ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੁਨਾਮੀ ਦੀ ਮਾਰ ਝੱਲਣ ਵਾਲੇ ਇੰਡੋਨੇਸ਼ੀਆ ਨੂੰ ਪੀਐਮ ਮੋਦੀ ਵੱਲੋਂ ਮਦਦ ਦੀ ਪੇਸ਼ਕਸ਼

ਪ੍ਰਧਾਨ ਮੰਤਰੀ ਮੋਦੀ ਨੇ ਸੋਮਵਾਰ ਨੂੰ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੋਕੋ ਵਿਡੋਡੋ ਨਾਲ ਮੁਲਾਕਾਤ ਕੀਤੀ ਅਤੇ ਸੁਨਾਮੀ ਪੀੜਤ ਦੇਸ਼ ਦੀ ਮਦਦ ਦੀ ਪੇਸ਼ਕਸ਼ ਕੀਤੀ। ਪ੍ਰਧਾਨ ਮੰਤਰੀ ਦਫਤਰ ਤੋਂ ਜਾਰੀ ਬਿਆਨ ਚ ਦੱਸਿਆ ਗਿਆ ਕਿ ਇੰਡੋਨੇਸ਼ੀਆ ਦੇ ਸੁਲਾਵੇਸੀ ਖੇਤਰ ਚ ਆਏ ਹੁਣੇ ਜਿਹੇ ਭੂਚਾਲ ਅਤੇ ਸੁਨਾਮੀ ਚ ਮਰਨ ਵਾਲੇ ਲੋਕਾਂ ਪ੍ਰਤੀ ਮੋਦੀ ਨੇ ਡੂੰਘਾ ਦੁੱਖ ਜ਼ਾਹਿਰ ਕੀਤਾ।

 

ਬਿਆਨ ਚ ਕਿਹਾ ਗਿਆ ਕਿ ਪ੍ਰਧਾਨ ਮੰਤਰੀ ਨੇ ਇਸ ਗੰਭੀਰ ਕੁਦਰਤੀ ਆਫਤਾ ਕਾਰਨ ਹੋਈ ਬਰਬਾਦੀ ਤੋਂ ਪੈਦਾ ਹੋਏ ਹਾਲਾਤਾਂ ਦਾ ਸਾਹਮਣਾ ਕਰਨ ਚ ਇੰਡੋਨੇਸ਼ੀਾ ਦੇ ਲੋਕਾਂ ਦੇ ਹੌਂਸਲੇ ਦੀ ਸ਼ਲਾਘਾ ਕੀਤੀ। ਅੰਤਰਰਾਜੀ ਮਦਦ ਦੀ ਇੰਡੋਨੇਸ਼ੀਆ ਦੀ ਅਪੀਲ ਮਗਰੋਂ ਪ੍ਰਧਾਨ ਮੰਤਰੀ ਮੋਦੀ ਨੇ ਵਿਡੋਡੋ ਨੂੰ ਭਾਰਤ ਵੱਲੋਂ ਹਰ ਸੰਭਵ ਮਦਦ ਕਰਨ ਦੀ ਪੇਸ਼ਕਸ਼ ਕੀਤੀ। ਦੋਨਾਂ ਨੇਤਾਵਾਂ ਨੇ ਇਸ ਗੱਲ ਤੇ ਸਹਿਮਤੀ ਬਣਾਈ ਕਿ ਭਾਰਤ ਵੱਲੋਂ ਭੇਜੀ ਜਾਣ ਵਾਲੀ ਰਾਹਤ ਮਦਦ ਨੂੰ ਕਮਿਸ਼ਨਰਾਂ ਅਤੇ ਅਧਿਕਾਰਤ ਚੈਨਲਾਂ ਦੁਆਰਾ ਵਿਸਥਾਰ ਤੌਰ ਤੇ ਕੰਮ ਕੀਤਾ ਜਾਵੇਗਾ।

 

ਦੱਸਣਯੋਗ ਹੈ ਕਿ ਸੁਲਾਵੇਸੀ ਖੇਤਰ ਚ ਸ਼ੁੱਕਰਵਾਰ ਨੂੰ 7.5 ਤੀਬਰਤਾ ਦਾ ਜ਼ੋਰਦਾਰ ਭੂਚਾਲ ਆਇਆ ਸੀ ਜਿਸ ਵਿਚ ਘੱਟੋਂ ਘੱਟ 844 ਲੋਕਾਂ ਦੀ ਮੌਤ ਹੋ ਗਈ ਸੀ। ਭੂਚਾਲ ਮਗਰੋਂ ਕਾਫੀ ਉੱਚੀਆਂ ਲਹਿਰਾਂ ਉੱਠੀਆਂ ਸਨ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PM Modis offer of help to tsunami victims Indonesia