ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

103 ਸਾਲਾ ਐਥਲੀਟ ਮਾਨ ਕੌਰ ਨੂੰ PM ਮੋਦੀ ਕਰਨਗੇ ਸਨਮਾਨਿਤ

103 ਸਾਲਾ ਐਥਲੀਟ ਮਾਨ ਕੌਰ ਨੂੰ PM ਮੋਦੀ ਕਰਨਗੇ ਸਨਮਾਨਿਤ

103 ਸਾਲਾ ਉੱਘੇ ਐਥਲੀਟ ਮਾਨ ਕੌਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਉਂਦੀ 29 ਅਗਸਤ ਨੂੰ ਦਿੱਲੀ ਵਿਖੇ ਸਨਮਾਨਿਤ ਕਰਨਗੇ। ਸ੍ਰੀਮਤੀ ਮਾਨ ਕੌਰ ਨੂੰ ਐਥਲੈਟਿਕਸ ਦੇ ਖੇਤਰ ਵਿੱਚ ਪ੍ਰਾਪਤੀਆਂ ਲਈ ਇਹ ਸਨਮਾਨ ਦਿੱਤਾ ਜਾ ਰਿਹਾ ਹੈ।

 

 

ਮਾਨ ਕੌਰ ਦੇ ਪੁੱਤਰ ਸ੍ਰੀ ਗੁਰਦੇਵ ਸਿੰਘ (79) ਨੇ ਦੱਸਿਆ ਕਿ ਦੋ ਦਿਨ ਪਹਿਲਾਂ ਪ੍ਰਧਾਨ ਮੰਤਰੀ ਦਫ਼ਤਰ ਤੋਂ ਫ਼ੋਨ ਆਇਆ ਸੀ ਕਿ ਉਨ੍ਹਾਂ ਦੀ ਮਾਂ ਨੂੰ ਦਿੱਲੀ ਵਿਖੇ ਇੱਕ ਸਨਮਾਨ ਸਮਾਰੋਹ ਵਿੱਚ ਸਨਮਾਨਿਤ ਕੀਤਾ ਜਾਣਾ ਹੈ, ਇਸ ਲਈ ਉਹ ਦਿੱਲੀ ਪੁੱਜਣ।

 

 

ਸ੍ਰੀ ਗੁਰਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਮਾਂ ਨੂੰ ਕੁਝ ਦਿਨ ਪਹਿਲਾਂ ਪਿੱਤੇ ਨਾਲ ਸਬੰਧਤ ਸਮੱਸਿਆ ਹੋਈ ਸੀ ਪਰ ਹੁਣ ਉਹ ਠੀਕ ਹੋ ਰਹੇ ਹਨ। ਉਹ ਇਸੇ ਵਰ੍ਹੇ ਦਸੰਬਰ ਮਹੀਨੇ ਮਲੇਸ਼ੀਆ ਵਿੱਚ ਏਸ਼ੀਆਈ ਖੇਡਾਂ ਤੇ ਅਗਲੇ ਸਾਲ ਦੇ ਸ਼ੁਰੂ ਵਿੱਚ ਕੈਨੇਡਾ ਵਿਖੇ ਹੋਣ ਵਾਲੀਆਂ ਐਥਲੈਟਿਕਸ ਮੀਟ ਦੀਆਂ ਤਿਆਰੀਆਂ ਕਰ ਰਹੇ ਹਨ।

 

 

ਮਾਂ ਮਾਨ ਕੌਰ ਦੀਆਂ ਖੇਡ ਵਿੱਚ ਪ੍ਰਾਪਤੀਆਂ ਬਾਰੇ ਪੁੱਤਰ ਗੁਰਦੇਵ ਸਿੰਘ ਨੇ ਖ਼ੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਮਾਂ ਉੱਤੇ ਮਾਣ ਮਹਿਸੂਸ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿੱਥੇ ਇਸ ਉਮਰ ਵਿੱਚ ਬਹੁਤੇ ਲੋਕ ਬੀਮਾਰੀਆਂ ਦੇ ਸ਼ਿਕਾਰ ਹੋ ਕੇ ਮੰਜਿਆਂ–ਬਿਸਤਰਿਆਂ ਉੱਤੇ ਪਏ ਰਹਿੰਦੇ ਹਨ, ਉੱਥੇ ਉਨ੍ਹਾਂ ਦੀ ਮਾਂ ਦੇਸ਼ ਹੀ ਨਹੀਂ ਵਿਦੇਸ਼ਾਂ ਵਿੱਚ ਵੀ ਤਮਗ਼ੇ (ਮੈਡਲ) ਜਿੱਤਣ ਵਿੱਚ ਲੱਗੀ ਹੋਈ ਹੈ।

 

 

ਸ੍ਰੀ ਗੁਰਦੇਵ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਮਾਂ ਜਦੋਂ ਵੀ ਕਦੇ ਮੈਡਲ ਜਿੱਤਦੀ ਹੈ, ਤਾਂ ਸਿਰ ਮਾਣ ਨਾਲ ਉੱਚਾ ਹੋ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਮਾਂ ਦਾ ਜੋਸ਼ ਇੰਨਾ ਜ਼ਿਆਦਾ ਹੈ ਕਿ ਉਹ ਇੱਕ ਚੈਂਪੀਅਨਸ਼ਿਪ ਜਿੱਤਣ ਤੋਂ ਬਾਅਦ ਅਗਲੀ ਦੀ ਤਿਆਰੀ ਵਿੱਚ ਜੁਟ ਜਾਂਦੇ ਹਨ।

 

 

ਸ੍ਰੀਮਤੀ ਮਾਨ ਕੌਰ ਦੀਆਂ ਪ੍ਰਾਪਤੀਆਂ ਉੱਤੇ ‘ਹਿਸਟ੍ਰੀ’ ਚੈਨਲ ਨੇ ਇੱਕ ਦਸਤਾਵੇਜ਼ੀ ਫ਼ਿਲਮ ਬਣਾਈ ਸੀ। ਉਹ ਫ਼ਿਲਮ ਪੰਜਾਬੀ ਯੂਨੀਵਰਸਿਟੀ – ਪਟਿਆਲ਼ਾ ਦੇ ਐਥਲੈਟਿਕਸ ਗ੍ਰਾਊਂਡ ਵਿੱਚ ਸ਼ੂਟ ਕੀਤੀ ਗਈ ਸੀ।

 

 

ਕੈਨੇਡਾ ’ਚ ਸਾਲ 2013 ’ਚ ਮਾਸਟਰਜ਼ ਚੈਂਪੀਅਨਸ਼ਿਪ ਵਿੱਚ 100 ਮੀਟਰ, 200 ਮੀਟਰ, 400 ਮੀਟਰ, ਗੋਲ਼ਾ ਸੁੱਟਣਾ ਤੇ ਜੈਵਲੀਅਨ ਥ੍ਰੋਅ ਵਿੱਚ ਹਿੱਸਾ ਲੈਂਦਿਆਂ ਸ੍ਰੀਮਤੀ ਮਾਨ ਕੌਰ ਨੇ 5 ਸੋਨ ਤਮਗ਼ੇ ਜਿੱਤੇ ਸਨ।

 

 

ਅਮਰੀਕਾ ’ਚ ਉਸੇ ਵਰ੍ਹੇ ਵਰਲਡ ਸੀਰੀਜ਼ ਗੇਮਜ਼ ਵਿੱਚ ਬੀਬੀ ਮਾਨ ਕੌਰ ਨੇ 100 ਮੀਟਰ, 200 ਮੀਟਰ, 400 ਮੀਟਰ, ਸ਼ਾਟਪੁੱਟ, ਜੈਵਲੀਅਨ ਥ੍ਰੋਅ ਵਿੱਚ ਹਿੱਸਾ ਲੈਂਦਿਆਂ 5 ਸੋਨ–ਤਮਗ਼ੇ ਜਿੱਤੇ ਸਨ।

 

 

ਸਾਲ 2011 ਦੌਰਾਨ ਅਮਰੀਕਾ ’ਚ ਕੌਮਾਂਤਰੀ ਐਥਲੈਟਿਕਸ ਮੀਟ ਵਿੱਚ ਵਿਸ਼ਵ ਰਿਕਾਰਡ ਬਣਾਇਆ। ਐਥਲੀਟ ਆੱਫ਼ ਦਿ ਈਅਰ ਦੇ ਖਿ਼ਤਾਬ ਨਾਲ ਵੀ ਸਨਮਾਨਿਤ ਕੀਤਾ ਗਿਆ।

 

 

ਸਾਲ 2ੑ17 ਦੌਰਾਨ ਨਿਊ ਜ਼ੀਲੈਂਡ ਦੇ ਸ਼ਹਿਰ ਆਕਲੈਂਡ ਵਿਖੇ ਵਰਲਡ ਮਾਸਟਰਜ਼ ਗੇਮਜ਼ ਵਿੱਚ 100 ਮੀਟਰ ਦੀ ਦੌੜ ਨੂੰ ਮਾਨ ਕੌਰ ਨੇ 14 ਸੈਕੰਡਾਂ ਵਿੱਚ ਪੂਰਾ ਕਰ ਕੇ ਨਵਾਂ ਰਿਕਾਰਡ ਬਣਾਉਂਦਿਆਂ ਸੋਨ ਤਮਗ਼ਾ ਜਿੱਤਿਆ ਸੀ। ਇਸ ਦੇ ਨਾਲ ਹੀ 200 ਮੀਟਰ ਦੀ ਦੌੜ, ਸ਼ਾਟ ਪੁੱਟ, ਜੈਵਲੀਅਨ ਥ੍ਰੋਅ ਵਿੱਚ ਵੀ ਸੋਨ ਤਮਗ਼ਾ ਜਿੱਤਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PM Modi will honour 103 year old Athlete Mann Kaur