ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਨੀਤੀ ਕਮਿਸ਼ਨ ਨੂੰ ਮੁੜ ਬਣਾਉਣ ਨੂੰ ਮਨਜ਼ੂਰੀ ਦੇ ਦਿੱਤੀ। ਡਾ ਰਾਜੀਵ ਕੁਮਾਰ ਨੂੰ ਮੁੜ ਤੋਂ ਉਪ ਪ੍ਰਧਾਨ ਬਣਾਇਆ ਗਿਆ ਹੈ ਜਦਕਿ ਪ੍ਰਧਾਨ ਮੰਤਰੀ ਨੀਤੀ ਕਮਿਸ਼ਨ ਦੇ ਪ੍ਰਧਾਨ ਹੁੰਦੇ ਹਨ।
ਇਸ ਤੋਂ ਇਲਾਵਾ ਗ੍ਰਹਿ ਮੰਤਰੀ ਅਮਿਤ ਸ਼ਾਹ ਇਸ ਦੇ ਪਦ-ਅਧਿਕਾਰੀ ਦੇ ਮੈਂਬਰ ਹੋਣਗੇ। ਹੋਰਨਾਂ ਮੈਂਬਰਾਂ ਚ ਵੀਕੇ ਸਾਰਸਵਤ, ਰਮੇਸ਼ ਚੰਦ ਅਤੇ ਡਾ. ਵੀਕੇ ਪਾਲ ਦਾ ਨਾਂ ਸ਼ਾਮਲ ਹੈ।
ਦੱਸਣਯੋਗ ਹੈ ਕਿ ਭਾਰਤ ਸਰਕਾਰ ਦੇ ਇਕ ਥਿੰਕ ਟੈਂਕ ਵਜੋਂ ਨੀਤੀ ਕਮਿਸ਼ਨ ਦੇਸ਼ ਨੂੰ ਜ਼ਰੂਰੀ ਜਾਣਕਾਰੀ, ਖੋਜ ਅਤੇ ਸਨਅੱਤ ਨੂੰ ਸਹਿਯੋਗ ਦਿੰਦਾ ਹੈ।
ਪਦ-ਅਧਿਕਾਰੀ ਦੇ ਮੈਂਬਰਾਂ ਚ ਸ਼ਾਹ ਤੋਂ ਇਲਾਵਾ ਰੱਖਿਆ ਮੰਤਰੀ ਰਾਜਨਾਥ ਸਿੰਘ, ਵਿੱਤ ਅਤੇ ਕਾਪਰਿਟ ਕਾਰਜ ਮੰਤਰੀ ਨਿਰਮਲਾ ਸੀਤਾਰਮਨ, ਖੇਤੀਬਾੜੀ ਅਤੇ ਕਿਸਾਨ ਭਲਾਈ, ਪੇਂਡੂ ਵਿਕਾਸ ਅਤੇ ਪੰਚਾਇਤੀ ਰਾਜ ਮੰਤਰੀ ਨਰਿੰਦਰ ਸਿੰਘ ਤੋਮਰ ਤੋਂ ਇਲਾਵਾ ਕਈ ਹੋਰਨਾਂ ਦੇ ਨਾਂ ਵੀ ਇਸ ਚ ਸ਼ਾਮਲ ਹਨ।
.