ਦੇਸ਼ ਵਿੱਚ ਕੋਰੋਨਾ ਵਾਇਰਸ ਦਾ ਮਾਮਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ (ਵੀਰਵਾਰ) ਰਾਤ ਅੱਠ ਵਜੇ ਦੇਸ਼ ਨੂੰ ਸੰਬੋਧਨ ਕੀਤਾ। ਪੀ.ਐੱਮ. ਮੋਦੀ ਨੇ ਸੰਬੋਧਨ ਵਿੱਚ ਕਿਹਾ ਕਿ ਮੈਂ ਦੇਸ਼ਵਾਸੀਆਂ ਤੋਂ ਜਨਤਕ ਕਰਫਿਊ ਮੰਗ ਰਿਹਾ ਹਾਂ।
WATCH: PM Narendra Modi addresses the nation on #coronavirus situation. (courtesy: DD) https://t.co/hHHygEdqEE
— ANI (@ANI) March 19, 2020
ਉਨ੍ਹਾਂ ਦੱਸਿਆ ਕਿ ਜਦੋਂ ਮੈਂ ਛੋਟਾ ਸੀ ਤਦ ਮੈਂ ਵੇਖਿਆ ਸੀ ਕਿ ਪਿੰਡ-ਪਿੰਡ ਬਲੈਕਆਊਟ ਕੀਤਾ ਜਾਂਦਾ ਸੀ। ਉਨ੍ਹਾਂ ਇਹ ਵੀ ਕਿਹਾ ਕਿ 60 ਤੋਂ 65 ਸਾਲ ਤੋਂ ਵੱਧ ਉਮਰ ਵਾਲੇ ਵਿਅਕਤੀ ਘਰ ਤੋਂ ਬਾਹਰ ਨਾ ਨਿਕਲੇ।
PM Narendra Modi: Postpone elective surgeries by a month, avoid routine check-ups to ease pressure on health services pic.twitter.com/f4G0vq356b
— ANI (@ANI) March 19, 2020
ਉਨ੍ਹਾਂ ਦੱਸਿਆ ਕਿ ਦੇਸ਼ਵਾਸੀਆਂ ਨੂੰ ਅਪੀਲ ਹੈ ਕਿ ਆਉਣ ਵਾਲੇ ਹਫ਼ਤਿਆਂ ਤੱਕ ਜ਼ਿਆਦਾ ਜ਼ਰੂਰੀ ਹੋਵੇ ਤਾਂ ਹੀ ਘਰ ਤੋਂ ਬਾਹਰ ਨਿਕਲੇ। ਹੋ ਸਕੇ ਤਾਂ ਦਫਤਰ ਦਾ ਕੰਮ ਵੀ ਘਰ ਤੋਂ ਹੀ ਕਰੋ।