ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

PM ਮੋਦੀ ਥੋੜ੍ਹੀ ਦੇਰ ’ਚ ਪੁੱਜਣਗੇ ਸਵਰਗੀ ਅਰੁਣ ਜੇਟਲੀ ਦੇ ਘਰ

PM ਮੋਦੀ ਥੋੜ੍ਹੀ ਦੇਰ ’ਚ ਪੁੱਜਣਗੇ ਸਵਰਗੀ ਅਰੁਣ ਜੇਟਲੀ ਦੇ ਘਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਮੰਗਲਵਾਰ ਨੂੰ ਸਾਬਕਾ ਕੇਂਦਰੀ ਮੰਤਰੀ ਸਵਰਗੀ ਅਰੁਣ ਜੇਟਲੀ ਦੇ ਪਰਿਵਾਰ ਨਾਲ ਮੁਲਾਕਾਤ ਕਰਨਗੇ। ਸ੍ਰੀ ਮੋਦੀ ਫ਼ਰਾਂਸ ਦੇ ਬਿਆਰਿਤਜ ਸ਼ਹਿਰ ਵਿੱਚ ਜੀ–7 ਸਿਖ਼ਰ ਸੰਮੇਲਨ ਵਿੱਚ ਭਾਗ ਲੈਣ ਤੋਂ ਬਾਅਦ ਸੋਮਵਾਰ ਨੂੰ ਭਾਰਤ ਪਰਤ ਆਏ ਹਨ।

 

 

ਕੱਲ੍ਹ ਸੋਮਵਾਰ ਨੂੰ ਅਰੁਣ ਜੇਟਲੀ ਦੀਆਂ ਅਸਥੀਆਂ ਹਰਿਦੁਆਰ ਵਿਖੇ ਗੰਗਾ ਨਦੀ ਵਿੱਚ ਪ੍ਰਵਾਹਿਤ ਕਰ ਦਿੱਤੀਆਂ ਗਈਆਂ ਹਨ। ਸ੍ਰੀ ਜੇਟਲੀ (66) ਦਾ ਸਨਿੱਚਰਵਾਰ ਨੂੰ ਦਿੱਲੀ ਦੇ ਏਮਸ ਵਿਖੇ ਦੇਹਾਂਤ ਹੋ ਗਿਆ ਸੀ। ਉਹ ਇੱਥੇ 9 ਅਗਸਤ ਤੋਂ ਭਰਤੀ ਸਨ।

 

 

ਮੀਡੀਆ ਰਿਪੋਰਟਾਂ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਅੱਜ ਸਵੇਰੇ 10 ਵਜੇ ਸ੍ਰੀ ਮੋਦੀ ਨੇ ਸ੍ਰੀ ਜੇਟਲੀ ਦੇ ਪਰਿਵਾਰ ਨੂੰ ਮਿਲਣ ਲਈ ਉਨ੍ਹਾਂ ਦੇ ਨਿਵਾਸ ਸਥਾਨ ਕੈਲਾਸ਼ ਕਾਲੋਨੀ ਜਾਣਗੇ।

 

 

ਅਰੁਣ ਜੇਟਲੀ ਦੇ ਪੁੱਤਰ ਰੋਹਨ ਨੇ ਗੰਗਾ ਨਦੀ ਦੇ ਕੰਢੇ ਉੱਤੇ ਉਨ੍ਹਾਂ ਦੀਆਂ ਅਸਥੀਆਂ ਮੋਕਸ਼ਦਾਇਨੀ ਗੰਗਾ ਨਦੀ ਵਿੱਚ ਪ੍ਰਵਾਹਿਤ ਕੀਤੀਆਂ ਸਨ। ਉਸ ਵੇਲੇ ਕੱਲ੍ਹ ਮਨੁੱਖੀ ਸਰੋਤ ਵਿਕਾਸ ਮੰਤਰੀ ਰਮੇਸ਼ ਪੋਖਰੀਆਲ ਨਿਸ਼ੰਕ, ਉਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ, ਯੋਗ ਗੁਰੂ ਰਾਮਦੇਵ, ਰਾਜ ਵਿਧਾਨ ਸਭਾ ਮੁਖੀ ਪ੍ਰੇਮਚੰਦ ਅਗਰਵਾਲ, ਸੂਬਾ ਭਾਜਪਾ ਮੁਖੀ ਅਜੇ ਭੱਟ ਤੋਂ ਇਲਾਵਾ ਸੂਬਾ ਭਾਜਪਾ ਦੇ ਕਈ ਆਗੂ ਮੌਜੂਦ ਰਹੇ।

 

 

ਅਰੁਣ ਜੇਟਲੀ ਦੇ ਦੇਹਾਂਤ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਯੁਕਤ ਅਰਬ ਅਮੀਰਾਤ ਤੋਂ ਸ੍ਰੀ ਜੇਟਲੀ ਦੇ ਪਰਿਵਾਰ ਨਾਲ ਗੱਲਬਾਤ ਕੀਤੀ ਸੀ। ਸ੍ਰੀ ਮੋਦੀ ਨੇ ਅਰੁਣ ਜੇਟਲੀ ਦੀ ਪਤਨੀ ਤੇ ਉਨ੍ਹਾਂ ਦੇ ਪੁੱਤਰ ਨਾਲ ਦੁੱਖ ਸਾਂਝਾ ਕੀਤਾ ਸੀ।

 

 

ਤਦ ਸ੍ਰੀ ਜੇਟਲੀ ਦੇ ਪਰਿਵਾਰ ਨੇ ਖ਼ੁਦ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਸੀ ਕਿ ਉਹ ਆਪਣਾ ਵਿਦੇਸ਼ ਦੌਰਾ ਰੱਦ ਨਾ ਕਰਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PM Modi will go Late Arun Jaitley home in a short while