਕਰਨਗੇ।

 

 

ਭਾਰੀ ਸੁਰੱਖਿਆ ਪ੍ਰਬੰਧਾਂ ਵਿਚਕਾਰ ਇੱਕ ਵਾਰ ਫਿਰ ਇਤਿਹਾਸ ਦੁਹਰਾਉਣ ਲਈ ਪ੍ਰਭਾਤ ਤਾਰਾ ਮੈਦਾਨ ਤਿਆਰ ਹੈ। ਪ੍ਰਧਾਨ ਮੰਤਰੀ ਇਸ ਤੋਂ ਪਹਿਲਾਂ ਇਸੇ ਮੈਦਾਨ ਵਿੱਚ 23 ਸਤੰਬਰ, 2018 ਨੂੰ ਆਯੁਸ਼ਮਾਨ ਭਾਰਤ ਯੋਜਨਾ ਦੇਸ਼ ਨੂੰ ਸਮਰਪਿਤ ਕਰ ਚੁੱਕੇ ਹਨ।

 

 

465 ਕਰੋੜ ਦਲ ਲਾਗਤ ਨਾਲ 39 ਏਕੜ ਵਿੱਚ ਬਣੇ ਦੇਸ਼ ਦਾ ਪਹਿਲਾ ਪੇਪਰਲੈੱਸ (ਜਿੱਥੇ ਕਾਗਜ਼ ਦੀ ਵਰਤੋਂ ਕਦੇ ਕੀਤੀ ਹੀ ਨਹੀਂ ਜਾਇਆ ਕਰੇਗੀ) ਵਿਧਾਨ ਸਭਾ ਭਵਨ ਬਣ ਕੇ ਤਿਆਰ ਹੈ। ਊਰਜਾ ਸਮਰੱਥਾ, ਊਰਜਾ ਬਚਾਅ, ਜਲ ਸੁਰੱਖਿਆ, ਵਰਖਾ ਜਲ ਸੁਰੱਖਿਆ ਦੀ ਮਿਸਾਲ ਤੇ 60 ਫ਼ੀ ਸਦੀ ਹਰਿਆਲੀ ਵਿਚਕਾਰ ਈ–ਵਿਧਾਨ ਸਭਾ ਦੇ ਹਰੇਕ ਵਿਧਾਇਕ ਕੋਲ ਲੈਪਟਾੱਪ ਹੋਵੇਗਾ।

 

 

15 ਫ਼ੀ ਸਦੀ ਬਿਜਲੀ ਪਾਰਕਿੰਗ ਉੱਤੇ ਲੱਗੇ ਸੋਲਰ ਪੈਨਲ ਤੋਂ ਪੈਦਾ ਹੋਣ ਵਾਲੀ ਸੂਰਜੀ ਊਰਜਾ ਤੋਂ ਪੂਰੀ ਹੋਵੇਗੀ। 57,220 ਵਰਗ ਮੀਟਰ ਖੇਤਰ ਵਿੱਚ ਬਣੇ ਭਵਨ ਉੱਤੇ 37 ਮੀਟਰ ਉੱਚਾ ਗੁੰਬਦ (ਦੇਸ਼ ਵਿੱਚ ਅਜਿਹਾ ਪਹਿਲਾ) ਅਤੇ ਝਾਰਖੰਡ ਦੀ ਕਲਾ ਤੇ ਜ਼ਮੀਨ ਨੂੰ ਸਥਾਨਕ ਸੋਹਰਾਏ ਚਿੱਤਰਕਾਰੀ ਨਾਲ ਪ੍ਰਦਰਸ਼ਿਤ ਕੀਤਾ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PM Modi will give 7 gifts in Ranchi to Country and Jharkhand